Home latest News ਹਾਦਸੇ ਤੋਂ ਬਾਅਦ ਹਰਭਜਨ ਮਾਨ ਦੀ ਪਹਿਲੀ ਵੀਡੀਓ ਆਈ ਸਾਹਮਣੇ, ਕਿਹਾ- ਪਰਮਾਤਮਾ...

ਹਾਦਸੇ ਤੋਂ ਬਾਅਦ ਹਰਭਜਨ ਮਾਨ ਦੀ ਪਹਿਲੀ ਵੀਡੀਓ ਆਈ ਸਾਹਮਣੇ, ਕਿਹਾ- ਪਰਮਾਤਮਾ ਦੀ ਮਿਹਰ ਨਾਲ ਬਚਾਅ ਹੋ ਗਿਆ

44
0

ਹਾਦਸੇ ਤੋਂ ਬਾਅਦ ਪਹਿਲੀ ਵਾਰ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਤੇ ਉਨ੍ਹਾਂ ਤੇ ਪੁੱਤਰ ਅਵਕਾਸ਼ ਮਾਨ ਦਾ 3 ਅਗਸਤ ਦਿੱਲੀ ਤੋਂ ਚੰਡੀਗੜ੍ਹ ਆਉਂਦੇ ਸਮੇਂ ਹਰਿਆਣਾ ਦੇ ਕੁਰੂਕਸ਼ੇਤਰ ‘ਚ ਸੜ੍ਹਕ ਹਾਦਸਾ ਹੋ ਗਿਆ ਸੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਮੁਹਾਲੀ ਦੇ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਹੁਣ ਹਰਭਜਨ ਤੇ ਉਨ੍ਹਾਂ ਤੇ ਪੁੱਤਰ ਨੂੰ ਛੁੱਟੀ ਮਿਲ ਗਈ ਹੈ ਤੇ ਗਾਇਕ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਹੁਣ ਠੀਕ ਹਨ।
ਹਾਦਸੇ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਹਰਭਜਨ ਮਾਨ ਤੇ ਉਨ੍ਹਾਂ ਦੇ ਪੁੱਤਰ ਨੇ ਸਾਰਿਆਂ ਨੂੰ ਮੁਸ਼ਕਿਲ ਸਮੇਂ ‘ਚ ਸਾਥ ਦੇਣ ਲਈ ਧੰਨਵਾਦ ਕੀਤਾ ਤੇ ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰਮਾਤਮਾ ਨੇ ਕੁੱਝ ਕਰਨ ਲਈ ਇੱਕ ਹੋਰ ਮੌਕਾ ਦਿੱਤਾ ਹੈ।

ਹਾਦਸਾ ਬਹੁੱਤ ਖ਼ਤਰਨਾਕ ਸੀ

ਹਰਭਜਨ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਬਹੁੱਤ ਖ਼ਤਰਨਾਕ ਐਕਸੀਡੈਂਟ ਹੋਇਆ ਸੀ। ਉਨ੍ਹਾਂ ਦੀ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਬਚਾਅ ਹੋ ਗਿਆ। ਕੁੱਝ ਸੱਜਣ ਪਿਆਰਿਆਂ ਨੇ ਮਦਦ ਕੀਤੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ। ਹੁਣ 2 ਹਫ਼ਤਿਆਂ ਬਾਅਦ ਉਹ ਠੀਕ ਹੋ ਗਏ ਹਨ।

ਜ਼ਿੰਦਗੀ ‘ਚ ਉਤਾਰ-ਚੜਾਅ ਆਉਂਦੇ ਰਹਿੰਦੇ: ਮਾਨ

ਹਰਭਜਨ ਮਾਨ ਨੇ ਕਿਹਾ ਕਿ ਜ਼ਿੰਦਗੀ ‘ਚ ਉਤਾਰ-ਚੜਾਅ ਚੱਲਦੇ ਰਹਿੰਦੇ ਹਨ। ਇਹ ਕਿਸੇ ਨਾਲ ਵੀ ਕਦੋਂ ਵੀ ਹੋ ਸਕਦਾ ਹੈ, ਪਰ ਇਹ ਹੈ ਕਿ ਪਰਮਾਤਮਾ ਮਿਹਰ ਰੱਖੇ। ਉਨ੍ਹਾਂ ਨੇ ਕਿਹਾ ਕਿ ਸੱਟਾਂ-ਫੇਟਾਂ ਬੰਦਾ ਕੁੱਝ ਸਮੇਂ ਬਾਅਦ ਭੁੱਲ ਜਾਂਦਾ ਹੈ। ਅੱਜ ਅਸੀਂ ਤੁਹਾਡੇ ਦਰਮਿਆਨ ਬੈਠੇ ਹਾਂ, ਪਰਮਾਤਮਾ ਨੇ ਅੱਗੇ ਬਹੁੱਤ ਕੁੱਝ ਕਰਨ ਲਈ ਮੌਕਾ ਦਿੱਤਾ ਹੈ। ਤਮਾਮ ਸੱਜਣਾਂ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ।

LEAVE A REPLY

Please enter your comment!
Please enter your name here