ਖੂਨਦਾਨ ਜ਼ਿੰਦਗੀ ਪ੍ਰਦਾਨ ਕਰਨ ਦੇ ਸਮਾਨ- ਸੋਮ ਪ੍ਰਕਾਸ਼
ਵਿਸ਼ਵਕਰਮਾ ਦਿਵਸ ਮੌਕੇ ਕਲੱਬ ਵਲੋਂ ਆਯੋਜਿਤ ਖੂਨ ਦਾਨ ਕੈਂਪ ਵਿੱਚ 105 ਯੂਨਿਟ ਖੂਨਦਾਨ
ਫ਼ਗਵਾੜਾ (ਡਾ ਰਮਨ) ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜਿ.) ਫਗਵਾੜਾ ਵਲੋਂ ਪ੍ਰਧਾਨ ਵਿਕਰਮ ਗੁਪਤਾ ਦੀ ਅਗਵਾਈ ਵਿੱਚ ਵਿਸ਼ਵਕਰਮਾ ਮੇਲੇ ਦੌਰਾਨ ਬੰਗਾ ਰੋਡ ਵਿਖੇ ਬਾਰਵਾਂ ਸਲਾਨਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ । ਯੁਵਕ ਸੇਵਾਵਾਂ ਪੰਜਾਬ , ਨਹਿਰੂ ਯੁਵਾ ਕੇਂਦਰ ਸੰਗਠਨ ਕਪੂਰਥਲਾ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਆਯੋਜਿਤ ਇਸ ਖੂਨਦਾਨ ਕੈਂਪ ਦੌਰਾਨ ਸ਼ਰਧਾਲੂਆਂ ਵਲੋਂ ਭਰਪੂਰ ਸਮਰਥਨ ਪ੍ਰਦਾਨ ਕਰਦਿਆਂ 105 ਖੁਨਦਾਨੀਆਂ ਨੇ ਸਵੈ-ਇੱਛਤ ਖੂਨਦਾਨ ਕੀਤਾ । ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਵਲੋਂ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੂਨਦਾਨ ਜ਼ਿੰਦਗੀ ਪ੍ਰਦਾਨ ਕਰਨ ਦੇ ਬਰਾਬਰ ਹੈ , ਅਸੀਮ ਸੁੱਖ ਦੀ ਪ੍ਰਾਪਤੀ ਵਾਲੀ ਇਸ ਸੇਵਾ ਨੂੰ ਹਰ ਸਿਹਤਮੰਦ ਵਿਅਕਤੀ ਵਲੋਂ ਅਪਨਾਉਣਾ ਚਾਹੀਦਾ ਹੈ । ਜਿਲਾ ਯੋਜਨਾ ਬੋਰਡ ਚੇਅਰਪਰਸਨ ਲਲਿਤ ਸਕਲਾਨੀ, ਮਾਰਕੀਟ ਕਮੇਟੀ ਚੇਅਰਮੈਨ ਤਵਿੰਦਰ ਰਾਮ ਅਤੇ ਆਮ ਆਦਮੀ ਪਾਰਟੀ ਨੇਤਾ ਅਸ਼ੋਕ ਭਾਟੀਆ, ਹਰੀ ੳਮ ਗੁਪਤਾ, ਸੁਭਾਸ਼ ਕਵਾਤਰਾ, ਗੋਪੀ ਨੰਬਰਦਾਰ ਅਤੇ ਹਰਜਿੰਦਰ ਸਿੰਘ ਖਾਲਸਾ ਵਲੋਂ ਵੀ ਖੂਨਦਾਨ ਸੇਵਾ ਨੂੰ ਮਾਨਵਤਾ ਦੀ ਸਰਬੋਤਮ ਸੇਵਾ ਦਾ ਦਰਜਾ ਪ੍ਰਦਾਨ ਕਰਦਿਆਂ ਕਲੱਬ ਦੇ ਸਟਾਲ ਤੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ । ਪੀ.ਆਰ.ੳ. ਨੀਰਜ ਬਖਸ਼ੀ, ਐਨ. ਕੇ. ਸ਼ਰਮਾ, ਸਕੱਤਰ ਵਿਤਿਨ ਪੁਰੀ , ਜਗਜੀਵਨ ਕੁਮਾਰ ਅਤੇ ਨਰੇਸ਼ ਕੋਹਲੀ ਵਲੋਂ ਸ਼ਰਧਾਲ਼ੂਆਂ ਨੂੰ ਅਪੀਲ ਅਤੇ ਪ੍ਰੇਰਣਾ ਰਾਹੀਂ ਇਹ ਟੀਚਾ ਪੂਰਾ ਕੀਤਾ ਗਿਆ । ਸਭ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਹਰਜਿੰਦਰ ਗੋਗਨਾ, ਜਰਨੈਲ ਸਿੰਘ, ਨਰੇਸ਼ ਕੋਹਲੀ , ਹਰੀਸ਼ ਚੰਦਰ, ਬੈਂਕ ਮੈਨੇਜਰ ਪੰਕਜ ਸ਼ਰਮਾ , ਨੀਰਜ ਬਖਸ਼ੀ, ਜਗਜੀਵਨ ਕੁਮਾਰ, ਪ੍ਰੇਮ ਗੁਪਤਾ, ਰਾਕੇਸ਼ ਵਢੇਰਾ, ਪੰਕਜ ਚਾਵਲਾ, ਪਰਮਜੀਤ ਚਾਚੋਕੀ,ਸੰਜੂ ਚੈਲ, ਨਿਤਿਨ ਚੱਢਾ, ਡਾ. ਗੁਰਪਿੰਦਰ ਕੌਰ , ਲੱਕੀ ਭਾਖੜੀ, ਹਰਬੰਸ ਲਾਲ ਅਤੇ ਸਿਵਲ ਹਸਪਤਾਲ ਜਲੰਧਰ ਬਲੱਡ ਸੈਂਟਰ ਦੇ ਟੀਮ ਮੈਂਬਰ ਹਾਜ਼ਰ ਸਨ






































