Home Desh ਹੜਾਂ ਦੀ ਮਾਰ ਝੇਲ ਰਿਹਾ ਪੰਜਾਬ, ਜਥੇਦਾਰ ਗੜਗਜ ਨੇ ਪੰਜਾਬੀਆਂ ਨੂੰ ਕੀਤੀ...

ਹੜਾਂ ਦੀ ਮਾਰ ਝੇਲ ਰਿਹਾ ਪੰਜਾਬ, ਜਥੇਦਾਰ ਗੜਗਜ ਨੇ ਪੰਜਾਬੀਆਂ ਨੂੰ ਕੀਤੀ ਇਹ ਅਪੀਲ

37
0

ਅਸੀਂ ਆਪਸੀ ਪਿਆਰ, ਭਾਈਚਾਰੇ ਦੇ ਨਾਲ ਇੱਕ ਦੂਜੇ ਦੀ ਮਦਦ ਕਰਨੀ ਹੈ।

ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਝਲ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਪਾਣੀ ਨਾਲ ਕਾਫੀ ਜ਼ਿਆਦਾ ਨੁਕਸਾਨ ਕਰ ਰਿਹਾ ਹੈ। ਇਸ ਵੇਲੇ ਪੰਜਾਬ ਦੇ 8 ਜਿਲ੍ਹੇ ਹੜ੍ਹਾਂ ਦੀ ਮਾਰ ਹੇਠਾਂ ਹਨ। ਜਿਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਈਚਾਰੇ ਦਾ, ਮੋਹਬਤ ਦਾ ਅਤੇ ਸਾਂਝ ਦਾ ਨਾਮ ਹੈ।
ਪੰਜਾਬ ਬਹੁਤ ਸਾਰਿਆਂ ਮੁਸ਼ਕਿਲਾਂ ਵਿਚੋਂ ਪਹਿਲਾਂ ਵੀ ਨਿਕਲਿਆ ਹੈ, ਅਤੇ ਹੁਣ ਵੀ ਜਿਸ ਮੁਸ਼ਕਲ ਵਿੱਚ ਪੰਜਾਬ ਦੀ ਸਰਜ਼ਮੀਨ ਪੰਜਾਬ ਦੇ ਲੋਕ, ਪੰਜਾਬ ਦੇ ਪਸ਼ੂ-ਪੱਛੀ ‘ਤੇ ਗੁਰੂ ਮੇਹਰ ਕਰੇਗਾ, ਪੰਜਾਬ ਇਸ ਆਪਦਾ ਵਿਚੋਂ ਵੀ ਜਲਦ ਨਿਕਲ ਆਵੇਗਾ।

ਜੱਥੇਦਾਰ ਨੇ ਆਪਸੀ ਭਾਈਚਾਰੇ ਦੀ ਕੀਤੀ ਅਪੀਲ

ਜੱਥੇਦਾਰ ਨੇ ਹੜ੍ਹਾਂ ‘ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਹੜ੍ਹਾਂ ਦੀ ਮਾਰ ਹੇਠਾਂ ਹਨ ਅਤੇ ਪਾਣੀ ਸਾਡੇ ਘਰਾਂ ਵਿੱਚ ਵੜ ਚੁੱਕਾ ਹੈ।ਇਸ ਕਾਰਨ ਜਿੱਥੇ ਘਰਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਜੀਵ-ਜੰਤੂਆਂ ਨੇ ਵੀ ਵੱਡਾ ਨੁਕਸਾਨ ਉਠਾਇਆ ਹੈ। ਸਾਡੇ ਕਿਸਾਨ ਵੀਰਾਂ ਦੀ ਫਸਲਾਂ ਤਬਾਹ ਹੋ ਗਈਆਂ ਹਨ, ਲੋਕ ਘਰੋਂ ਬੇਘਰ ਹੋ ਗਏ ਹਨ।
ਇਨ੍ਹਾਂ ਸਾਰੇ ਹਲਾਤਾਂ ਵਿੱਚ ਸਾਨੂੰ ਆਪਸੀ ਭਾਈਚਾਰੇ, ਪਿਆਰ ਅਤੇ ਸਬਰ ਦੀ ਲੋੜ ਹੈ। ਭਾਵੇਂ ਕੀ, ਪੰਜਾਬ ਨੇ ਹਰ ਮੁਸ਼ਕਲ ਦਾ ਸਾਹਮਣਾ ਕਈ ਵਾਰ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਬਹੁਤ ਡੱਟ ਕੇ ਕੀਤਾ ਹੈ। ਅੱਜ ਵੀ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੇ ਮੌਕੇ ‘ਤੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਹੈ ਕਿ ਔਖੇ ਤੋਂ ਔਖੇ ਸਮੇਂ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜ੍ਹੇ ਹਾਂ ਅਤੇ ਇੱਕ ਦੂਜੇ ਦੀ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ।

ਹੜ੍ਹਾਂ ਤੋਂ ਬਾਅਦ ਵੀ ਕਰੋ ਸਹਿਯੋਗ

ਜੱਥੇਦਾਰ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਅੰਦਰ ਜਿੱਥੇ ਵੀ ਹੜ੍ਹਾਂ ਦੀ ਮਾਰ ਹੈ, ਉੱਥੇ ਸਾਡਾ ਕੋਈ ਵੀ ਪ੍ਰਾਣੀ, ਜੀਵ ਭੁੱਖਾ ਨਾ ਰਵੇ। ਉਨ੍ਹਾਂ ਕਿਹਾ ਕਿ ਸਾਨੂੰ ਆਪਸ ਵਿੱਚ ਇਸ ਤਰ੍ਹਾਂ ਦੀ ਸਾਂਝ ਪਾ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਜੱਥੇਦਾਰ ਨੇ ਹੜ੍ਹਾਂ ਦੇ ਚੱਲੇ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਸਹਿਯੋਗ ਕਰਨ ਦੀ ਗੱਲ ਕਹੀ।
ਉਨ੍ਹਾਂ ਨੇ ਹੜ੍ਹਾ ਦੇ ਚੱਲੇ ਜਾਣ ਤੋਂ ਬਾਅਦ ਵਾਲੀ ਸਥਿਤੀ ਤੇ ਬੋਲਦੇ ਹੋਏ ਕਿਹਾ ਕਿ ਉਸ ਸਥਿਤੀ ਤੋਂ ਵੀ ਬਾਹਰ ਨਿਕਲਣ ਦੇ ਲਈ ਵੀ ਅਸੀਂ ਆਪਸੀ ਪਿਆਰ, ਭਾਈਚਾਰੇ ਦੇ ਨਾਲ ਇੱਕ ਦੂਜੇ ਦੀ ਮਦਦ ਕਰਨੀ ਹੈ। ਕਿਉਂਕਿ ਪਾਣੀ ਉਤਰਨ ਤੋਂ ਬਾਅਦ ਹਲਾਤ ਹੋਰ ਜ਼ਿਆਦਾ ਮੁਸ਼ਕਿਲ ਹੋਣਗੇ। ਉਸ ਵੇਲੇ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਸਾਡਾ ਕੋਈ ਵੀ ਬੰਦਾ ਭੁਖਾਂ ਨਾ ਸੋਵੇ ਅਤੇ ਬਿਨਾਂ ਛੱਤ ਤੋਂ ਨਾ ਰਹੇ।

SGPC ਦੇ ਕੰਮ ਦੀ ਕੀਤੀ ਪ੍ਰਸੰਸ਼ਾ

ਉਨ੍ਹਾਂ ਨੇ ਜੱਥੇਬੰਦੀਆਂ ਦੀ ਪ੍ਰਸੰਸ਼ਾ ਕਰਦੇ ਕਿਹਾ ਕਿ ਭਾਵੇਂ ਆਪਾ ਦੇਖ ਰਹੇ ਹਾਂ ਮੈਦਾਨ ਵਿੱਚ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਡਟੀਆਂ ਹੋਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ, ਐਸਜੀਪੀਸੀ ਨੇ ਵੱਖ-ਵੱਖ ਗੁਰਦੁਆਰਿਆਂ ਵਿੱਚ ਰਹਿਣ ਅਤੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਜੱਥੇਬੰਦੀਆਂ ਅਤੇ ਕੁੱਝ ਆਪਣੇ ਤੌਰ ‘ਤੇ ਹੜ੍ਹਾਂ ਦੌਰਾਨ ਇੱਕ-ਦੂਜੇ ਦੀ ਮਦਦ ਕਰ ਰਹੇ ਹਨ। ਆਪਾਂ ਇਸੇ ਮਦਦ ਨੂੰ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖਣਾ ਹੈ।

ਹੜ੍ਹ ਆਉਣ ਦੇ ਕਾਰਨਾਂ ਦਾ ਲੱਗੇ ਪਤਾ

ਜੱਥੇਦਾਰ ਗੱੜਗਜ ਨੇ ਹੜ੍ਹਾਂ ਦੇ ਆਉਣ ‘ਤੇ ਕਿਹਾ ਕਿ ਇਸ ਗੱਲ ਨੂੰ ਜ਼ਰੂਰ ਜਾਚਿਆਂ ਜਾਵੇ ਕਿ ਪੰਜਾਬ ਦੇ ਅੰਦਰ 2023 ਦੇ ਅੰਦਰ ਵੀ ਹੜ੍ਹਾਂ ਦੀ ਬਹੁਤ ਮਾਰ ਸੀ ਅਤੇ ਹੁਣ 2 ਸਾਲ ਬਾਅਦ ਮੁੜ ਤੋਂ ਹੈ। ਪਰ ਇਸ ਵਾਰ ਇਹ ਮਾਰ ਬਹੁਤ ਜ਼ਿਆਦਾ ਭਿਆਨਕ ਹੈ। ਇਨ੍ਹਾਂ ਹੜ੍ਹਾਂ ਦੇ ਕਿ ਕਾਰਨ ਹਨ, ਕਿਉਂ ਹੜ੍ਹ ਵਾਰ-ਵਾਰ ਆ ਰਹੇ ਹਨ ਅਤੇ ਕਿਉਂ ਸਾਡੇ ਦਰਿਆਂ ਮੈਦਾਨੀ ਇਲਾਕਿਆਂ ਵੱਲ ਆ ਰਹੇ ਹਨ। ਇਸ ਦੇ ਪਿਛੇ ਜੋ ਵੀ ਕਾਰਨ ਹਨ, ਉਹ ਕਾਰਨ ਵੀ ਸਾਹਮਣੇ ਆਉਣੇ ਚਾਹੀਦੇ ਹਨ, ਤਾਂ ਕਿ ਵਾਰ-ਵਾਰ ਪੰਜਾਬ, ਪੰਜਾਬ ਦੇ ਲੋਕ ਜੋ ਇਨ੍ਹਾਂ ਮੁਸ਼ਕਲਾਂ ਨਾਲ ਵਾਰ-ਵਾਰ ਲੜਦੇ ਹਨ।
ਉਨ੍ਹਾਂ ਨੂੰ ਇਨ੍ਹਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੁਸ਼ਕਲ ਘੜੀ ਵਿੱਚ ਵੀ ਗੁਰੂ ਸਾਹਿਬ ਦਾ ਸਾਡੇ ਉੱਤੇ ਆਸ਼ੀਰਵਾਦ ਹੈ। ਅਸੀਂ ਬਹੁਤ ਜਲਦ ਇਸ ਮੁਸ਼ਕਲ ਵਿਚੋਂ ਬਾਹਰ ਨਿਕਲਾਂਗੇ।

LEAVE A REPLY

Please enter your comment!
Please enter your name here