ਅਭਿਸ਼ੇਕ ਸ਼ਰਮਾ ਨੇ ਸਟੇਜ਼ ‘ਤੇ ਯੁਵਰਾਜ ਸਿੰਘ ਤੇ ਅਰਜਨ ਢਿੱਲੋਂ ਨਾਲ ਭੰਗੜਾ ਪਾਇਆ।
ਮੰਗਲਵਾਰ ਦੀ ਰਾਤ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦਾ ਸ਼ਗਨ ਪ੍ਰੋਗਰਾਮ ਹੋਇਆ। ਇਹ ਪ੍ਰੋਗਰਾਮ ਸਟਰਲਿੰਗ ਰਿਜ਼ੋਰਟ ‘ਚ ਰੱਖਿਆ ਗਿਆ ਸੀ ਤੇ ਇਸ ਮੌਕੇ ਕਈ ਸਿਆਸੀ, ਖੇਡ ਜਗਤ ਤੇ ਪੰਜਾਬੀ ਅਦਾਕਾਰਾਂ ਤੇ ਗਾਇਕਾਂ ਨੇ ਸ਼ਿਰਕਤ ਕੀਤੀ। ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਸ਼ਗਨ ਪ੍ਰੋਗਰਾਮ ‘ਚ ਪਰਫਾਰਮ ਕੀਤਾ ਤੇ ਉਨ੍ਹਾਂ ਦੇ ਗਾਣਿਆਂ ਦੇ ਅਭਿਸ਼ੇਕ ਸ਼ਰਮਾ ਨੇ ਭੰਗੜਾ ਪਾ ਕੇ ਆਪਣੇ ਭੈਣ ਦੇ ਸ਼ਗਨ ਪ੍ਰਗਰਾਮ ‘ਚ ਚਾਰ ਚੰਨ ਲਾ ਦਿੱਤੇ।
ਅਭਿਸ਼ੇਕ ਸ਼ਰਮਾ ਦੀ ਭੈਣ ਦੇ ਸ਼ਗਨ ਪ੍ਰੋਗਰਾਮ ‘ਚ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ, ਸਾਬਕਾ ਡੀਪਟੀ ਸੀਐਮ ਓਪੀ ਸੋਨੀ, ਸਾਬਕਾ ਮੰਤਰੀ ਅਨਿਲ ਜੋਸ਼ੀ, ਪੰਜਾਬੀ ਸਿੰਗਰ ਗਗਨ ਕੋਕਰੀ, ਅਰਜਨ ਢਿੱਲੋਂ, ਜੱਸੀ ਗਿੱਲ, ਕ੍ਰਿਕਟਰ ਯੁਵਰਾਜ ਸਿੰਘ ਸਮੇਤ ਹੋਰ ਵੀ ਕਈ ਮਸ਼ਹੂਰ ਹਸਤੀਆਂ ਨਜ਼ਰ ਆਈਆਂ। ਅਭਿਸ਼ੇਕ ਸ਼ਰਮਾ ਨੇ ਸਟੇਜ਼ ‘ਤੇ ਯੁਵਰਾਜ ਸਿੰਘ ਤੇ ਅਰਜਨ ਢਿੱਲੋਂ ਨਾਲ ਭੰਗੜਾ ਪਾਇਆ।
ਲਵਿਸ਼ ਓਬਰਾਏ ਨਾਲ ਹੋਣ ਲਾ ਰਿਹਾ ਅਭਿਸ਼ੇਕ ਦੀ ਭੈਣ ਦਾ ਵਿਆਹ
ਦੱਸ ਦੇਈਏ ਕਿ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦਾ ਵਿਆਹ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਓਬਰਾਏ ਨਾਲ ਹੋਣ ਜਾ ਰਿਹਾ ਹੈ। ਲਵਿਸ਼ ਇੱਕ ਕਾਰੋਬਾਰ ਦੇ ਨਾਲ ਕੰਟੇਟ ਕ੍ਰਿਏਟਰ ਵੀ ਹਨ। ਅਭਿਸ਼ੇਕ ਦੀ ਭੈਣ ਇੱਕ ਡਾਕਟਰ ਹਨ ਤੇ ਉਹ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਕੰਟੇਟ ਕਿਏਟਿੰਗ ਵੀ ਕਰਦੇ ਹਨ। ਕੋਮਲ ਸ਼ਰਮਾ ਅੰਮ੍ਰਿਤਸਰ ‘ਚ ਲਵਿਸ਼ ਨਾਲ ਲਾਵਾਂ-ਫੇਰੇ ਲੈਣਗੇ।
3 ਅਕਤੂਬਰ ਨੂੰ ਅੰਮ੍ਰਿਤਸਰ ‘ਚ ਵਿਆਹ
ਕੋਮਲ ਤੇ ਲਵਿਸ਼ ਦਾ ਵਿਆਹ 3 ਅਕਤੂਬਰ ਨੂੰ ਅੰਮ੍ਰਿਤਸਰ ‘ਚ ਹੋਵੇਗਾ। ਲਾਵਾਂ ਫੇਰੇ ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ‘ਚ ਹੋਣਗੇ। ਵਿਆਹ ਤੋਂ ਪਹਿਲਾਂ ਦੀਆਂ ਰਸਮਾਂ 1 ਤੇ 2 ਅਕਤੂਬਰ ਨੂੰ ਘਰ ‘ਚ ਹੀ ਹੋਣਗੀਆਂ। ਇਸ ਦੌਰਾਨ ਅਭਿਸ਼ੇਕ ਆਪਣੀ ਭੈਣ ਨਾਲ ਰਹਿਣਗੇ। ਕੋਮਲ ਦੇ ਵਿਆਹ ‘ਚ ਕਈ ਹੋਰ ਕ੍ਰਿਕਟਰਾਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।