Home Desh Punjab: ਪੰਚਾਇਤੀ ਚੋਣਾਂ ਦੌਰਾਨ AAP ਵਲੰਟੀਅਰ ਦਾ ਕਤਲ, ਸਕੂਲ ਨੇੜਿਓਂ ਲਾਸ਼ ਬਰਾਮਦ

Punjab: ਪੰਚਾਇਤੀ ਚੋਣਾਂ ਦੌਰਾਨ AAP ਵਲੰਟੀਅਰ ਦਾ ਕਤਲ, ਸਕੂਲ ਨੇੜਿਓਂ ਲਾਸ਼ ਬਰਾਮਦ

153
0

ਪਿੰਡ ਦੇ ਇਕ ਵਿਅਕਤੀ ਦੇ ਦੱਸਣ ਅਨੁਸਾਰ ਰਾਧੇ ਸ਼ਿਆਮ ਪਿੰਡ ਦੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੀ ਸਨ।

 ਜ਼ਿਲ੍ਹਾ ਮਾਨਸਾ ਦੇ ਪਿੰਡ ਖੈਰਾ ਖੁਰਦ ‘ਚ ਪੰਚਾਇਤੀ ਚੋਣਾਂ ਦੌਰਾਨ ਕਿਸੇ ਤਕਰਾਰ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਦੇ ਵਲੰਟੀਅਰ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਲੰਟੀਅਰ ਦਾ ਕਤਲ ਕਰਨ ਦੇ ਮਾਮਲੇ ‘ਚ 9 ਜਣਿਆਂ ਦੇ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ, ਉਧਰ ਸਰਦੂਲਗੜ੍ਹ ਪੁਲਿਸ ਨੇ ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਲੰਟੀਅਰ ਦਾ ਨਾਂ ਰਾਧੇ ਸ਼ਿਆਮ ਦੱਸਿਆ ਜਾ ਰਿਹਾ ਹੈ।

ਪਿੰਡ ਦੇ ਇਕ ਵਿਅਕਤੀ ਦੇ ਦੱਸਣ ਅਨੁਸਾਰ ਰਾਧੇ ਸ਼ਿਆਮ ਪਿੰਡ ਦੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੀ ਸਨ। ਅੱਜ ਸਵੇਰੇ ਪਤਾ ਲੱਗਿਆ ਕਿ ਰਾਧੇ ਸ਼ਿਆਮ ਦਾ ਕਤਲ ਹੋ ਗਿਆ ਹੈ। ਉਸ ਦੀ ਲਾਸ਼ ਪਿੰਡ ਦੇ ਮੈਦਾਨ ‘ਚ ਸਕੂਲ ਦੇ ਨਜ਼ਦੀਕ ਪਈ ਸੀ। ਇਸ ਮਾਮਲੇ ਡੀਐਸਪੀ ਮਨਜੀਤ ਸਿੰਘ ਸਰਦੂਲਗੜ੍ਹ ਨੇ ਦੱਸਿਆ ਕਿ ਇਸ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here