ਨਵੇਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਚੱਲਦੇ, ਸੂਬੇ ‘ਚ 5 ਅਕਤੂਬਰ ਤੋਂ ਮੌਸਮ ‘ਚ ਬਦਲਾਅ ਦੇਖਿਆ ਜਾ ਸਕਦਾ ਹੈ।
ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਅੱਜ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ‘ਚ ਅੱਜ ਬਾਰਿਸ਼ ਦੇਖੀ ਜਾ ਸਕਦੀ ਹੈ। ਪੰਜਾਬ ‘ਚ ਦਿਨ ਦਾ ਤਾਪਮਾਨ ਆਮ ਦੇ ਕਰੀਬ ਹੈ, ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਦੇਖਿਆ ਦਾ ਰਿਹਾ ਹੈ। ਬੀਤੇ ਦਿਨ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਅਜੇ ਵੀ ਆਮ ਦੇ ਕਰੀਬ ਹੈ।
5 ਤੋਂ 7 ਅਕਤੂਬਰ ਤੱਕ ਅਲਰਟ ਜਾਰੀ
ਉੱਥੇ ਹੀ, ਨਵੇਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਚੱਲਦੇ, ਸੂਬੇ ‘ਚ 5 ਅਕਤੂਬਰ ਤੋਂ ਮੌਸਮ ‘ਚ ਬਦਲਾਅ ਦੇਖਿਆ ਜਾ ਸਕਦਾ ਹੈ। 5 ਅਕਤੂਬਰ ਨੂੰ ਮੌਸਮ ਵਿਗਿਆਨ ਕੇਂਦਰ ਨੇ ਬਾਰਿਸ਼ ਤੇ ਤੂਫ਼ਾਨ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ 6 ਤੇ 7 ਸਤੰਬਰ ਨੂੰ ਕਈ ਜ਼ਿਲ੍ਹਿਆਂ ‘ਚ ਯੈਲੋ ਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 5 ਤੋਂ 7 ਅਕਤੂਬਰ ਨੂੰ ਬਾਰਿਸ਼ ਦੇ ਚੱਲਦੇ ਤਾਪਮਾਨ ‘ਚ ਗਿਰਾਵਟ ਦੇਖੀ ਜਾ ਸਕਦੀ ਹੈ।
ਬੀਤੇ ਦਿਨ ਦਾ ਤਾਪਮਾਨ
ਵੀਰਵਾਰ, ਯਾਨੀ ਬੀਤੇ ਦਿਨ ਦੀ ਗੱਲ ਕਰੀਏ ਦਾ ਸਭ ਤੋਂ ਵੱਧ ਤਾਪਮਾਨ ਮਾਨਸਾ ‘ਚ 36.6 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ, ਲੁਧਿਆਣਾ ‘ਚ 33.8 ਡਿਗਰੀ, ਪਟਿਆਲਾ ‘ਚ 35.4 ਡਿਗਰੀ, ਪਠਾਨਕੋਟ ‘ਚ 33.3 ਡਿਗਰੀ, ਬਠਿੰਡਾ ‘ਚ 34 ਡਿਗਰੀ, ਫਰੀਦਕੋਟ ‘ਚ 33.8 ਡਿਗਰੀ, ਗੁਰਦਾਸਪੁਰ ‘ਚ 33 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ‘ਚ 34 ਡਿਗਰੀ ਦਰਜ ਕੀਤਾ ਗਿਆ।
ਅਬੋਹਰ (ਫਾਜ਼ਿਲਕਾ) ‘ਚ ਵੱਧ ਤੋਂ ਵੱਧ ਤਾਪਮਾਨ 35.3 ਡਿਗਰੀ, ਫਿਰੋਜ਼ਪੁਰ ‘ਚ 33.9 ਡਿਗਰੀ, ਮੁਹਾਲੀ ‘ਚ 34.5 ਡਿਗਰੀ, ਰੋਪੜ ‘ਚ 34.2 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 33.9 ਡਿਗਗੀ ਤਾਪਮਾਨ ਦਰਜ ਕੀਤਾ ਗਿਆ।
5 ਤੋਂ 7 ਅਕਤੂਬਰ ਨੂੰ ਬਾਰਿਸ਼ ਦਾ ਅਲਰਟ, ਵੱਧ ਸਕਦਾ ਪਾਣੀਦ ਦਾ ਪੱਧਰ
ਮੌਸਮ ਵਿਭਾਗ ਵੱਲੋਂ ਪੰਜਾਬ ‘ਚ 5 ਤੋਂ 7 ਅਕਤੂਬਰ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਇੱਕ ਵਾਰ ਫਿਰ ਡੈਮਾਂ ‘ਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਇਸ਼ ਦੌਰਾਨ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤੇ ਦਰਿਆਵਾਂ ਦੇ ਪਾਣੀ ਦਾ ਪੱਧਰ ਮੁੜ ਵੱਧ ਸਕਦਾ ਹੈ।
ਪਠਾਨਕੋਟ ਦੇ ਡੀਸੀ ਆਦਿਤਯ ਉੱਪਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਕੰਢੇ ਨਾ ਜਾਣ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਹੜ੍ਹਾਂ ਨਾਲ ਭਾਰੀ ਨੁਕਸਾਨ ਹੋਇਆ ਹੈ, ਹੁਣ ਇੱਕ ਵਾਰ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਨਾਲ ਨੁਕਸਾਨ ਦਾ ਖ਼ਦਸ਼ਾ ਹੈ।