Home Desh ਪੰਜਾਬ ‘ਚ ਹੜ੍ਹ ਦੀ ਮਾਰ, ਮਾਨ ਸਰਕਾਰ ਨੇ ਬਣਾਈ ਫਲੱਡ ਮਨੇਜਮੈਂਟ ਕਮੇਟੀ,...

ਪੰਜਾਬ ‘ਚ ਹੜ੍ਹ ਦੀ ਮਾਰ, ਮਾਨ ਸਰਕਾਰ ਨੇ ਬਣਾਈ ਫਲੱਡ ਮਨੇਜਮੈਂਟ ਕਮੇਟੀ, CM ਕਈ ਇਲਾਕਿਆਂ ਦਾ ਕਰਨਗੇ ਦੌਰਾ

41
0

ਪੰਜਾਬ ਕੈਬਨਿਟ ਮੰਤਰੀ ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਢੀਆਂ, ਬਰਿੰਦਰ ਕੁਮਾਰ ਗੋਇਲ ਪੂਰੇ ਪੰਜਾਬ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਤੇ ਨਜ਼ਰ ਰੱਖਣਗੇ।

ਪੰਜਾਬ ‘ਚ ਭਾਰੀ ਬਾਰਿਸ਼ ਤੇ ਹੜ੍ਹ ਦੇ ਖ਼ਤਰੇ ਤੋਂ ਬਾਅਦ ਮਾਨ ਸਰਕਾਰ ਪੂਰੀ ਤਰ੍ਹਾਂ ਐਕਸ਼ਨ ‘ਚ ਆ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਦੇ ਹਾਲਾਤਾਂ ਨਾਲ ਨਜਿੱਠਣ ਲਈ ਫਲੱਡ ਮਨੇਜਮੈਂਟ ਕਮੇਟੀ ਬਣਾਈ ਹੈ। ਜਲੰਧਰ ‘ਚ ਫਲੱਡ ਕੰਟਰੋਲ ਰੂਮ ਪਹਿਲਾ ਹੀ ਬਣਾਇਆ ਜਾ ਚੁੱਕਿਆ ਹੈ।
ਪੰਜਾਬ ਕੈਬਨਿਟ ਮੰਤਰੀ ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਢੀਆਂ, ਬਰਿੰਦਰ ਕੁਮਾਰ ਗੋਇਲ ਪੂਰੇ ਪੰਜਾਬ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਤੇ ਨਜ਼ਰ ਰੱਖਣਗੇ। ਕਪੂਰਥਲਾ ਦੇ ਲਈ ਮੰਤਰੀ ਮੋਹਿੰਦਰ ਭਗਤ ਸਿੰਘ ਤੇ ਹਰਦੀਪ ਸਿੰਘ ਮੁੰਡੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਥੇ ਹੀ ਤਰਨਤਾਰਨ ਲਈ ਲਾਲਜੀਤ ਸਿੰਘ ਭੁੱਲਰ ਤੇ ਹਰਭਜਨ ਸਿੰਘ ਈਟੀਓ, ਫਾਜ਼ਿਲਕਾ ਲਈ ਡਾ. ਬਲਜੀਤ ਕੌਰ ਤੇ ਤਰੁਣਪ੍ਰੀਤ ਸੌਂਧ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਤੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਸੀਐਮ ਮਾਨ ਜ਼ਮੀਨੀ ਪੱਧਰ ‘ਤੇ ਚੱਲ ਰਹੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣਗੇ।

ਫਿਰੋਜ਼ਪੁਰ ‘ਚ ਹੜ੍ਹ ਦੀ ਲਪੇਟ ‘ਚ ਬੀਐਸਐਫ ਦੀਆਂ ਦੋ ਚੈੱਕ ਪੋਸਟਾਂ

ਫਿਰੋਜ਼ਪੁਰ ‘ਚ ਸਤਲੁਜ ਦਰਿਆ ‘ਚ ਹੜ੍ਹ ਦੇ ਚੱਲਦਿਆਂ ਮਮਦੋਟ ‘ਚ ਬੀਐਸਐਫ ਦੀ ਚੈੱਕ ਪੋਸਟ ਓਲਡ ਗਜਨੀ ਵਾਲਾ ਤੇ ਬੀਐਸਐਫ ਦੀ ਪੋਸਟ ਸਤਪਾਲ ਪਾਣੀ ਦੀ ਲਪੇਟ ‘ਚ ਆ ਗਈ ਹੈ। ਪਾਣੀ ਨੇ ਇਨ੍ਹਾਂ ਪੋਸਟਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ। ਆਸ-ਪਾਸ ਦੇ ਪਿੰਡ ਵੀ ਪਾਣੀ ਦੀ ਲਪੇਟ ‘ਚ ਆ ਗਏ ਹਨ। ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚੋਂ ਨਿਕਲ ਕੇ ਸੁਰੱਖਿਅਤ ਸਥਾਨਾਂ ਵੱਲ ਕੂਚ ਕਰ ਰਹੇ ਹਨ। ਬੀਐਸਐਫ ਕਈ ਇਲਾਕਿਆਂ ‘ਚ ਮੋਟਰ ਬੋਟ ਦੇ ਜਰੀਏ ਡਿਊਟੀ ਨਿਭਾ ਰਹੀ ਹੈ।

NDRF, SDRF, ਫੌਜ ਤੇ ਪੁਲਿਸ ਬਚਾਅ ਕਾਰਜ ਚ ਜੁੱਟੀ

ਹਾਲਾਤ ਬੇਕਾਬੂ ਹੁੰਦੇ ਦੇਖ ਐਨਡੀਆਰਐਫ, ਐਸਡੀਆਰਐਫ, ਭਾਰਤੀ ਫੌਜ, ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਬਚਾਅ ਕਾਰਜਾਂ ਚ ਲੱਗੀ ਹੋਈ ਹੈ। ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਜਾ ਰਿਹਾ ਹੈ। ਕਈ ਇਲਾਕਿਆਂ ਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਉਣ ਲਈ ਹੈਲੀਕਾਪਟਰ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ।

ਅਧਿਕਾਰੀਆਂ-ਕਰਮਚਾਰੀਆਂ ਦੀ ਛੱਟੀਆਂ ਰੱਦ, ਸਕੂਲ ਬੰਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਭਾਰੀ ਮੀਂਹ ਦੇ ਹਾਲਾਤਾਂ ਤੇ ਚਿੰਤਾ ਜ਼ਾਹਰ ਕੀਤੀ ਹੈ। ਸਥਿਤੀ ਨੂੰ ਦੇਖਦੇ ਹੋਏ ਸਕੂਲਾਂ ਨੂੰ 30 ਅਗਸਤ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਵੱਲੋਂ ਅੱਗੇ ਵੀ ਕੁੱਝ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜਿਸਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ, ਸੈਕੰਡਰੀ, ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲ 27 ਅਗਸਤ ਤੋਂ 30 ਅਗਸਤ ਤੱਕ ਬੰਦ ਰਹਿਣਗੇ।
ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛੁੱਟੀਆਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਹਤ ਤੇ ਬਚਾਅ ਕਾਰਜ ਜਾਰੀ ਰੱਖਣ ਲਈ ਸਥਾਨਕ ਪ੍ਰਸ਼ਾਸਨ ਤੇ ਸਬੰਧਤ ਵਿਭਾਗਰ ਨੂੰ 24 ਘੰਟੇ ਅਲਰਟ ਰਹਿਣ ਦੇ ਆਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here