ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਲੜਕੀ ਦੀ ਵੀਡੀਓ ਵਾਇਰਲ ਹੋਈ ਹੈ, ਉਹ ਚੋਹਲਾ ਸਾਹਿਬ ਦੀ ਰਹਿਣ ਵਾਲੀ ਹੈ।
ਬੀਤੀ ਦਿਨੀਂ ਅੰਮ੍ਰਿਤਸਰ ਤੋਂ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਇਸ ਵੀਡੀਓ ‘ਚ ਇੱਕ ਔਰਤ ਤੇ ਮਰਦ ਸੜਕ ਕਿਨਾਰੇ ਕਿਸੇ ਤਰ੍ਹਾਂ ਦਾ ਟੀਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਸਨ। ਵੀਡੀਓ ਰਿਕਾਰਡ ਕਰਨ ਵਾਲੇ ਸ਼ਖਸ ਦਾ ਕਹਿਣਾ ਹੈ ਕਿ ਇਹ ਦੋਹੇਂ ਨਸ਼ੀਲੇ ਪਦਾਰਥ ਦੇ ਟੀਕੇ ਲਗਾ ਰਹੇ ਹਨ ਤੇ ਇਸ ਵੀਡੀਓ ‘ਚ ਟੀਕਾ ਲਗਾ ਰਹੀ ਔਰਤ ਕਹਿੰਦੀ ਵੀ ਨਜ਼ਰ ਆ ਰਹੀ ਹੈ ਕਿ ਅਸੀਂ ਆਪਣੇ ਪੈਸਿਆਂ ਦਾ ਸਭ ਕੁੱਝ ਕਰਦੇ ਹਾਂ।
ਹੁਣ ਇਸ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਲੜਕੀ ਦੀ ਵੀਡੀਓ ਵਾਇਰਲ ਹੋਈ ਹੈ, ਉਹ ਚੋਹਲਾ ਸਾਹਿਬ ਦੀ ਰਹਿਣ ਵਾਲੀ ਹੈ। ਇਸ ਕੁੜੀ ਨੂੰ ਕੁੱਝ ਦਿਨ ਪਹਿਲਾਂ ਇਲਾਜ਼ ਲਈ ਦਾਖਲ ਕਰਵਾਇਆ ਗਿਆ ਸੀ ਤੇ ਉਹ ਡਿਸਚਾਰਜ ਹੋ ਕੇ ਦੋਬਾਰਾ ਨਸ਼ਾ ਕਰਨ ਲੱਗ ਗਈ। ਪੁਲਿਸ ਨੇ ਧਾਰਾ 27 ਐਨਡੀਪੀਐਸ ਐਕਟ ਤਹਿਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਧਾਰਾ 64(a) ਦੇ ਤਹਿਤ ਇਲਾਜ਼ ਲਈ ਭੇਜਿਆ ਗਿਆ।
ਵੀਡੀਓ ‘ਚ ਕੀ ਦਿਖਾਈ ਦੇ ਰਿਹਾ?
ਵਾਇਰਲ ਵੀਡੀਓ ‘ਚ ਦੇਖਿਆ ਗਿਆ ਕਿ ਇਕ ਔਰਤ ਤੇ ਮਰਦ ਸੜਕ ਕਿਨਾਰੇ ਕੋਈ ਨਸ਼ੀਲੇ ਪਦਾਰਥ ਦਾ ਟੀਕਾ ਲਗਾ ਰਹੇ ਸਨ। ਇੱਕ ਸ਼ਖਸ ਇਸ ਦੌਰਾਨ ਉਨ੍ਹਾਂ ਦੀ ਵੀਡੀਓ ਬਣਾਉਣ ਲੱਗ ਪਿਆ ਤੇ ਉਨ੍ਹਾਂ ਨੂੰ ਪੁੱਛ-ਗਿੱਛ ਕਰਨ ਲੱਗ ਪਿਆ। ਇਸ ਦੌਰਾਨ ਵੀਡੀਓ ਬਣਾਉਣ ਵਾਲੇ ਸ਼ਖਸ ਨੇ ਇੱਕ ਬਜ਼ੁਰਗ ਤੋਂ ਡੰਡਾ ਲੈ ਕੇ ਔਰਤ ਤੇ ਮਰਦ ਤੇ ਹਮਲਾ ਵੀ ਕੀਤਾ।
ਇਸ ਤੋਂ ਬਾਅਦ ਔਰਤ ਗੁੱਸੇ ‘ਚ ਨਜ਼ਰ ਆਈ। ਉਹ ਕਹਿ ਰਹੀ ਹੈ ਕਿ ਜੋ ਕਰਨਾ ਹੈ ਕਰ ਲਓ। ਉਹ ਕਹਿ ਰਹੀ ਹੈ ਕਿ ਅਸੀਂ ਇਸ ‘ਤੇ ਪੈਸੇ ਖਰਚੇ ਹੈ। ਜਿਸ ਨੂੰ ਸ਼ਿਕਾਇਤ ਕਰਨੀ ਹੈ ਕਰ ਦਿਓ, ਜਿਸ ਐਸਐਚਓ ਜਾਂ ਥਾਣੇ ‘ਚ ਜਾਣਾ ਹੈ ਚੱਲ ਪਵੋ। ਵੀਡੀਓ ‘ਚ ਦਿਖਾਈ ਦੇ ਰਿਹਾ ਕਿ ਔਰਤ ਕਿਸੇ ਤੋਂ ਡਰ ਨਹੀਂ ਰਹੀ ਹੈ, ਨਾ ਉਸ ਨੂੰ ਪੁਲਿਸ ਦਾ ਖੌਫ ਹੈ ਤੇ ਨਾ ਹੀ ਆਉਂਦੇ-ਜਾਂਦੇ ਰਾਹਗੀਰਾਂ ਦਾ।