Home latest News Batala: ਪੱਤਰਕਾਰ ਦੀ ਸਬ-ਇੰਸਪੈਕਟਰਾਂ ਵੱਲੋਂ ਕੁੱਟਮਾਰ, ਮਰਿਆ ਸਮਝ ਕੇ ਮੌਕੇ ਤੋਂ ਭੱਜੇ

Batala: ਪੱਤਰਕਾਰ ਦੀ ਸਬ-ਇੰਸਪੈਕਟਰਾਂ ਵੱਲੋਂ ਕੁੱਟਮਾਰ, ਮਰਿਆ ਸਮਝ ਕੇ ਮੌਕੇ ਤੋਂ ਭੱਜੇ

54
0

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਸਮੁੱਚੇ ਪੱਤਰਕਾਰ ਭਾਈਚਾਰੇ ‘ਚ ਗੁੱਸੇ ਦੀ ਲਹਿਰ ਹੈ।

ਬੀਤੀ ਦਿਨੀਂ ਬਠਿੰਡਾ ਜ਼ਿਲ੍ਹੇ ਦੇ ਦੋ ਸਬ-ਇੰਸਪੈਕਟਰਾਂ ਨੇ ਗੁਰਦਾਸਪੁਰ ਦੇ ਬਟਾਲਾ ‘ਚ ਇੱਕ ਸਟਾਰ ਹੋਟਲ ਨੇੜੇ ਪੱਤਰਕਾਰ ਬਲਵਿੰਦਰ ਕੁਮਾਰ ਨਾਲ ਕੁੱਟਮਾਰ ਕੀਤੀ। ਇਸ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁੱਟਮਾਰ ਤੋਂ ਬਾਅਦ ਦੋਵੇਂ ਸਬ-ਇੰਸਪੈਕਟਰ ਪੱਤਰਕਾਰ ਨੂੰ ਮਰਿਆ ਸਮਝ ਕੇ ਮੌਕੇ ਤੋਂ ਭੱਜ ਗਏ।
ਜ਼ਖ਼ਮੀ ਪੱਤਰਕਾਰ ਨੂੰ ਲੋਕ ਹਸਪਤਾਲ ਲੈ ਗਏ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਬਠਿੰਡਾ ਜ਼ਿਲ੍ਹੇ ਦੇ ਦੋਵਾਂ ਸਬ-ਇੰਸਪੈਕਟਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਇਹ ਦੋਵੇਂ ਸਬ-ਇੰਸਪੈਕਟਰ 5ਵੀਂ ਕਮਾਂਡੋ ਬਟਾਲੀਅਨ ਨਾਲ ਸਬੰਧਤ ਹਨ ਜੋ ਇੱਕ ਮਾਮਲੇ ਦੀ ਜਾਂਚ ਕਰਨ ਲਈ ਬਟਾਲਾ ਆਏ ਸਨ।

ਪੱਤਰਕਾਰ ਨੇ ਪੱਛਿਆ ਸੀ ਸਵਾਲ

ਜਦੋਂ ਘਟਨਾ ਨੂੰ ਕਵਰ ਕਰਨ ਆਏ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਸ ਜ਼ਿਲ੍ਹੇ ਦੇ ਹਨ ਤੇ ਕਿਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਸਵਾਲ ਸੁਣ ਕੇ ਦੋਵੇਂ ਸਬ-ਇੰਸਪੈਕਟਰ ਗੁੱਸੇ ‘ਚ ਆ ਗਏ ਤੇ ਪੱਤਰਕਾਰ ਨੂੰ ਇੱਕ ਗਲੀ ‘ਚ ਘਸੀਟ ਕੇ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਨੇ ਉਸ ਨੂੰ ਕੁੱਟਿਆ ਤੇ ਮਰਿਆ ਸਮਝ ਕੇ ਉੱਥੇ ਹੀ ਛੱਡ ਕੇ ਭੱਜ ਗਏ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਸਮੁੱਚੇ ਪੱਤਰਕਾਰ ਭਾਈਚਾਰੇ ‘ਚ ਗੁੱਸੇ ਦੀ ਲਹਿਰ ਹੈ, ਜਿਸ ਕਾਰਨ ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਲਈ ਬਠਿੰਡਾ ਪੁਲਿਸ ਨੂੰ ਭੇਜ ਦਿੱਤਾ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਸੁਰਜੀਤ ਕੁਮਾਰ ਵਾਸੀ ਗੁਰੂ ਨਾਨਕ ਨਗਰ ਬਠਿੰਡਾ ਅਤੇ ਮਨਦੀਪ ਸਿੰਘ ਵਾਸੀ ਹਾਊਸਿੰਗ ਫੈੱਡ ਕਲੋਨੀ ਬਠਿੰਡਾ ਵਜੋਂ ਹੋਈ ਹੈ।

LEAVE A REPLY

Please enter your comment!
Please enter your name here