ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ 10 ਵੀਂ ਕੈਪੀਟਲ ਸਮਾਲ ਫਾਈਨੈਂਸ ਬੈਂਕ ਪੇਂਡੂ ਹਾਕੀ ਲੀਗ ਦੇ ਦੂਜੇ ਪੜਾਅ ਦੇ ਮੈਚ ਕਰਵਾਏ ਗਏ
ਸਾਬਕਾ ਸਰਪੰਚ ਪਿੰਡ ਸਰੀਂਹ ਗੁਰਮੁਖ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ
ਇਸ ਟੂਰਨਾਮੈਂਟ ਵਿੱਚ ਉਮਰ 14 ਸਾਲ ਅਤੇ 17 ਸਾਲ ਵਰਗ ਦੇ ਵੱਖ ਵੱਖ ਟੀਮਾਂ ਦੇ ਮੈਚ ਕਰਵਾਏ ਗਏ
ਫਗਵਾੜਾ ( ਡਾ ਰਮਨ )ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਸਰੀਂਹ ਵਿਖੇ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ 10 ਵੀਂ ਕੈਪੀਟਲ ਸਮਾਲ ਫਾਈਨੈਂਸ ਬੈਂਕ ਪੇਂਡੂ ਹਾਕੀ ਲੀਗ ਦੇ ਦੂਜੇ ਪੜਾਅ ਦੇ ਮੈਚ ਕਰਵਾਏ ਗਏ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਾਬਕਾ ਸਰਪੰਚ ਪਿੰਡ ਸਰੀਂਹ ਗੁਰਮੁਖ ਸਿੰਘ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰਕੇ ਟੂਨਾਮੈਂਟ ਨੂੰ ਸ਼ੁਰੂ ਕਰਵਾਇਆ ਇਸ ਹਾਕੀ ਟੂਰਨਾਮੈਂਟ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ ਇਸ ਟੂਰਨਾਮੈਂਟ ਵਿੱਚ ਉਮਰ 14 ਸਾਲ ਅਤੇ 17 ਸਾਲ ਵਰਗ ਦੇ ਵੱਖ ਵੱਖ ਟੀਮਾਂ ਦੇ ਮੈਚ ਕਰਵਾਏ ਗਏ ਸੁਸਾਇਟੀ ਦੇ ਮੈਂਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਆਏ ਹੋਏ ਮੁੱਖ ਮਹਿਮਾਨ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਪਿੰਡ ਸਰੀਂਹ ਦੇ ਮੋਹਤਵਾਰ ਵਿਅਕਤੀਆਂ ਵੱਲੋਂ ਸਾਂਝੇ ਤੌਰ ਤੇ ਕੀਤੀ ਇਸ ਮੌਕੇ ਤੇ ਪ੍ਰਧਾਨ ਹਰਭੁਪਿੰਦਰਜੀਤ ਸਿੰਘ ਸਮਰਾ ,ਵਾਈਸ ਪ੍ਰਧਾਨ ਭੁਪਿੰਦਰ ਸਿੰਘ ਖਾਲਸਾ ਮਨਜਿੰਦਰ ਸਿੰਘ ਜੰਡਿਆਲਾ, ਹਰਮੇਸ਼ ਲਾਲ ਸਕੱਤਰ, ਗਗਨਪ੍ਰੀਤ ਸਿੰਘ ਚਾਨੀਆ, ਪ੍ਰਭਪ੍ਰੀਤ ਕੌਰ ਸਮਰਾ,ਸੂਬੇਦਾਰ ਮੇਜਰ ਸੰਤੋਖ ਸਿੰਘ ਤੱਖਰ ,ਕੋਚ ਮੇਜਰ ਸਿੰਘ ਸਰੀਂਹ ਇਹਨਾਂ ਦੇ ਨਾਲ ਨਾਲ ਸੁਸਾਇਟੀ ਦੇ ਸਮੂਹ ਮੈਂਬਰ ਅਤੇ ਪਿੰਡ ਸਰੀਂਹ ਦੇ ਮੁਹਤਬਰ ਵਿਅਕਤੀ ਹਾਜਿਰ ਸਨ






































