Home Desh Jalandhar ‘ਚ ਸੀਐਮ ਦੀ ਯੋਗਸ਼ਾਲਾ, ਸਿਹਤ ਮੰਤਰੀ Dr. Balbir Singh ਨੇ...

Jalandhar ‘ਚ ਸੀਐਮ ਦੀ ਯੋਗਸ਼ਾਲਾ, ਸਿਹਤ ਮੰਤਰੀ Dr. Balbir Singh ਨੇ ਲਿਆ ਭਾਗ, ਕੀਤੇ ਯੋਗ ਆਸਣ

90
0

CM ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲੀ ਦੀ ਗੈਰਮੌਜੂਦਗੀ ‘ਚ ਯੋਗਸ਼ਾਲਾ ਸ਼ੁਰੂ ਕੀਤੀ ਗਈ

21 ਜੂਨ ਨੂੰ ਦੁਨੀਆ ਭਰ ਵਿੱਚ ਯੋਗ ਦਿਵਸ ਮਨਾਇਆ ਜਾਵੇਗਾ ਤੇ ਇਸ ਤੋਂ ਪਹਿਲਾਂ ਜਲੰਧਰ ਪੀਏਪੀ ਗਰਾਊਂਡ ‘ਚ ਅੱਜ ਯਾਨੀ ਵੀਰਵਾਰ ਨੂੰ ਸੀਐਮ ਯੋਗਸ਼ਾਲਾ ਦੇ ਨਾਮ ‘ਤੇ ਪ੍ਰਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ‘ਚ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ਾਮਲ ਹੋਣਾ ਸੀ, ਪਰ ਕਿਸੇ ਕਾਰਨ ਕਰਕੇ ਉਹ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋ ਸਕੇ।
ਸੀਐਮ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲੀ ਦੀ ਗੈਰਮੌਜੂਦਗੀ ‘ਚ ਯੋਗਸ਼ਾਲਾ ਸ਼ੁਰੂ ਕੀਤੀ ਗਈ ਤੇ ਮੁੱਖ ਤੌਰ ‘ਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸ਼ਾਮਲ ਹੋਏ, ਉਨ੍ਹਾਂ ਨੇ ਕਈ ਤਰ੍ਹਾਂ ਦੇ ਯੋਗ ਆਸਣ ਕੀਤੇ। ਇਸ ਦੌਰਾਨ ਕਈ ਵਿਧਾਇਕ ਤੇ ਹਲਕਾ ਇੰਚਾਰਜ਼ਾਂ ਨੇ ਹਜ਼ਾਰਾਂ ਲੋਕਾਂ ਨਾਲ ਇਸ ਯੋਗਸ਼ਾਲਾ ‘ਚ ਭਾਗ ਲਿਆ। ਇਸ ਪ੍ਰੋਗਰਾਮ ਨੂੰ ਸੀਐਮ ਦੀ ਯੋਗਸ਼ਾਲਾ ਦਾ ਨਾਮ ਦਿੱਤਾ ਗਿਆ। ਯੋਗਾਂ ਟੀਚਰਾਂ ਨੇ ਇਸ ਦੌਰਾਨ ਯੋਗ ਕਰਵਾਇਆ।

ਲੋਕਾਂ ਨੂੰ ਯੋਗ ਲਈ ਕੀਤਾ ਪ੍ਰੇਰਿਤ

ਪੰਜਾਬ ਦੇ ਸਿਹਤ ਵਿਭਾਗ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਯੋਗ ਦਿਵਸ ਸੰਬੰਧੀ ਇੱਕ ਇਕੱਠ ਦਾ ਆਯੋਜਨ ਕੀਤਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਲੋਕਾਂ ਨੂੰ ਆਪਣੀ ਸਿਹਤ ਲਈ ਯੋਗਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਕਈ ਬਿਮਾਰੀਆਂ ਤੋਂ ਸੁਰੱਖਿਅਤ ਰਹਿ ਸਕਣ।
ਲੁਧਿਆਣਾ ਦੀ ਉਪ ਚੋਣ ਦੇ ਸੰਬੰਧ ਵਿੱਚ ਉਨ੍ਹਾਂ ਕਿਹਾ ਕਿ ਉਹ ਅੱਜ ਇਸ ਵਿਸ਼ੇ ‘ਤੇ ਗੱਲ ਨਹੀਂ ਕਰਨਗੇ ਕਿਉਂਕਿ ਉਹ ਅੱਜ ਇੱਥੇ ਸਿਰਫ ਯੋਗ ਦਿਵਸ ਲਈ ਆਏ ਹਨ। ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਪ੍ਰਗਰਾਮ ਚ ਗੈਰਮੌਜ਼ੂਦਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਕਾਰਨਾਂ ਕਰਕੇ ਉਹ ਲੁਧਿਆਣਾ ਉਪ ਚੋਣ ਅਤੇ ਹੋਰ ਕੰਮਾਂ ਕਰਕੇ ਪ੍ਰਗਰਾਮ ‘ਤੇ ਨਹੀਂ ਆ ਸਕੇ।

LEAVE A REPLY

Please enter your comment!
Please enter your name here