Home Desh ਧੁੰਦ ਦੇ ਚੱਲਦੇ ਮੁਹਾਲੀ ‘ਚ ਵੱਡਾ ਹਾਦਸਾ, ਦੋ ਸਕੂਲੀ ਬੱਸਾਂ ਆਪਸ ‘ਚ...

ਧੁੰਦ ਦੇ ਚੱਲਦੇ ਮੁਹਾਲੀ ‘ਚ ਵੱਡਾ ਹਾਦਸਾ, ਦੋ ਸਕੂਲੀ ਬੱਸਾਂ ਆਪਸ ‘ਚ ਟਕਰਾਈਆਂ

4
0

ਮੁਹਾਲੀ ਦੇ ਕੁਰਾਲੀ ਵਿਖੇ ਚੰਡੀਗੜ੍ਹ ਹਾਈਵੇਅ ‘ਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਦੋ ਸਕੂਲ ਬੱਸਾਂ ਦੀ ਟੱਕਰ ਹੋ ਗਈ।

ਮੁਹਾਲੀ ਦੇ ਕੁਰਾਲੀ ਵਿਖੇ ਚੰਡੀਗੜ੍ਹ ਹਾਈਵੇਅ ਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਦੋ ਸਕੂਲ ਬੱਸਾਂ ਦੀ ਟੱਕਰ ਹੋ ਗਈ। ਹਾਦਸੇ ਚ ਦੋਵੇਂ ਬੱਸਾਂ ਦੇ ਡਰਾਈਵਰ ਸਮੇਤ 5 ਲੋਕ ਜ਼ਖ਼ਮੀ ਹੋਈ ਸਨ। ਸਾਰਿਆਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ ਚ ਇੱਕ ਡਰਾਈਵਰ ਦੀ ਲੱਤ ਫ੍ਰੈਕਚਰ ਹੋਣ ਦੀ ਜਾਣਕਾਰੀ ਹੈ, ਜਦਕਿ ਦੂਜੇ ਡਰਾਈਵਰ ਤੇ ਸਿਰ ਤੇ ਟਾਂਕੇ ਲੱਗੇ। ਹਾਦਸੇ ਚ ਤਿੰਨ ਬੱਚਿਆਂ ਦੇ ਸਿਰ ਤੇ ਵੀ ਸੱਟ ਲੱਗੀ ਹੈ, ਜਿਨ੍ਹਾਂ ਚੋਂ 2 ਨੂੰ ਛੋਟੀ ਦੇ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਯਮੁਨਾ ਅਪਾਰਟਮੈਂਟਸ ਨੇੜੇ ਧੁੰਦ ਦੇ ਚੱਲਦੇ ਇਹ ਹਾਦਸਾ ਵਾਪਰਿਆ। ਸੇਂਟ ਇਜਰਾ ਸਕੂਲ ਤੇ ਡੀਪੀਐਸ ਸਕੂਲੀ ਦੀਆਂ ਬੱਸਾਂ ਆਪਸ ਚ ਟਕਰਾ ਗਈਆਂ। ਹਾਦਸੇ ਤੋਂ ਬਾਅਦ ਦੋਵੇਂ ਸਕੂਲਾਂ ਦਾ ਸਟਾਫ਼ ਮੌਕੇ ਤੇ ਪਹੁੰਚਿਆ।

ਧੁੰਦ ਦਾ ਯੈਲੋ ਤੇ ਆਰੇਂਜ ਅਲਰਟ

ਦੱਸ ਦੇਈਏ ਕਿ ਅੱਜ ਪੂਰੇ ਚ ਪੰਜਾਬ ਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਚ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ ਕੀਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਬਰਨਾਲਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਸੰਗਰੂਰ ਤੇ ਪਟਿਆਲਾ ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਐਸਏਐਸ ਨਗਰ (ਮੁਹਾਲੀ), ਮੋਗਾ ਤੇ ਫਤਿਹਗੜ੍ਹ ਸਾਹਿਬ ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here