Home latest News Punjabi ਸਿੰਗਰ Khan Saab ਦੀ ਮਾਂ ਦਾ ਦੇਹਾਂਤ, Canada Tour...

Punjabi ਸਿੰਗਰ Khan Saab ਦੀ ਮਾਂ ਦਾ ਦੇਹਾਂਤ, Canada Tour ਕੀਤਾ ਰੱਦ

51
0

ਖਾਨ ਸਾਬ ਦੀ ਮਾਂ ਸਲਮਾ ਪ੍ਰਵੀਨ ਨੂੰ ਜਾਨਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਧਾਰਮਿਕ ਤੇ ਮਿਲਣਸਾਰ ਮਹਿਲਾ ਸਨ।

ਮਸ਼ਹੂਰ ਪੰਜਾਬੀ ਸਿੰਗਰ ਖਾਨ ਸਾਬ ਦੀ ਮਾਂ ਸਲਮਾ ਪ੍ਰਵੀਨ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਤੇ ਡਾਕਟਰਾਂ ਦੀ ਦੇਖ-ਰੇਖ ਚ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ। ਸਿੰਗਰ ਖਾਨ ਸਾਬ ਇਸ ਸਮੇਂ ਕੈਨੇਡਾ ਦੇ ਟੂਰ ਤੇ ਸਨ ਤੇ ਉੱਥੇ ਸ਼ੋਅ ਕਰਨ ਗਏ ਸਨ। ਮਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਕੈਂਸਲ ਕਰ ਦਿੱਤਾ ਹੈ। ਉਹ ਪੰਜਾਬ ਵਾਪਸ ਪਰਤ ਰਹੇ ਹਨ। ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੀ ਮਾਂ ਨੂੰ ਸੁਪੁਰਦ-ਏ-ਖਾਕ ਕੀਤਾ ਜਾਵੇਗਾ। ਪੰਜਾਬੀ ਸਿੰਗਰ ਬੂਟਾ ਮੁਹੰਮਦ ਨੇ ਕਿਹਾ ਕਿ ਖਾਨ ਸਾਹਬ ਦੀ ਮਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁੱਤ ਦੁੱਖ ਹੋਇਆ ਹੈ। ਖਾਨ ਸਾਬ ਕੈਨੇਡਾ ਦੇ ਸਰੀ ਚ ਸ਼ੋਅ ਲਾਉਣ ਗਏ ਸਨ, ਉਨ੍ਹਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਖਾਨ ਸਾਬ ਦੇ ਅੱਜ ਸ਼ਾਮ 5 ਵਜੇ ਤੱਕ ਪੰਜਾਬ ਪਹੁੰਚਣ ਦੀ ਉਮੀਦ ਹੈ।
ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਕਪੂਰਥਲਾ ਦੇ ਪਿੰਡ ਭੰਗਾਲ ਦੋਨਾ ਲਿਆਂਦਾ ਜਾਵੇਗਾ। ਜਿੱਥੇ ਖਾਨ ਸਾਹਿਬ ਅੰਤਿਮ ਦਰਸ਼ਨ ਕਰਨਗੇ। ਇਸ ਦੋਂ ਬਾਅਦ ਸ਼ਨੀਵਾਰ ਨੂੰ ਮ੍ਰਿਤਕ ਦੇਹ ਨੂੰ ਸਪੂਰਦ-ਏ-ਖਾਕ ਕਰ ਦਿੱਤਾ ਜਾਵੇਗਾ। ਖਾਨ ਸਾਬ ਦੀ ਮਾਂ ਸਲਮਾ ਪ੍ਰਵੀਨ ਨੂੰ ਜਾਨਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਧਾਰਮਿਕ ਤੇ ਮਿਲਣਸਾਰ ਮਹਿਲਾ ਸਨ। ਉਹ ਆਪਣੇ ਪਰਿਵਾਰ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੀ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ ਚ ਸੋਗ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਖਾਨ ਸਾਬ ਦਾ ਆਪਣੀ ਮਾਂ ਨਾਲ ਬਹੁੱਤ ਪਿਆਰ ਸੀ ਤੇ ਉਹ ਅਕਸਰ ਆਪਣੀ ਮਾਂ ਦਾ ਜ਼ਿਕਰ ਕਰਦੇ ਰਹਿੰਦੇ ਸਨ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਤੇ ਵੀ ਆਪਣੀ ਮਾਂ ਨਾ ਫੋਟੋਜ਼ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦ ਸਨ।

LEAVE A REPLY

Please enter your comment!
Please enter your name here