Home Uncategorized ਹਿਮਾਚਲ, ਹਰਿਆਣਾ, ਰਾਜਸਥਾਨ ਦੇ ਬਰਾਬਰ 53 ਪ੍ਰਤੀਸ਼ਤ ਡੀ ਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ...

ਹਿਮਾਚਲ, ਹਰਿਆਣਾ, ਰਾਜਸਥਾਨ ਦੇ ਬਰਾਬਰ 53 ਪ੍ਰਤੀਸ਼ਤ ਡੀ ਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤੁਰੰਤ ਦੇਵੇ ਪੰਜਾਬ ਸਰਕਾਰ

179
0

ਹਿਮਾਚਲ, ਹਰਿਆਣਾ, ਰਾਜਸਥਾਨ ਦੇ ਬਰਾਬਰ 53 ਪ੍ਰਤੀਸ਼ਤ ਡੀ ਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤੁਰੰਤ ਦੇਵੇ ਪੰਜਾਬ ਸਰਕਾਰ

ਫਗਵਾੜਾ (ਡਾ ਰਮਨ ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਸ਼ਾਮਲ ਸਮੂਹ ਜੁਝਾਰੂ ਸਾਥੀਆਂ ਨੇ ਪੰਜਾਬ ਸਰਕਾਰ ਵੱਲੋਂ ਦਿਵਾਲੀ ਦੇ ਮੌਕੇ ‘ਤੇ ਆਪਣਾ ਦਿਵਾਲੀਆਪਣ ਦਿਖਾਉਂਦੇ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਿਰਫ਼ ਤੇ ਸਿਰਫ਼ 4 ਪ੍ਰਤੀਸ਼ਤ ਦੀ ਕਿਸ਼ਤ ਦੇਣ ਦੀ ਪੰਜਾਬ ਸਰਕਾਰ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਗੁਆਂਢੀ ਸੂਬਿਆਂ ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਵਾਂਗ ਆਪਣੇ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਤੁਰੰਤ 53 ਪ੍ਰਤੀਸ਼ਤ ਡੀ ਏ ਨਗਦ ਅਤੇ ਪੂਰੇ ਬਕਾਇਆ ਸਮੇਤ ਜਾਰੀ ਕਰੇ।ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ ਜਿਹਨਾਂ ਪੈਨਸ਼ਨਰ ਸਾਥੀਆਂ ਦਾ ਨਵੰਬਰ ਮਹੀਨੇ ਵਿੱਚ ਜਨਮ ਦਿਨ ਹੈ, ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ, ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਮਤਾ ਪਾਸ ਕੀਤਾ ਗਿਆ‌। ਪਿਛਲੇ ਸਮੇਂ ਵਿੱਚ ਕੀਤੇ ਗਏ ਸੰਘਰਸ਼ਾਂ ਵਿੱਚ ਪਾਏ ਗਏ ਯੋਗਦਾਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਥੀਆਂ ਲਈ ਧੰਨਵਾਦ ਦਾ ਮਤਾ ਪਾਸ ਕੀਤਾ ਗਿਆ‌। ਦਸੰਬਰ ਵਿੱਚ ਕੀਤੀ ਜਾਣ ਵਾਲੀ ਮਾਸਿਕ ਮੀਟਿੰਗ ਦੌਰਾਨ ਪੈਨਸ਼ਨਰ ਦਿਵਸ ਮਨਾਇਆ ਜਾਵੇਗਾ ਅਤੇ ਜ਼ਿੰਦਗੀ ਦੀਆਂ ਅੱਸੀ ਤੋਂ ਉੱਪਰ ਬਹਾਰਾਂ ਮਾਨਣ ਵਾਲੇ ਪੈਨਸ਼ਨਰਜ਼ ਪ੍ਰਿੰਸੀਪਲ ਸਰਵਣ ਸਿੰਘ,ਸ.ਜਸਪਾਲ ਸਿੰਘ ਗਰੇਵਾਲ ਅਤੇ ਸ੍ਰੀਮਤੀ ਜਸਪਾਲ ਕੌਰ ਘੁੰਮਣ ਨੂੰ ਸਨਮਾਨਿਤ ਕਰਨ ਦਾ ਮਤਾ ਪਾਸ ਕੀਤਾ ਗਿਆ। ਮੈਂਬਰ ਸਤਪਾਲ ਸਿੰਘ ਖੱਟਕੜ ਵਲੋਂ ਆਪਣੇ ਬੇਟੇ ਦੇ ਵਿਆਹ ਦੀ ਸੁਭਾਗੀ ਖ਼ੁਸ਼ੀ ਦੇ ਮੌਕੇ ‘ਤੇ ਐਸੋਸੀਏਸ਼ਨ ਨੂੰ ਆਰਥਿਕ ਸਹਾਇਤਾ ਦੇਣ ਲਈ ਉਹਨਾਂ ਦਾ ਧੰਨਵਾਦ ਕਰਦਾ ਮਤਾ ਵੀ ਪਾਸ ਕੀਤਾ ਗਿਆ‌। ਮੀਟਿੰਗ ਵਿੱਚ ਐਸੋਸੀਏਸ਼ਨ ਦੀ ਆਮਦਨ ਅਤੇ ਖਰਚ ਦੇ ਵੇਰਵੇ ਸ਼ਾਂਝੇ ਕਰਦੇ ਹੋਏ ਕੀਤੇ ਗਏ ਖਰਚਿਆਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ‌।
ਮੀਟਿੰਗ ਦੀ ਜਾਣਕਾਰੀ ਜਾਰੀ ਰੱਖਦਿਆਂ ਦੱਸਿਆ ਕਿ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਲਾਗੂ ਕਰਵਾਉਣ,ਪੇ ਕਮਿਸ਼ਨ ਦਾ 66 ਮਹੀਨਿਆਂ ਦਾ ਬਕਾਇਆ ਲੈਣ,ਡੀ ਏ ਦੀਆਂ 11 ਪ੍ਰਤੀਸ਼ਤ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਵਾਉਣ, ਮੈਡੀਕਲ ਭੱਤਾ 3000/- ਰੁਪਏ ਮਹੀਨਾ ਕਰਵਾਉਣ, ਕੈਸ਼ ਲੈੱਸ ਹੈੱਲਥ ਸਕੀਮ ਸੋਧ ਕੇ ਲਾਗੂ ਕਰਵਾਉਣ, ਪੈਨਸ਼ਨਰਾਂ ਤੇ ਲੱਗਾ 200/-ਰੁਪਏ ਮਹੀਨੇ ਦਾ ਜਜੀਆ ਟੈਕਸ ਬੰਦ ਕਰਵਾਉਣ, ਪੁਰਾਣੀ ਪੈਂਨਸ਼ਨ ਨੂੰ ਬਹਾਲ ਕਰਵਾਉਣ,ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਵਾਉਣ ਆਦਿ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਹਰ ਪੱਧਰ ‘ਤੇ ਜਾਰੀ ਰਹੇਗਾ‌। ਦੋਨੋਂ ਫਰੰਟਾਂ ਵਲੋਂ ਭਵਿੱਖ ਵਿੱਚ ਜੋ ਵੀ ਸਾਂਝੇ ਸੰਘਰਸ਼ ਦਾ ਸੱਦਾ ਦਿੱਤਾ ਜਾਵੇਗਾ, ਐਸੋਸੀਏਸ਼ਨ ਉਸ ਵਿੱਚ ਆਪਣੀ ਸਮਰਥਾ ਅਨੁਸਾਰ ਬਣਦਾ ਯੋਗਦਾਨ ਪਾਉਣ ਦਾ ਉਪਰਾਲਾ ਲਗਾਤਾਰ ਕਰਦੀ ਰਹੇਗੀ। ਮੀਟਿੰਗ ਵਿੱਚ‌ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ,ਜੁਆਇੰਟ ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ,ਜੁਆਇੰਟ ਪ੍ਰੈੱਸ ਸਕੱਤਰ ਗੁਰਦੀਪ ਜੱਸੀ, ਸਤਪਾਲ ਸਿੰਘ ਖੱਟਕੜ,ਹਰਭਜਨ ਲਾਲ,ਬਲਬੀਰ ਸਿੰਘ ਭੁਲਾਰਾਈ, ਪਿਆਰਾ ਰਾਮ ਪਲਾਹੀ, ਆਦਿ ਪੈਨਸ਼ਨਰ ਸਾਥੀ ਹਾਜ਼ਰ ਸਨ

LEAVE A REPLY

Please enter your comment!
Please enter your name here