Home latest News Punjabi Singer Guru Randhawa ਦੀਆਂ ਵਧਿਆ ਮੁਸ਼ਕਲਾਂ, ਸਮਰਾਲਾ ਕੋਰਟ ਵੱਲੋਂ 2 ਸਤੰਬਰ...

Punjabi Singer Guru Randhawa ਦੀਆਂ ਵਧਿਆ ਮੁਸ਼ਕਲਾਂ, ਸਮਰਾਲਾ ਕੋਰਟ ਵੱਲੋਂ 2 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ, ਜਾਣੋ ਮਾਮਲਾ

52
0

ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਾਜਦੀਪ ਸਿੰਘ ਮਾਨ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ।

ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਕੋਰਟ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ 2 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਗਾਇਕ ਰੰਧਾਵਾ ਆਪਣੇ ਨਵੇਂ ਗੀਤ ‘ਸੀਰਾ’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਦਰਅਸਲ, ਇਹ ਕਾਰਵਾਈ ਉਨ੍ਹਾਂ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ‘ਸੀਰਾ’ ਵਿੱਚ ਕਥਿਤ ਇਤਰਾਜ਼ਯੋਗ ਬੋਲਾਂ ਵਿਰੁੱਧ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।

ਜੰਮਿਆਂ ਨੂੰ ਗੁੜ੍ਹਤੀ ਚ ਮਿਲਦੀ ਅਫੀਮ ਐ ਗਾਣੇ ਨੂੰ ਲੈ ਇਤਰਾਜ਼

ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਦੇ ਮੁਤਾਬਕ ਸਮਰਾਲਾ ਦੇ ਰਾਜਦੀਪ ਸਿੰਘ ਮਾਨ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪਟੀਸ਼ਨਕਰਤਾ ਨੇ ਜੰਮਿਆਂ ਨੂੰ ਗੁੜ੍ਹਤੀ ਚ ਮਿਲਦੀ ਅਫੀਮ ਐ ਗੀਤ ਦੀ ਇੱਕ ਲਾਈਨ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਲੀਲ ਦਿੱਤੀ ਕਿ “ਗੁੜ੍ਹਤੀ” ਸ਼ਬਦ ਦੀ ਵਰਤੋਂ ਅਪਮਾਨਜਨਕ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਸ਼ਬਦ ਦਾ ਵਿਸ਼ੇਸ਼ ਮਹੱਤਵ ਹੈ।

ਵਕੀਲ ਨੇ ਪਹਿਲਾਂ ਭੇਜਿਆ ਸੀ ਕਾਨੂੰਨੀ ਨੋਟਿਸ

ਐਡਵੋਕੇਟ ਢਿੱਲੋਂ ਨੇ ਕਿਹਾ ਕਿ ਗਾਇਕ ਨੂੰ ਪਹਿਲਾਂ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ, ਜਿਸ ਵਿੱਚ ਗਾਣੇ ਨੂੰ ਹਟਾਉਣ ਜਾਂ ਇਸ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਗਈ ਸੀ। ਜਦੋਂ ਮਾਮਲਾ ਹੱਲ ਨਹੀਂ ਹੋ ਸਕਿਆ ਤਾਂ ਮਾਮਲਾ ਅਦਾਲਤ ਵਿੱਚ ਲਿਜਾਇਆ ਗਿਆ, ਜਿਸ ਦੇ ਨਤੀਜੇ ਵਜੋਂ ਉਸ ਨੂੰ ਸੰਮਨ ਜਾਰੀ ਕੀਤੇ ਗਏ।
ਗਾਇਕ ਨੂੰ ਹੁਣ 2 ਸਤੰਬਰ ਨੂੰ ਸਮਰਾਲਾ ਅਦਾਲਤ ਵਿੱਚ ਪੇਸ਼ ਹੋਣਾ ਹੈ, ਜਿੱਥੇ ਇਸ ਮਾਮਲੇ ਦੀ ਸੁਣਵਾਈ ਹੋਵੇਗੀ। ਇਸ ਵਿਵਾਦ ਨੇ ਸੱਭਿਆਚਾਰਕ ਅਤੇ ਧਾਰਮਿਕ ਸੰਵੇਦਨਸ਼ੀਲਤਾਵਾਂ ਦੇ ਅਨੁਸਾਰ ਗੀਤ ਚੁਣਨ ਵਿੱਚ ਕਲਾਕਾਰਾਂ ਦੀ ਜ਼ਿੰਮੇਵਾਰੀ ‘ਤੇ ਬਹਿਸ ਛੇੜ ਦਿੱਤੀ ਹੈ।

LEAVE A REPLY

Please enter your comment!
Please enter your name here