ਪ੍ਰਧਾਨ ਮੰਤਰੀ ਮੋਦੀ ਦੇ ਕੈਨੇਡਾ ਦੌਰੇ ਦੌਰਾਨ ਖਾਲਿਸਤਾਨੀ ਸਮਰਥਕਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਭਾਰਤੀ ਸਮਰਥਕਾਂ ਨੇ ਮੂੰਹ ਤੋੜ ਜਵਾਬ ਦਿੱਤਾ।
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ7 ਸ਼ਿਖਰ ਸੰਮੇਲਨ ਲਈ ਕੈਨੇਡਾ ਦੌਰੇ ‘ਤੇ ਹਨ। ਖਾਲਿਸਤਾਨੀਆਂ ਦੇ ਨਾਪਾਕ ਮਨਸੂਬਿਆਂ ਨੂੰ ਭਾਰਤੀ ਸਮਰਥਕਾਂ ਵੱਲੋਂ ਮੁੰਹ ਤੋੜ ਜਵਾਬ ਦਿੱਤਾ ਗਿਆ। ਜਿੱਥੇ ਖਾਲਿਸਤਾਨੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਗਿਆ। ਉਥੇ ਹੀ ਵੱਡੀ ਗਿਣਤੀ ਵਿੱਚ ਭਾਰਤੀ ਸਮਰਥਕਾਂ ਵੱਲੋਂ ਪੀਐਮ ਮੋਦੀ ਦੇ ਸਮਰਥਨ ਵਿੱਚ ਰੋਡ ਸ਼ੋਅ ਕੱਢਿਆ ਗਿਆ।
ਭਾਰਤ ਇੱਕ ਵੱਡਾ ਖਪਤਕਾਰ ਬਾਜ਼ਾਰ
ਇੱਕ ਭਾਰਤੀ ਸਮਰਥਕ ਨੇ ਕਿਹਾ ਕਿ ਕੈਨੇਡਾ ਕੋਲ ਪੇਸ਼ਕਸ਼ ਕਰਨ ਲਈ ਬਹੁਤ ਕੁਝ ਹੈ ਅਤੇ ਭਾਰਤ ਇੱਕ ਵੱਡਾ ਖਪਤਕਾਰ ਬਾਜ਼ਾਰ ਹੈ। ਇਸ ਰਿਸ਼ਤੇ ਨੂੰ ਰਾਜਨੀਤਿਕ ਮਤਭੇਦਾਂ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ। ਭਾਰਤੀ ਸਮਰਥਕਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਹ ਜਾਣਦੇ ਹਨ, ਇਸੇ ਲਈ ਉਨ੍ਹਾਂ ਨੇ ਖਾਲਿਸਤਾਨੀ ਲਾਬੀ ਦੇ ਸਖ਼ਤ ਵਿਰੋਧ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਹੈ।
10 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ (16-17 ਜੂਨ 2025) ਵਿੱਚ ਸ਼ਾਮਲ ਹੋਣ ਲਈ ਕੈਲਗਰੀ/ਕਨਾਨਾਸਕਿਸ, ਅਲਬਰਟਾ, ਕੈਨੇਡਾ ਪਹੁੰਚੇ ਹਨ। ਇਹ ਦਸ ਸਾਲਾਂ ਵਿੱਚ ਉਨ੍ਹਾਂ ਦਾ ਕੈਨੇਡਾ ਦਾ ਪਹਿਲਾ ਦੌਰਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਹਿਮਾਨ ਵਜੋਂ ਸੱਦਾ ਦਿੱਤਾ ਸੀ, ਜਿਸ ਨਾਲ ਭਾਰਤ-ਕੈਨੇਡਾ ਦੇ ਤਣਾਅਪੂਰਨ ਕੂਟਨੀਤਕ ਸਬੰਧਾਂ ਵਿੱਚ ਸੰਭਾਵਿਤ ਪੁਨਰ ਸਥਾਪਨਾ ਦੀਆਂ ਉਮੀਦਾਂ ਵਧੀਆਂ ਹਨ। ਇਹ G7 ਸੰਮੇਲਨ ਵਿੱਚ ਉਨ੍ਹਾਂ ਦੀ ਲਗਾਤਾਰ ਛੇਵੀਂ ਹਾਜ਼ਰੀ ਹੈ। 2019 ਤੋਂ ਉਨ੍ਹਾਂ ਨੂੰ ਹਰ ਵਾਰ G7 ਵਿੱਚ ਸੱਦਾ ਦਿੱਤਾ ਗਿਆ ਹੈ।
ਦੱਸ ਦਈਏ ਕਿ PM ਮੋਦੀ ਅੱਜ ਦੋ ਸੈਸ਼ਨਾਂ ਵਿੱਚ ਹਿੱਸਾ ਲੈਣਗੇ। ਇੱਕ ‘ਆਊਟਰੀਚ ਸੈਸ਼ਨ’ ਹੈ ਅਤੇ ਦੂਜੇ ਸੈਸ਼ਨ ਵਿੱਚ ਉਹ ਕਈ ਦੁਵੱਲੀਆਂ ਮੀਟਿੰਗਾਂ ਵਿੱਚ ਵਿਸ਼ਵ ਦੇ ਹੋਰ ਨੇਤਾਵਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਦੀਆਂ ਚਰਚਾਵਾਂ ਦਾ ਇੱਕ ਮੁੱਖ ਕੇਂਦਰ ਊਰਜਾ ਸੁਰੱਖਿਆ, ਤਕਨੀਕੀ ਸਹਿਯੋਗ (ਜਿਵੇਂ ਕਿ ਏਆਈ, ਕੁਆਂਟਮ ਕੰਪਿਊਟਿੰਗ) ਅਤੇ ਵਿਸ਼ਵ ਆਰਥਿਕ ਸਹਿਯੋਗ ਹੋਵੇਗਾ।