ਪੁਲਿਸ ਮੁਤਾਬਕ ਬੱਚੇ ਦੇ ਪਿਤਾ ਗਿਰਧਾਰੀ ਲਾਲ ਕੋਲ ਲਾਸ਼ ਨੂੰ ਦਫ਼ਨ ਕਰਨ ਦੇ ਪੈਸੇ ਨਹੀਂ ਸਨ ਤੇ ਉਹ ਇਕੱਲਾ ਸੀ ਤੇ ਪਤਨੀ ਦੀ ਦੇਖਭਾਲ ਕਰ ਲਿਆ ਸੀ।
ਪਟਿਆਲਾ ਪੁਲਿਸ ਨੇ ਰਜਿੰਦਰਾ ਹਸਪਤਾਲ ‘ਚ ਕੁੱਤੇ ਦੇ ਮੁੰਹ ‘ਚੋਂ ਮਿਲੇ ਬੱਚੇ ਦੇ ਸਿਰ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਬੱਚੇ ਦੇ ਪਿਓ ਨੇ ਮ੍ਰਿਤ ਪੈਦਾ ਹੋਏ ਬੱਚੇ ਨੂੰ ਕੂੜੇਦਾਨ ‘ਚ ਸੁੱਟ ਦਿੱਤਾ ਸੀ। ਪੁਲਿਸ ਨੇ ਥਾਣਾ ਸਿਵਲ ਲਾਈਨ ‘ਚ ਧਾਰਾ 94 ਬੀਐਨਐਸ ਦੇ ਤਹਿਤ ਕੇਸ ਦਰਜ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਬੱਚੇ ਦੇ ਪਿਤਾ ਗਿਰਧਾਰੀ ਲਾਲ ਕੋਲ ਲਾਸ਼ ਨੂੰ ਦਫ਼ਨ ਕਰਨ ਦੇ ਪੈਸੇ ਨਹੀਂ ਸਨ ਤੇ ਉਹ ਇਕੱਲਾ ਸੀ ਤੇ ਪਤਨੀ ਦੀ ਦੇਖਭਾਲ ਕਰ ਲਿਆ ਸੀ। ਇਸ ਦੇ ਚੱਲਦੇ ਉਸ ਨੇ ਬੱਚੇ ਦੀ ਲਾਸ਼ ਨੂੰ ਲਿਫਾਫੇ ‘ਚ ਪਾ ਕੇ ਡਸਟਬਿਨ ‘ਚ ਸੁੱਟ ਦਿੱਤਾ। ਡਸਟਬਿਨ ਨੂੰ ਹਸਪਤਾਲ ਦੇ ਕੂੜੇ ਢੇਰ ‘ਤੇ ਖਾਲੀ ਕਰ ਦਿੱਤਾ ਗਿਆ। ਉੱਥੋਂ ਅਵਾਰਾ ਕੁੱਤੇ ਨੇ ਲਾਸ਼ ਨੂੰ ਕੱਢ ਲਿਆ ਸੀ।
ਐਸਐਸ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਤਕਨੀਕੀ ਢੰਗ ਨਾਲ ਹੱਲ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਬੱਚਾ ਮ੍ਰਿਤ ਪੈਦਾ ਹੋਇਆ ਸੀ। ਇਸ ਤਰ੍ਹਾਂ ਦੀ ਮੌਤ ਨੂੰ ਇੰਟਰਾ ਯੂਟੇਰਾਈਨ ਡੈਥ (ਆਈਯੂਟੀ) ਕਿਹਾ ਜਾਂਦਾ ਹੈ।
ਹਸਪਤਾਲ ਪ੍ਰਸ਼ਾਸਨ ਮੁਤਾਬਕ ਗਿਰਧਾਰੀ ਲਾਲ ਤੇ ਉਸ ਦੀ ਪਤਨੀ ਤਾਰਾ ਦੇਵੀ 24 ਅਗਸਤ ਦੀ ਰਾਤ ਨੂੰ ਕਰੀਬ 8 ਵਜੇ ਰਜਿੰਦਰਾ ਹਸਪਤਾਲ ਆਏ ਸਨ। ਬਾਅਦ ‘ਚ ਤਾਰਾ ਦੇਵੀ ਨੇ ਮ੍ਰਿਤ ਬੱਚੇ ਨੂੰ ਜਨਮ ਦਿੱਤਾ। 25 ਅਗਸਤ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਸਿਹਤ ਮੰਤਰੀ ਬਲਬੀਰ ਸਿੰਘ ਦਾ ਬਿਆਨ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੁੱਧਵਾਰ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਹਸਪਤਾਲ ‘ਚ ਨਵਜੰਮੇ ਬੱਚੇ ਦਾ ਸਿਰ ਮਿਲਣ ਦੇ ਮਾਮਲੇ ‘ਚ ਜਾਣਕਾਰੀ ਲਈ। ਅਜਿਹੀ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਸਿਹਤ ਮੰਤਰੀ ਨੇ ਕਿਹਾ ਜਨਮ ਲੈਣ ਵਾਲੇ ਅਣਚਾਹੇ ਬੱਚਿਆਂ ਦੇ ਦੇਖਭਾਲ ਲਈ ਪੰਘੂੜਾ ਸਕੀਮ ਚਲਾਈ ਗਈ ਸੀ। ਉਨ੍ਹਾਂ ਨੇ ਕਿਹਾ ਅਜਿਹੇ ਬੱਚਿਆਂ ਨੂੰ ਮਾਰੋ ਜਾਂ ਸੁੱਟੋ ਨਾ ਸਗੋਂ ਇਨ੍ਹਾਂ ਪੰਘੂੜਿਆਂ ‘ਚ ਰੱਖ ਜਾਓ। ਉਨ੍ਹਾਂ ਨੇ ਕਿਹਾ ਕਿ ਮ੍ਰਿਤ ਬੱਚਿਆਂ ਨੂੰ ਵੀ ਕੂੜੇ ‘ਚ ਨਾ ਸੁੱਟੋਂ, ਸਗੋਂ ਉਨ੍ਹਾਂ ਨੂੰ ਸਰਕਾਰ ਹਸਪਤਾਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿਓ।
ਇਸ ਦੇ ਨਾਲ ਸਿਹਤ ਮੰਤਰੀ ਨੇ ਕਿਹਾ ਕਿ ਕੱਤਿਆਂ ਦਾ ਵੀ ਵੈਕਸੀਨੇਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕੁੱਤਿਆਂ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਵੀ ਇਨ੍ਹਾਂ ਕੁੱਤਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੁੱਤਿਆਂ ਨੂੰ ਟ੍ਰੇਨ ਕਰਾਂਗਾ ਤੇ ਵੈਕਸੀਨੇਸ਼ਨ ਕਰਾਂਗੇ ਤੁਸੀਂ ਇਨ੍ਹਾਂ ਕੁੱਤਿਆਂ ਨੂੰ ਆਪਣੇ ਕੋਲ ਰੱਖੋ।