ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਡੈਮਾਂ ‘ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਪੰਜਾਬ ‘ਚ ਅੱਜ ਵੀ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇੱਕ-ਦੋ ਦਿਨਾਂ ‘ਚ ਬਾਰਿਸ਼ ਦਾ ਨਵਾਂ ਦੌਰ ਦੇਖਣ ਨੂੰ ਮਿਲੇਗਾ। ਇਸ ਤੋਂ ਬਾਅਦ ਸੂਬੇ ਦੇ ਤਾਪਮਾਨ ‘ਚ ਕਮੀਂ ਦੇਖਣ ਨੂੰ ਮਿਲੇਗੀ। ਹੁਣ ਤੱਕ ਸੂਬੇ ‘ਚ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ‘ਚ ਚੰਗੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।
ਉੱਥੇ ਹੀ, ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਡੈਮਾਂ ‘ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪੌਂਗ ਡੈਮ ਇਸ ਸਮੇਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਜਿਸ ਦੇ ਚੱਲਦੇ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ‘ਚ ਪਾਣੀ ਦਾ ਆਉਣ ਵਾਲੇ ਪਾਣੀ ਦਾ ਵਹਾਅ ਤੇ ਨਿਕਾਸੀ ਇੱਕ ਬਰਾਬਰ ਰੱਖੀ ਗਈ ਹੈ, ਤਾਂ ਜੋਂ ਪਾਣੀ ਦਾ ਪੱਧਰ ਨਾ ਵੱਧ ਸਕੇ। ਬੀਤੇ ਦਿਨ ਪੌਂਗ ਡੈਮ ਦਾ ਪਾਣੀ ਦਾ ਪੱਧਰ 1383.3 ਫੁੱਟ ਦਰਜ ਕੀਤਾ ਗਿਆ। ਇਸ ਡੈਮ ‘ਚ ਨਿਕਾਸੀ ਦੇ ਆਉਣ ਵਾਲੇ ਪਾਣੀ ਦਾ ਵਹਾਅ 59835 ਕਿਊਸਕ ਹੈ। ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਹੁਸ਼ਿਆਰਪੁਰ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗੁਵਾਈ ‘ਚ ਪੌਂਗ ਡੈਮ ਦੀ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਹਰ ਘੰਟੇ ਦੀ ਰਿਪੋਰਟਿੰਗ ਲਾਗੂ ਕੀਤੀ ਗਈ ਹੈ ਤਾਂ ਜੋ ਕੋਈ ਵੀ ਲਾਪਰਵਾਹੀ ਦੀ ਸਥਿਤੀ ਨਾ ਰਹੇ। ਦਰਿਆ ਦੇ ਕਿਨਾਰੇ ‘ਤੇ ਖ਼ਤਰੇ ਵਾਲੇ ਇਲਾਕਿਆਂ ‘ਚ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ ਤਾਂ ਜੋ ਤੁਰੰਤ ਮਦਦ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਤੇ ਅਧਿਕਾਰਤ ਸੂਚਨਾਵਾਂ ‘ਤੇ ਹੀ ਭਰੋਸਾ ਕਰਨ।
ਪੰਜਾਬ ਦੇ ਕੁੱਝ ਸਹਿਰਾਂ ਦਾ ਮੌਸਮ
ਅੰਮ੍ਰਿਤਸਰ- ਹਲਕੇ ਬੱਦਲ ਰਹਿਣਗੇ। ਅੱਜ ਤਾਪਮਾਨ 26 ਤੋਂ 33 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਜਲੰਧਰ- ਹਲਕੇ ਬੱਦਲ ਰਹਿਣਗੇ। ਅੱਜ ਤਾਪਮਾਨ 26 ਤੋਂ 33 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਲੁਧਿਆਣਾ- ਹਲਕੇ ਬੱਦਲ ਰਹਿਣਗੇ। ਅੱਜ ਤਾਪਮਾਨ 26 ਤੋਂ 35 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਪਟਿਆਲਾ- ਹਲਕੇ ਬੱਦਲ ਰਹਿਣਗੇ। ਅੱਜ ਤਾਪਮਾਨ 26 ਤੋਂ 25 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਮੁਹਾਲੀ- ਹਲਕੇ ਬੱਦਲ ਰਹਿਣਗੇ। ਅੱਜ ਤਾਪਮਾਨ 25 ਤੋਂ 34 ਵਿਚਕਾਰ ਰਹਿਣ ਦਾ ਅਨੁਮਾਨ ਹੈ।