ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਸਿੰਘ ‘ਚ ਪਿਓ ਵੱਲੋ ਆਪਣੀ ਧੀ ਤੇ ਉਸਦੇ ਪ੍ਰੇਮੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਗੁਰਦਿਆਲ ਸਿੰਘ ਨੂੰ ਜਦੋਂ ਆਪਣੀ ਧੀ ਨਜ਼ਾਇਜ ਸਬੰਧਾਂ ਦਾ ਪਤਾ ਲੱਗਾ ਤਾਂ ਉਸ ਨੇ ਇਹ ਖੌਫ਼ਨਾਕ ਕਦਮ ਚੁੱਕਿਆ। ਮੁਲਜ਼ਮ ਗੁਰਦਿਆਲ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਡਬਲ ਮਰਡਰ ਨੂੰ ਅੰਜ਼ਾਮ ਦਿੱਤਾ ਤੇ ਇਸ ਤੋਂ ਬਾਅਦ ਖੁਦ ਹੀ ਥਾਣੇ ਜਾ ਕੇ ਸਰੇਂਡਰ ਕਰ ਦਿੱਤਾ।