Home Crime Jalandhar ਦੇ Aman Nagar ਵਿੱਚ ਚੱਲੀਆਂ ਗੋਲੀਆਂ, ਬਾਈਕ ਸਵਾਰ ਬਦਮਾਸ਼ਾਂ ਨੇ ਕੀਤੀ...

Jalandhar ਦੇ Aman Nagar ਵਿੱਚ ਚੱਲੀਆਂ ਗੋਲੀਆਂ, ਬਾਈਕ ਸਵਾਰ ਬਦਮਾਸ਼ਾਂ ਨੇ ਕੀਤੀ ਫਾਇਰਿੰਗ

77
0

ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਘਰ ਵਿੱਚ ਦੋ ਬਜ਼ੁਰਗ ਰਹਿੰਦੇ ਹਨ। ਉਨ੍ਹਾਂ ਦਾ ਪੁੱਤਰ ਪੁਰਤਗਾਲ ਵਿੱਚ ਰਹਿੰਦਾ ਹੈ।

ਜਲੰਧਰ ਦੇ ਅਮਨ ਨਗਰ ਵਿੱਚ ਰਾਤ 8:30 ਵਜੇ ਦੇ ਕਰੀਬ ਇੱਕ ਘਰ ਦੇ ਬਾਹਰ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤਾਬੜ-ਤੋੜ ਫਾਇਰਿੰਗ ਕੀਤੀ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮਿਲੀ ਜਾਣਕਾਰੀ ਅਨੁਸਰ, ਫਿਰੌਤੀ ਨਾ ਮਿਲਣ ‘ਤੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਜਲੰਧਰ ਜ਼ਿਲ੍ਹੇ ਦੇ ਅਮਨ ਨਗਰ ਵਿੱਚ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਦੀ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਫਿਰੌਤੀ ਨਾ ਦੇਣ ‘ਤੇ ਚਲਾਈਆਂ ਗੋਲੀਆਂ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਘਰ ਵਿੱਚ ਦੋ ਬਜ਼ੁਰਗ ਰਹਿੰਦੇ ਹਨ। ਉਨ੍ਹਾਂ ਦਾ ਪੁੱਤਰ ਪੁਰਤਗਾਲ ਵਿੱਚ ਰਹਿੰਦਾ ਹੈ ਅਤੇ ਇੱਕ ਰੈਸਟੋਰੈਂਟ ਚਲਾਉਂਦਾ ਹੈ। ਪਿਛਲੇ ਸ਼ੁੱਕਰਵਾਰ ਨੂੰ ਸ਼ਹਿਜ਼ਾਦ ਭੱਟੀ ਨੇ ਉਸ ਤੋਂ ਫਿਰੌਤੀ ਮੰਗੀ ਸੀ, ਫਿਰੌਤੀ ਨਾ ਦੇਣ ਦੇ ਬਦਲੇ ਉਸ ਨੇ ਅੱਜ ਗੋਲੀ ਚਲਵਾ ਦਿੱਤੀਆਂ। ਹੁਣ ਤੱਕ ਉਨ੍ਹਾਂ ਨੂੰ ਚਾਰ ਗੋਲੀਆਂ ਦੇ ਖੋਲ ਮਿਲੇ ਹਨ।

ਧਮਕੀ ਭਰੇ ਫੋਨ ਤੋਂ ਬਾਅਦ ਹੋਈ ਗੋਲੀਬਾਰੀ- ਚਰਨਜੀਤ ਕੌਰ

ਇਸ ਬਾਰੇ ਚਰਨਜੀਤ ਕੌਰ ਨੇ ਕਿਹਾ ਕਿ ਗੋਲੀਬਾਰੀ ਤੋਂ 5 ਮਿੰਟ ਪਹਿਲਾਂ ਉਨ੍ਹਾਂ ਨੂੰ ਇੱਕ ਫੋਨ ਆਇਆ ਸੀ ਜੋ ਉਨ੍ਹਾਂ ਨੇ ਅਟੈਂਡ ਨਹੀਂ ਕੀਤਾ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਇੱਕ ਹੋਰ ਫੋਨ ਆਇਆ ਤਾਂ ਜਿਵੇਂ ਹੀ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ 5 ਮਿੰਟ ਬਾਅਦ ਕੀ ਹੁੰਦਾ ਹੈ, ਦੇਖੋ ਅਤੇ ਜਿਵੇਂ ਹੀ ਉਨ੍ਹਾਂ ਨੇ ਫੋਨ ਕੱਟਿਆ, ਉਨ੍ਹਾਂ ਨੂੰ ਬਾਹਰੋਂ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਲਗਭਗ 10 ਤੋਂ 12 ਗੋਲੀਆਂ ਚੱਲੀਆਂ। ਮੇਰੇ ਤਿੰਨ ਪੁੱਤਰ ਪੁਰਤਗਾਲ ਵਿੱਚ ਰਹਿੰਦੇ ਹਨ। ਇਹ ਕਿਸੇ ਟ੍ਰੈਵਲ ਏਜੰਟ ਵੱਲੋਂ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਮਾਮਲਾ ਜਾਪਦਾ ਹੈ। ਮੈਨੂੰ ਇਸ ਬਾਰੇ ਹੋਰ ਕੁਝ ਨਹੀਂ ਪਤਾ।

ਸ਼ਹਿਜ਼ਾਦ ਭੱਟੀ ਪਹਿਲਾਂ ਵੀ ਕਰਵਾ ਚੁੱਕਾ ਹੈ ਹਮਲੇ

ਤੁਹਾਨੂੰ ਦੱਸ ਦੇਈਏ ਕਿ ਸ਼ਹਿਜ਼ਾਦ ਭੱਟੀ ਨੇ ਇਸ ਤੋਂ ਪਹਿਲਾਂ ਜਲੰਧਰ ਦੇ ਇੱਕ ਪਿੰਡ ਵਿੱਚ ਯੂਟਿਊਬਰ ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਵੀ ਸੁੱਟਿਆ ਸੀ। ਸ਼ਾਹਿਜ਼ਾਦ ਭੱਟੀ ਪਾਕਿਸਤਾਨੀ ਡੋਨ ਹੈ ਜੋ ਆਏ ਦਿਨ ਚਰਚਾਵਾਂ ਵਿੱਚ ਬਣਿਆ ਰਹਿੰਦਾ ਹੈ।

LEAVE A REPLY

Please enter your comment!
Please enter your name here