ਅੰਮ੍ਰਿਤਪਾਲ ਸਿੰਘ ਮਹਿਰੋ ਮਹਿਰੋਂ ਨੇ ਸਿੱਧੀ ਧਮਕੀ ਦਿੰਦੇ ਹੋਏ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਨਿਸ਼ਾਨਾ ਬਣਾਇਆ ਹੈ।
ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਅੰਮ੍ਰਿਤਸਰ ਸਥਿਤ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਹੈ। ਇਹ ਧਮਕੀ ਬਠਿੰਡਾ ਸਥਿਤ ਇਨਫਲੂਐਂਸਰ ਕਮਲ ਕੌਰ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਇੱਕ ਦਿਨ ਬਾਅਦ ਆਈ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਜਾਰੀ ਕਰਕੇ ਦੀਪਿਕਾ ਨੂੰ ਚੇਤਾਵਨੀ ਦਿੱਤੀ। ਉਸ ਨੇ ਕਿਹਾ ਕਿ ਜੇਕਰ ਉਹ ਅਸ਼ਲੀਲ ਵੀਡੀਓਜ਼ ਸ਼ੇਅਰ ਕਰਨਾ ਬੰਦ ਨਹੀਂ ਕਰਦੀ ਹੈ, ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ।
ਮਹਿਰੋਂ ਨੇ ਸਿੱਧੀ ਧਮਕੀ ਦਿੰਦੇ ਹੋਏ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਨਿਸ਼ਾਨਾ ਬਣਾਇਆ ਹੈ। ਮਹਿਰੋਂ ਨੇ ਕਿਹਾ ਕਿ ਸਾਡਾ ਨਿੱਜੀ ਵੈਰ ਨਹੀਂ, ਪਰ ਲੱਚਰਤਾ ਦਾ ਹੱਕ ਨਹੀਂ।
ਮੇਹਰੋਂ ਨੇ ਕਮਲ ਕੌਰ ਦੇ ਕਤਲ ਦੀ ਲਈ ਜ਼ਿੰਮੇਵਾਰੀ
ਇੱਕ ਦਿਨ ਪਹਿਲਾਂ, ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਇਨਫਲੂਐਂਸਰ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੀ ਲਾਸ਼ ਮਿਲੀ ਸੀ। ਇਸ ਕਤਲ ਦੀ ਜ਼ਿੰਮੇਵਾਰੀ ਮੇਹਰੋਂ ਨੇ ਲਈ ਹੈ। ਪੁਲਿਸ ਨੇ ਮੇਹਰੋਂ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੇਹਰੋਂ ਅਜੇ ਵੀ ਫਰਾਰ ਹੈ।
ਮਹਿਰੋਂ ਦੀ ਧਮਕੀ ਤੋਂ ਬਾਅਦ ਦੀਪਿਕਾ ਨੇ ਮੰਗੀ ਮੁਆਫ਼ੀ
ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਧਮਕੀਆਂ ਮਿਲਣ ਤੋਂ ਬਾਅਦ, ਦੀਪਿਕਾ ਨੇ ਅੱਜ ਕਿਹਾ ਕਿ ਉਸ ਨੇ ਪਹਿਲਾਂ ਹੀ ਕੰਟੈਂਟ ਲਈ ਮੁਆਫੀ ਮੰਗ ਲਈ ਹੈ ਅਤੇ ਸਾਰਾ ਮਾਮਲਾ ਖਤਮ ਹੋ ਗਿਆ ਹੈ। ਹੁਣ ਉਸ ਨੂੰ ਨਹੀਂ ਪਤਾ ਕਿ ਉਸ ਨੂੰ ਧਮਕੀਆਂ ਕਿਉਂ ਦਿੱਤੀਆਂ ਜਾ ਰਹੀਆਂ ਹਨ। ਦੀਪਿਕਾ ਲੂਥਰਾ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਦੋ ਮਹੀਨੇ ਪਹਿਲਾਂ ਧੋਖੇ ਨਾਲ ਮੋਗਾ ਬੁਲਾਇਆ ਗਿਆ ਸੀ ਅਤੇ ਫਿਰ ਮੁਆਫੀ ਮੰਗੀ ਗਈ ਸੀ।
ਦੀਪਿਕਾ ਨੇ ਆਪਣੇ ਖਾਤੇ ਤੋਂ ਸਾਰੀ ਇਤਰਾਜ਼ਯੋਗ ਕੰਟੈਂਟ ਡਿਲੀਟ ਕਰ ਦਿੱਤਾ ਹੈ। ਉਸ ਤੋਂ ਬਾਅਦ, ਕੋਈ ਦੋਹਰੇ ਅਰਥ ਵਾਲੀ ਪੋਸਟ ਨਹੀਂ ਕੀਤੀ ਗਈ। ਇਸ ਦੇ ਬਾਵਜੂਦ, ਉਸ ਨੂੰ ਨਹੀਂ ਪਤਾ ਕਿ ਉਸ ਨੂੰ ਜਨਤਕ ਤੌਰ ‘ਤੇ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਸ ਨੂੰ ਧਮਕੀਆਂ ਕਿਉਂ ਮਿਲ ਰਹੀਆਂ ਹਨ। ਉਹ ਬਹੁਤ ਪਰੇਸ਼ਾਨ ਹੈ। ਉਸ ਨੇ ਪਹਿਲਾਂ ਮੋਗਾ ਵਿੱਚ ਵਾਪਰੀ ਘਟਨਾ ਬਾਰੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਨੇ ਨਹੀਂ ਸੁਣੀ।
ਹੁਣ ਉਹ ਸੁਰੱਖਿਆ ਦੀ ਮੰਗ ਕਰਦੀ ਹੈ ਕਿਉਂਕਿ ਉਸ ਦੇ ਨਾਲ, ਉਸ ਦਾ ਪੂਰਾ ਪਰਿਵਾਰ ਵੀ ਚਿੰਤਤ ਹੈ। ਪਰਿਵਾਰ ਦੇ ਮੈਂਬਰ ਸ਼ਹਿਰ ਛੱਡਣ ਬਾਰੇ ਗੱਲ ਕਰ ਰਹੇ ਹਨ ਪਰ ਉਹ ਨਹੀਂ ਜਾਣਾ ਚਾਹੁੰਦੀ। ਉਹ ਇੱਥੇ ਸੁਰੱਖਿਅਤ ਰਹਿਣਾ ਚਾਹੁੰਦੀ ਹੈ।
ਕੌਣ ਹੈ ਅੰਮ੍ਰਿਤਪਾਲ ਸਿੰਘ ਮਹਿਰੋਂ
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨਿਹੰਗ ਸਿੰਘ ਜੱਥੇਬੰਦਿਆਂ ਨਾਲ ਜੁੜੀਆਂ ਹੋਇਆ ਹੈ। ਉਸ ਨੇ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।