Home Crime Mohali News ਕੁੱਤੇ ਦੀ ਨਕਲ ਕਰਨ ‘ਤੇ ਮਾਸੂਮ ਦੀ ਕੀਤੀ ਕੁੱਟਮਾਰ ਤੇ...

Mohali News ਕੁੱਤੇ ਦੀ ਨਕਲ ਕਰਨ ‘ਤੇ ਮਾਸੂਮ ਦੀ ਕੀਤੀ ਕੁੱਟਮਾਰ ਤੇ ਛਾਤੀ ‘ਤੇ ਰੱਖਿਆ ਪੈਰ, ਘਟਨਾ ਸੀਸੀਟੀਵੀ ‘ਚ ਕੈਦ

173
0

ਹਾਲਾਂਕਿ ਇਹ ਮਾਮਲਾ 29 ਅਗਸਤ ਦਾ ਦੱਸਿਆ ਜਾ ਰਿਹਾ ਹੈ ਪਰ ਇਹ ਵੀਡੀਓ ਇਕ ਸੰਸਥਾ ਨੂੰ 29 ਸਤੰਬਰ ਨੂੰ ਮਿਲੀ ਸੀ

 ਮੁਹਾਲੀ ਦੇ ਫੇਜ਼-3ਏ ਵਿੱਚ ਟਿਊਸ਼ਨ ਤੋਂ ਘਰ ਜਾ ਰਹੇ ਇੱਕ ਪੰਜ ਸਾਲ ਦੇ ਮਾਸੂਮ ਬੱਚੇ ਨੂੰ ਇੱਕ ਵਿਅਕਤੀ ਵਲੋਂ ਕਥਿਤ ਤੌਰ ’ਤੇ ਕਈ ਥੱਪੜ ਮਾਰੇ ਗਏ। ਹੈਵਾਨੀਅਤ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਵਿਅਕਤੀ ਨੇ ਬੱਚੇ ਨੂੰ ਧੱਕਾ ਦੇ ਕੇ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਉਸ ਨੇ ਆਪਣਾ ਪੈਰ ਬੱਚੇ ਦੀ ਛਾਤੀ ‘ਤੇ ਰੱਖ ਦਿੱਤਾ।ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ।

ਹਾਲਾਂਕਿ ਇਹ ਮਾਮਲਾ 29 ਅਗਸਤ ਦਾ ਦੱਸਿਆ ਜਾ ਰਿਹਾ ਹੈ ਪਰ ਇਹ ਵੀਡੀਓ ਇਕ ਸੰਸਥਾ ਨੂੰ 29 ਸਤੰਬਰ ਨੂੰ ਮਿਲੀ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੀ ਦਖਲਅੰਦਾਜ਼ੀ ਤੋਂ ਬਾਅਦ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਜਾਣਕਾਰੀ ਅਨੁਸਾਰ ਬੱਚਾ ਟਿਊਸ਼ਨ ਤੋਂ ਪੜ੍ਹਾਈ ਕਰਕੇ ਘਰ ਵਾਪਸ ਜਾ ਰਿਹਾ ਸੀ ਅਤੇ ਉਸ ਦੇ ਨਾਲ ਇੱਕ ਹੋਰ ਬੱਚਾ ਵੀ ਸੀ। ਪਤਾ ਲੱਗਾ ਹੈ ਕਿ ਬੱਚਾ ਰਸਤੇ ਵਿਚ ਕੁੱਤੇ ਦੀ ਨਕਲ ਕਰ ਰਿਹਾ ਸੀ ਪਰ ਉਕਤ ਕੁੱਟਣ ਵਾਲੇ ਵਿਅਕਤੀ ਨੂੰ ਲੱਗਿਆ ਕਿ ਬੱਚਾ ਉਸਨੂੰ ਦੇਖ ਕੇ ਨਕਲ ਕਰ ਰਿਹਾ ਹੈ ਅਤੇ ਉਸ ਨੇ ਗੁੱਸੇ ਵਿਚ ਆ ਕੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਸਬੰਧੀ ਬੱਚੇ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਕਤ ਵਿਅਕਤੀ ਖਿਲਾਫ਼ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here