ਸ਼ਿਕਾਇਤ Punjab ਰਾਜ ਮਹਿਲਾ ਦੀ ਸਾਬਕਾ ਪ੍ਰਧਾਨ ਮਨੀਸ਼ਾ ਗੁਲਾਟੀ ਤੇ ਏਐਸਆਈ ਲਖਵਿੰਦਰ ਕੌਰ ਨੇ ਦਿੱਤੀ ਸੀ।
ਰੈਪਰ ਯੋ ਯੋ ਹਨੀ ਸਿੰਘ ਨੂੰ ਮੁਹਾਲੀ ਦੀ ਰਾਸ਼ਟਰੀ ਲੋਕ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ 2018 ‘ਚ ਉਨ੍ਹਾਂ ਦੇ ਚਰਚਿਤ ਗਾਣੇ ‘ਮੱਖਣਾ‘ ‘ਚ ਮਹਿਲਾਵਾਂ ਦੇ ਖਿਲਾਫ਼ ਕਥਿਤ ਅਸ਼ਲੀਲ ਸ਼ਬਦਾਂ ਦੇ ਇਸਤੇਮਾਲ ਨਾਲ ਜੁੜੇ ਛੇ ਸਾਲ ਪੁਰਾਣੇ ਮਾਮਲੇ ‘ਚ ਪੁਲਿਸ ਦੀ ਕਲੋਜ਼ਰ ਰਿਪੋਰਟ ਸਵੀਕਰ ਕਰਦੇ ਹੋਏ ਐਫਆਈਆਰ ਰੱਦ ਕਰ ਦਿੱਤੀ ਹੈ।
ਕੀ ਸੀ ਪੂਰਾ ਮਾਮਲਾ?
ਮੁਹਾਲੀ ਦੇ ਮਟੌਰ ਪੁਲਿਸ ਸਟੇਸ਼ਨ ਨੇ ਇਹ ਐਫਆਈਆਰ ਭਾਰਤੀ ਦੰਡ ਸੰਹਿਤਾ ਦੀ ਧਾਰਾ 294 ਤੇ 509, ਆਈਟੀ ਐਕਟ ਦੀ ਧਾਰਾ 67 ਤੇ ਮਹਿਲਾਵਾਂ ਦਾ ਅਸ਼ਲੀਲ ਚਿੱਤਰਣ (ਮਨਾਹੀ) ਐਕਟ ਦੀ ਧਾਰਾ 6 ਤਹਿਤ ਦਰਜ ਹੋਈ ਸੀ। ਸ਼ਿਕਾਇਤ ਪੰਜਾਬ ਰਾਜ ਮਹਿਲਾ ਦੀ ਸਾਬਕਾ ਪ੍ਰਧਾਨ ਮਨੀਸ਼ਾ ਗੁਲਾਟੀ ਤੇ ਏਐਸਆਈ ਲਖਵਿੰਦਰ ਕੌਰ ਨੇ ਦਿੱਤੀ ਸੀ। ਸੁਣਵਾਈ ਦੇ ਦੌਰਾਨ ਦੋਵੇਂ ਸ਼ਿਕਾਇਤ ਕਰਨ ਵਾਲਿਆਂ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਐਫਆਈਆਰ ਰੱਦ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ।