ਸੂਬੇ ਦੇ ਔਸਤ ਘੱਟ ਤੋਂ ਘੱਟ ਤਾਪਮਾਨ ‘ਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਪੰਜਾਬ ‘ਚੋਂ ਮੌਨਸੂਨ ਪੂਰੀ ਤਰ੍ਹਾਂ ਵਾਪਸ ਪਰਤ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦਾ ਮੌਸਮ ਖੁਸ਼ਕ ਹੋ ਰਿਹਾ ਹੈ। ਰਾਹਤ ਦੀ ਗੱਲ ਹੈ ਕਿ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਹੁਣ ਛੁਟਕਾਰਾ ਮਿਲ ਰਿਹਾ ਹੈ, ਪਰ ਦੂਜੇ ਪਾਸੇ ਤਾਪਮਾਨ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਸੂਬੇ ਦਾ ਆਮ ਤਾਪਮਾਨ 2.1 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਤਾਪਮਾਨ 37.5 ਡਿਗਰੀ ਫਰੀਦਕੋਟ ‘ਚ ਦਰਜ ਕੀਤਾ ਗਿਆ।
ਉੱਥੇ ਹੀ ਸੂਬੇ ਦੇ ਔਸਤ ਘੱਟ ਤੋਂ ਘੱਟ ਤਾਪਮਾਨ ‘ਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਇਹ ਅਜੇ ਵੀ ਆਮ ਨਾਲੋਂ 2.1 ਡਿਗਰੀ ਵੱਧ ਹੈ। ਸੂਬੇ ਦਾ ਸਭ ਤੋਂ ਥੱਲੇ ਦਾ ਘੱਟ ਤੋਂ ਘੱਟ ਤਾਪਮਾਨ, ਬਠਿੰਡਾ ‘ਚ 22 ਡਿਗਰੀ ਦਰਜ ਕੀਤਾ ਗਿਆ। ਅਨੁਮਾਨ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਸੂਬੇ ਦੇ ਦਿਨ ਦੇ ਤਾਪਮਾਨ ‘ਚ ਵਾਧਾ ਦਰਜ ਕੀਤਾ ਜਾ ਸਕਦਾ ਹੈ, ਹਾਲਾਂਕਿ ਰਾਤ ਦੇ ਤਾਪਮਾਨ ‘ਚ ਗਿਰਾਵਟ ਦੇਖੀ ਜਾ ਸਕਦੀ ਹੈ। ਮੌਸਮ ਹੌਲੀ-ਹੌਲੀ ਕਰਵਟ ਲਵੇਗਾ। ਇਸ ਮਹੀਨੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।
ਵੱਧ ਤੋਂ ਵੱਧ ਤਾਪਮਾਨ
ਜਿੱਥੇ ਸਭ ਤੋਂ ਵੱਧ ਤਾਪਮਾਨ 37.5 ਡਿਗਰੀ ਫਰੀਦਕੋਟ ‘ਚ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 34.7 ਡਿਗਰੀ, ਲੁਧਿਆਣਾ ਦਾ 35.2 ਡਿਗਰੀ, ਪਟਿਆਲਾ ਦਾ 36 ਡਿਗਰੀ, ਪਠਾਨਕੋਟ ਦਾ 34.3 ਡਿਗਰੀ. ਬਠਿੰਡਾ ਦਾ 34.4 ਡਿਗਰੀ, ਗੁਰਦਾਸਪੁਰ ਦੀ 32 ਡਿਗਰੀ, ਬਠਿੰਡਾ ਦਾ 34.9 ਡਿਗਰੀ, ਫਾਜ਼ਿਲਕਾ ਦਾ 34.3 ਡਿਗਰੀ ਦਰਜ ਕੀਤਾ ਗਿਆ।
ਫਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ, ਹੁਸ਼ਿਆਰਪੁਰ ਦਾ 33.6 ਡਿਗਰੀ, ਲੁਧਿਆਣਾ ਦਾ 37.2 ਡਿਗਰੀ, ਮਾਨਸਾ ਦਾ 36.2 ਡਿਗਰੀ, ਮੁਹਾਲੀ ਦਾ 34.3 ਡਿਗਰੀ, ਪਠਾਨਕੋਟ ਦਾ 34.7 ਡਿਗਰੀ, ਰੋਪੜ ਦਾ 33.9 ਡਿਗਰੀ ਤੇ ਐਸਬੀਐਸ ਨਗਰ ਦਾ 33.3 ਡਿਗਰੀ ਦਰਜ ਕੀਤਾ ਗਿਆ।