Home latest News ਐਪਲ ਸਟੂਡੀਓ ‘ਚ Diljit ਦਾ ‘ਤੇਲ ਚੋਅ’ ਕੇ ਸਵਾਗਤ, ਰੈਪਰ ਬਿਗ ਪਲੱਗ...

ਐਪਲ ਸਟੂਡੀਓ ‘ਚ Diljit ਦਾ ‘ਤੇਲ ਚੋਅ’ ਕੇ ਸਵਾਗਤ, ਰੈਪਰ ਬਿਗ ਪਲੱਗ ਨਾਲ ਵੀ ਕੀਤੀ ਮੁਲਾਕਾਤ

66
0

ਸਟੂਡੀਓ ਅੰਦਰ ਦਿਲਜੀਤ ਦੇ ਜਾਣ ਤੋਂ ਪਹਿਲਾਂ ਐਪਲ ਸਟੂਡੀਓ ਵਾਲਿਆਂ ਨੇ ਦਰਵਾਜ਼ੇ ‘ਤੇ ਤੇਲ ਚੋਅ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਪੰਜਾਬ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਪੂਰੀ ਦੁਨੀਆਂ ‘ਚ ਛਾਏ ਹੋਏ ਹਨ। ਉਨ੍ਹਾਂ ਨੇ ਪੰਜਾਬੀ ਗਾਇਕੀ ਤੋਂ ਸ਼ੁਰੂਆਤ ਕੀਤੀ, ਫਿਰ ਬਾਲੀਵੁੱਡ ਤੇ ਹੁਣ ਵਿਦੇਸ਼ੀ ਮਿਊਜ਼ਿਕ ਇੰਡਸਟਰੀ ‘ਚ ਉਨ੍ਹਾਂ ਦਾ ਨਾਂ ਹਰ ਕੋਈ ਜਾਣਦਾ ਹੈ। ਦਿਲਜੀਤ ਦੋਸਾਂਝ ਦੀਆਂ ਧੂਮਾਂ ਪਹਿਲਾਂ ਵੀ ਅਮਰੀਕਾ ਤੱਕ ਦਿਖ ਚੁੱਕੀਆਂ ਹਨ, ਪਰ ਹੁਣ ਉਹ ਉੱਥੇ ਲਾਸ ਐਂਜਲਸ ਵਿਖੇ ਐਪਲ ਮਿਊਜ਼ਿਕ ਸਟੂਡੀਓ ਪਹੁੰਚੇ।
ਖਾਸ ਗੱਲ ਇਹ ਹੈ ਕਿ ਗੋਰਿਆਂ ਨੇ ਉਨ੍ਹਾਂ ਦਾ ਐਪਲ ਸਟੂਡੀਓ ‘ਚ ਭਾਰਤੀ ਸੰਸਕ੍ਰਿਤੀ ਨਾਲ ਸਵਾਗਤ ਕੀਤਾ। ਸਟੂਡੀਓ ਅੰਦਰ ਦਿਲਜੀਤ ਦੇ ਜਾਣ ਤੋਂ ਪਹਿਲਾਂ ਐਪਲ ਸਟੂਡੀਓ ਵਾਲਿਆਂ ਨੇ ਦਰਵਾਜ਼ੇ ‘ਤੇ ਤੇਲ ਚੋਅ ਕੇ ਉਨ੍ਹਾਂ ਦਾ ਸਵਾਗਤ ਕੀਤਾ। ਐਪਲ ਮਿਊਜ਼ਿਕ ਦੀ ਇਸ ਪਹਿਲ ਤੋਂ ਪਤਾ ਚੱਲਦਾ ਹੈ ਕਿ ਦਿਲਜੀਤ ਦਾ ਦੇਸ਼ਾਂ-ਵਿਦੇਸ਼ਾਂ ‘ਚ ਕਿੰਨਾ ਵੱਡਾ ਨਾਮ ਹੈ ਤੇ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ‘ਚ ਕਿੰਨਾ ਰੁਤਬਾ ਕਮਾ ਲਿਆ ਹੈ। ਤੇਲ ਚੋਅ ਕੇ ਸਵਾਗਤ ਕਰਨ ਦੀ ਵੀਡੀਓ ਦਿਲਜੀਤ ਦੀ ਟੀਮ ਨੇ ਖੁਦ ਸ਼ੇਅਰ ਕੀਤੀ ਤੇ ਉਨ੍ਹਾਂ ਦੇ ਪ੍ਰਸ਼ੰਸਕ ਇਹ ਦੇਖ ਬਹੁੱਤ ਖੁਸ਼ ਹਨ।

ਅਮਰੀਕੀ ਰੈਪਰ ‘ਦ ਬਿਗ ਪਲੱਗ’ ਨਾਲ ਕੀਤੀ ਮੁਲਾਕਾਤ

ਇਸ ਖਾਸ ਮੌਕੇ ‘ਤੇ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਮਸ਼ਹੂਰ ਰੈਪਰ ‘ਦ ਬਿਗ ਪਲੱਗ’ (BigXthaPlug) ਨਾਲ ਵੀ ਮੁਲਾਕਾਤ ਕੀਤੀ। ਦੋਵੇਂ ਕਲਾਕਾਰ ਨੇ ਗੱਲਬਾਤ ਕੀਤੀ ਤੇ ਇਸ ਮੁਲਾਕਾਤ ਤੋਂ ਇਹ ਵੀ ਸੰਕੇਤ ਮਿਲ ਰਹੇ ਹਨ ਕਿ ਦੋਵੇਂ ਭਵਿੱਖ ‘ਚ ਇਕੱਠੇ ਨਜ਼ਰ ਆ ਸਕਦੇ ਹਨ। ਦਿਲਜੀਤ ਦੀ ਇਹ ਖਾਸ ਮੁਲਾਕਾਤ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਫੈਨਸ ਉਨ੍ਹਾਂ ਦੇ ਭਵਿੱਖ ਦੇ ਪ੍ਰਜੈਕਟਾਂ ਨੂੰ ਲੈ ਕੇ ਕਾਫੀ ਉਤਸਕ ਹਨ।

LEAVE A REPLY

Please enter your comment!
Please enter your name here