Home Desh ਹੜ੍ਹ ਦੀ ਲਪੇਟ ‘ਚ ਸ੍ਰੀ ਕਰਤਾਰਪੁਰ ਸਾਹਿਬ, ਕਈ-ਕਈ ਫੁੱਟ ਤੱਕ ਪਾਣੀ ‘ਚ...

ਹੜ੍ਹ ਦੀ ਲਪੇਟ ‘ਚ ਸ੍ਰੀ ਕਰਤਾਰਪੁਰ ਸਾਹਿਬ, ਕਈ-ਕਈ ਫੁੱਟ ਤੱਕ ਪਾਣੀ ‘ਚ ਡੁੱਬਿਆ ਗੁਰੂ ਘਰ

45
0

ਬੀਤੀ ਦੇਰ ਰਾਤ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਨੇੜੇ ਵੀ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਤੇ ਪਾਣੀ ਦੇ ਪੱਧਰ ਵਧਣ ਦੇ ਚੱਲਦੇ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਗਿਆ ਸੀ।

ਗੁਰਦਾਸਪੁਰ ਦੇ ਸਰਹੱਦੀ ਇਲਾਕਿਆ ‘ਚ ਰਾਵੀ ਦਰਿਆ ਬੀਤੇ ਕੱਲ੍ਹ ਤੋਂ ਵੱਡਾ ਨੁਕਸਾਨ ਕਰ ਰਿਹਾ। ਇਸ ਦਾ ਅਸਰ ਹੁਣ ਪਾਕਿਸਤਾਨ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀਆਂ ਫੋਟੋਜ਼ ਤੇ ਵੀਡੀਓਜ਼ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਸ੍ਰੀ ਕਰਤਾਰਪੁਰ ਸਾਹਿਬ ‘ਚ ਕਈ-ਕਈ ਫੱਟ ਤੱਕ ਪਾਣੀ ਆ ਗਿਆ ਹੈ। ਪਾਣੀ ਨਾਲ ਗੁਰਦੁਆਰਾ ਸਾਹਿਬ ਤੇ ਹੋਰ ਕਈ ਪਵਿੱਤਰ ਅਸਥਾਨ ਪਾਣੀ ‘ਚ ਡੁੱਬ ਗਏ ਹਨ।
ਦੱਸ ਦਈਏ ਕਿ ਬੀਤੀ ਦੇਰ ਰਾਤ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕੋਰੀਡੋਰ ਨੇੜੇ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਤੇ ਪਾਣੀ ਦੇ ਪੱਧਰ ਵਧਣ ਦੇ ਚੱਲਦੇ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ ਸੀ। ਇਸ ਕਾਰਨ ਕਈ ਨੇੜਲੇ ਪਿੰਡਾਂ ‘ਚ ਪਾਣੀ ਦਾਖਲ ਹੋ ਗਿਆ। ਜਿੱਥੇ ਪੂਰੀ ਖੇਤੀਬਾੜੀ ਵਾਲੀ ਜ਼ਮੀਨ ਡੁੱਬੀ ਹੈ, ਉੱਥੇ ਹੀ ਰਾਤ ਵੇਲੇ ਹੀ ਕਈ ਘਰਾਂ ‘ਚ ਵੀ ਪਾਣੀ ਦਾਖਲ ਹੋ ਚੁੱਕਾ ਹੈ। ਡੇਰਾ ਬਾਬਾ ਨਾਨਕ ਸ਼ਹਿਰ ‘ਚ ਵੀ ਪਾਣੀ ਵੜ ਚੁੱਕਾ ਹੈ।
ਚੜ੍ਹਦੇ ਪੰਜਾਬ ਦੇ ਨਾਲ-ਨਾਲ ਹੁਣ ਪਾਣੀ ਲਹਿੰਦੇ ਪੰਜਾਬ ‘ਚ ਵੀ ਮਾਰ ਕਰ ਰਿਹਾ ਹੈ। ਸ੍ਰੀ ਕਰਤਾਰਪੁਰ ਸਾਹਿਬ ਦੀਆਂ ਤਸਵੀਰਾਂ ਚਿੰਤਤ ਕਰਨ ਵਾਲੀਆਂ ਹਨ। ਗੁਰਦੁਆਰਾ ਸਾਹਿਬ ਕਈ-ਕਈ ਫੁੱਟ ਤੱਕ ਪਾਣੀ ‘ਚ ਡੁੱਬ ਗਿਆ ਹੈ। ਲੋਕ ਪ੍ਰਸ਼ਾਸ਼ਨ ਕੋਲੋ ਮਦਦ ਦੀ ਅਪੀਲ ਕਰ ਰਹੇ ਹਨ।

ਗੁਰਦਾਸਪੁਰ ਦੇ ਨਵੋਦਿਆ ਸਕੂਲ ‘ਚ ਫਸੇ ਬੱਚੇ

ਉੱਥੇ ਹੀ ਗੁਰਦਾਸਪੁਰ ਦੇ ਪਿੰਡ ਦਬੂੜੀ ਦੇ ਨਵੋਦਿਆ ਸਕੂਲ ‘ਚ ਵੜ੍ਹ ਗਿਆ ਹੈ। ਹੜ੍ਹ ਦੇ ਕਾਰਨ ਕਰੀਬ 400 ਦੇ ਕਰੀਬ ਬੱਚਿਆਂ ਸਮੇਤ ਅਧਿਆਪਕ ਸਕੂਲ ‘ਚ ਫਸੇ ਹੋਏ ਹਨ। ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here