Home Desh Harbhajan Singh ਤੇ ਉਨ੍ਹਾਂ ਦੀ ਪਤਨੀ ਦਾ ਨਵਾਂ ਸ਼ੋਅ, ਕ੍ਰਿਕਟਰਾਂ ਤੇ...

Harbhajan Singh ਤੇ ਉਨ੍ਹਾਂ ਦੀ ਪਤਨੀ ਦਾ ਨਵਾਂ ਸ਼ੋਅ, ਕ੍ਰਿਕਟਰਾਂ ਤੇ ਉਨ੍ਹਾਂ ਦੀਆਂ ਪਤਨੀਆਂ ਦੀ ਅਸਲ ਜ਼ਿੰਦਗੀ ਦਾ ਹੋਵੇਗਾ ਜ਼ਿਕਰ

87
0

ਸ਼ੋਅ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।

ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਇੱਕ ਨਵਾਂ ਸ਼ੋਅ ਲੈ ਕੇ ਆ ਰਹੇ ਹਨ। ਇਹ ਸ਼ੋਅ ਯੂਟਿਊਬ ਚੈਨਲ ‘Who’s The Boss?’ ‘ਤੇ ਆਵੇਗਾ। ਸ਼ੋਅ ਦੇ ਪਹਿਲੇ ਐਪੀਸੋਡ ‘ਚ ਭਾਰਤੀ ਕ੍ਰਿਕਟ ਟੀਮ ਦੇ ਵਨਡੇ ਕਪਤਾਨ ਰੋਹਿਤ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਰੀਤਿਕਾ ਨਜ਼ਰ ਆਉਣਗੇ। ਇਸ ਤੋਂ ਬਾਅਦ ਵਾਲੇ ਵੱਖ-ਵੱਖ ਸ਼ੋਅ ‘ਚ ਸੂਰਿਆਕੁਮਾਰ ਯਾਦਵ, ਜਸਪ੍ਰੀਤ ਬੁਮਰਾਹ ਤੇ ਸੁਰੇਸ਼ ਰੈਣਾ ਵਰਗੇ ਦਿੱਗਜ਼ ਕ੍ਰਿਕਟਰ ਆਪਣੀਆਂ ਪਤਨੀਆਂ ਨਾਲ ਸ਼ਿਰਕਤ ਕਰਨਗੇ।
ਇਸ ਸ਼ੋਅ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ੋਅ ਦੇ ਪਹਿਲੇ ਐਪੀਸੋਡ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟ੍ਰੇਲਰ ‘ਚ ਹਰਭਜਨ ਤੇ ਉਨ੍ਹਾਂ ਦੀ ਪਤਨੀ, ਰੋਹਿਤ ਤੇ ਰੀਤਿਕਾ ਤੋਂ ਕਈ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹ ਇਹ ਵੀ ਪੁੱਛ ਰਹੇ ਹਨ ਕਿ ਦੋਹਾਂ ‘ਚੋਂ ਬੌਸ ਕੌਣ ਹੈ।
ਆਪਣੇ ਸ਼ੋਅ ਦੀ ਜਾਣਕਾਰੀ ਦਿੰਦੇ ਹੋਏ ਸਾਬਕਾ ਕ੍ਰਿਕਟਰ ਹਰਭਜਨ ਤੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਇਸ ਸ਼ੋਅ ‘ਚ ਕ੍ਰਿਕਟ ਦਾ ਮੈਚ ਨਹੀਂ, ਸਗੋਂ ਘਰ ਦਾ ਮੈਚ ਹੋਵੇਗਾ। ਇਸ ਦੇ ਨਾਲ ਹੀ ਸ਼ੋਅ ‘ਚ ਕਈ ਕਹਾਣੀਆਂ ਨਿਕਲ ਕੇ ਸਾਹਮਣੇ ਆਉਣਗੀਆਂ, ਤੇ ਇੱਕ ਤਰ੍ਹਾਂ ਦਾ ਅਣਕੱਟ (Uncut) ਸ਼ੋਅ ਹੋਵੇਗਾ। ਜਿਸ ‘ਚ ਬਿਨਾਂ ਕੋਈ ਕੱਟ ਤੋਂ ਖਿਡਾਰੀਆਂ ਦੇ ਅਸਲੀ ਜ਼ਿੰਦਗੀ ਬਾਰੇ ਜਾਨਣ ਨੂੰ ਮਿਲੇਗਾ।
ਹਰਭਜਨ ਸਿੰਘ ਦਾ ਕਹਿਣਾ ਹੈ ਕਿ ਲੋਕ ਆਪਣੇ ਪਸੰਦੀਦਾ ਕ੍ਰਿਕਟਰਾਂ ਨੂੰ ਬਸ ਕ੍ਰਿਕਟ ਦੀ ਪਿੱਚ ਤੱਕ ਜਾਣਦੇ ਹਨ, ਪਰ ਉਹ ਉਨ੍ਹਾਂ ਦੀ ਅਸਲ ਜ਼ਿੰਦਗੀ ਬਾਰੇ ਨਹੀਂ ਜਾਣਦੇ। ਇਹ ਸ਼ੋਅ ਦੱਸੇਗਾ ਕਿ ਕ੍ਰਿਕਟਰਾਂ ਦੀ ਅਸਲੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਇਸ ਦੇ ਨਾਲ ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਕ੍ਰਿਕਟਰਾਂ ਨੂੰ ਜਾਣਦੇ ਹਨ, ਪਰ ਉਨ੍ਹਾਂ ਦੀਆਂ ਪਤਨੀਆਂ ਬਾਰ ਕੋਈ ਨਹੀਂ ਜਾਣਦਾ। ਇਸ ਸ਼ੋਅ ‘ਚ ਸਭ ਦੀਆਂ ਕਹਾਣੀਆਂ ਸਾਹਮਣੇ ਆਉਣਗੀਆਂ।

LEAVE A REPLY

Please enter your comment!
Please enter your name here