ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੀਐਮ ਮਾਨ ਨੇ ਤਾਮਿਲਨਾਡੂ ਦੋ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ ਲੋਕ ਹਿੱਤ ਨਾਲ ਜੁੜੇ ਇਸ ਖੇਤਰ ਨੂੰ ਸਰਵੋਚ ਤਰਜ਼ੀਹ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਮਿਲਨਾਡੂ ਦੇ ਦੌਰੇ ‘ਤੇ ਹਨ। ਉਹ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ (ਸੀਐਮ ਬ੍ਰੇਕਫਾਸਟ ਸਕੀਮ) ਦੇ ਵਿਸਥਾਰ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਨ। ਸੰਸਦ ਮੈਂਬਰ ਪੁਸ਼ਪਨਾਥਨ ਵਿਲਸਨ ਨੇ ਬੀਤੀ ਦਿਨੀਂ ਸੀਐਮ ਮਾਨ ਨਾਲ ਮੁਲਾਕਾਤ ਕਰਦੇ ਹੋਏ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਵੱਲੋਂ ਉਨ੍ਹਾਂ ਨੂੰ ਸੱਦਾ ਦਿੱਤਾ ਸੀ। ਮੁੱਖ ਮੰਤਰੀ ਨਾਸ਼ਤਾ ਯੋਜਨਾ 2022 ‘ਚ ਤਾਮਿਲਨਾਡੂ ‘ਚ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪ੍ਰਾਇਮਿਰੀ ਸਕੂਲ ਦੇ ਬੱਚਿਆਂ ਨੂੰ ਪੌਸ਼ਟਿਕ ਨਾਸ਼ਤਾ ਦਿੱਤਾ ਜਾਂਦਾ ਹੈ।
ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੀਐਮ ਮਾਨ ਨੇ ਤਾਮਿਲਨਾਡੂ ਦੋ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ ਲੋਕ ਹਿੱਤ ਨਾਲ ਜੁੜੇ ਇਸ ਖੇਤਰ ਨੂੰ ਸਰਵੋਚ ਤਰਜ਼ੀਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਐਮ ਕੇ ਸਟਾਲਿਨ ਨੇ ਮੈਨੂੰ ਸ਼ਹਿਰੀ ਸਕੂਲਾਂ ‘ਚ ਵਿਸਥਾਰ ਕੀਤੀ ਜਾ ਰਹੀ ਇਸ ਯੋਜਨਾ ਦੇ ਸ਼ੁਭ ਆਰੰਭ ਲਈ ਬੁਲਾਇਆ।
ਮੈਂ ਆਪਣੀ ਕੈਬਨਿਟ ਸਾਹਮਣੇ ਯੋਜਨਾ ਰੱਖਾਂਗਾ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ
ਸੀਐਮ ਮਾਨ ਨੇ ਕਿਹਾ ਕਿ ਇੱਕ ਹੀ ਦੇਸ਼ ਹੈ, ਅਲੱਗ-ਅਲੱਗ ਰੰਗ ਹਨ। ਜਦੋਂ ਅਸੀਂ ਪੰਜਾਬ ਜਾਂ ਦਿੱਲੀ ‘ਚ ਕੋਈ ਪ੍ਰੋਗਰਾਮ ਕਰਦੇ ਹਾਂ ਤਾ ਮੁੱਖ ਮੰਤਰੀ ਸਟਾਲਿਨ ਨੂੰ ਸੱਦਾ ਦਿੰਦੇ ਹਾਂ। ਸਾਡੇ ਪੰਜਾਬ ਦੇ ਸਕੂਲਾਂ ‘ਚ ਮਿਡ-ਡੇ ਮੀਲ ਦਿੱਤੀ ਜਾਂਦੀ ਹੈ, ਮੈਂ ਆਪਣੀ ਕੈਬਿਨਟ ਸਾਹਮਣੇ ਇਸ ਯੋਜਨਾ ਨੂੰ ਰੱਖਾਂਗਾ ਤੇ ਪੰਜਾਬ ‘ਚ ਵੀ ਇਸ ਸਕੀਮ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਚਾਵਲ ਦੀ, ਅਨਾਜ ਦੀ ਕੋਈ ਕਮੀ ਨਹੀਂ ਹੈ। ਅਸੀਂ ਪੰਜਾਬੀ ਹਾਂ, ਅਸੀਂ ਪੂਰੇ ਦੇਸ਼ ਲਈ ਅਨਾਜ ਪੈਦਾ ਕਰਦੇ ਹਾਂ।