Home latest News Bollywood ਅਦਾਕਾਰਾ Disha Patani ਦੇ ਘਰ ਫਾਈਰਿੰਗ, ਗੈਂਗਸਟਰ ਗੋਲਡੀ ਬਰਾੜ ਨੇ...

Bollywood ਅਦਾਕਾਰਾ Disha Patani ਦੇ ਘਰ ਫਾਈਰਿੰਗ, ਗੈਂਗਸਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ

52
0

ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨੇ ਦਿਸ਼ਾ ਪਟਾਨੀ ਦੇ ਘਰ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।

ਬਰੇਲੀ ਵਿੱਚ ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੇ ਘਰ ਗੋਲੀਬਾਰੀ ਹੋਈ ਹੈ, ਜਿਸਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨੇ ਲਈ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਰੋਹਿਤ ਗੋਦਾਰਾ ਤੇ ਗੋਲਡੀ ਬਰਾੜ ਗੈਂਗ ਨੇ ਦਿਸ਼ਾ ਪਾਟਨੀ ਦੇ ਘਰ ਫਾਈਰਿੰਗ ਦੀ ਜ਼ਿੰਮੇਵਾਰੀ ਲਈ ਹੈ। ਇੱਕ ਵਾਇਰਲ ਪੋਸਟ ਵਿੱਚ, ਇਲਜ਼ਾਮ ਲਗਾਇਆ ਗਿਆ ਹੈ ਕਿ ਇਹ ਗੋਲੀਬਾਰੀ ਸੰਤ ਪ੍ਰੇਮਾਨੰਦ ਮਹਾਰਾਜ ਪ੍ਰਤੀ “ਅਪਮਾਨ” ਦੇ ਜਵਾਬ ਵਿੱਚ ਕੀਤੀ ਗਈ ਸੀ। ਪੋਸਟ ਵਿੱਚ ਲਿਖਿਆ ਹੈ, ਮੈਂ ਵੀਰੇਂਦਰ ਚਰਨ, ਮਹਿੰਦਰ ਸਰਨ (ਡੇਲਾਨਾ) ਹਾਂ। ਭਰਾਵੋ, ਅੱਜ ਖੁਸ਼ਬੂ ਪਟਾਨੀ, ਦਿਸ਼ਾ ਪਾਟਨੀ ਦੇ ਘਰ (ਵਿਲਾ ਨੰਬਰ 40, ਸਿਵਲ ਲਾਈਨਜ਼, ਬਰੇਲੀ, ਉੱਤਰ ਪ੍ਰਦੇਸ਼) ‘ਤੇ ਜੋ ਫਾਈਰਿੰਗ ਹੋਈ ਹੈ ਉਹ ਸਾਡੇ ਦੁਆਰਾ ਕੀਤੀ ਗਈ ਹੈ।

‘ਧਰਮ ਦਾ ਨਿਰਾਦਰ ਕੀਤਾ ਗਿਆ’

ਉਨ੍ਹਾਂ ਨੇ ਸਾਡੇ ਸਤਿਕਾਰਯੋਗ ਸੰਤਾਂ (ਪ੍ਰੇਮਾਨੰਦ ਜੀ ਮਹਾਰਾਜ ਅਤੇ ਅਨਿਰੁਧਚਾਰੀਆ ਜੀ ਮਹਾਰਾਜ) ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਸਾਡੇ ਸਨਾਤਨ ਧਰਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਦੇਵਤਿਆਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਸਿਰਫ਼ ਇੱਕ ਟ੍ਰੇਲਰ ਸੀ। ਅਗਲੀ ਵਾਰ ਜੇਕਰ ਉਹ ਜਾਂ ਕੋਈ ਹੋਰ ਸਾਡੇ ਧਰਮ ਦਾ ਨਿਰਾਦਰ ਕਰਦਾ ਹੈ, ਤਾਂ ਉਨ੍ਹਾਂ ਦੇ ਘਰ ਵਿੱਚ ਕੋਈ ਵੀ ਜ਼ਿੰਦਾ ਨਹੀਂ ਛੱਡਿਆ ਜਾਵੇਗਾ। ਇਹ ਸੰਦੇਸ਼ ਸਿਰਫ਼ ਉਨ੍ਹਾਂ ਲਈ ਹੀ ਨਹੀਂ ਸਗੋਂ ਫਿਲਮ ਇੰਡਸਟਰੀ ਦੇ ਸਾਰੇ ਕਲਾਕਾਰਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਲਈ ਵੀ ਹੈ।
ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਵਿੱਖ ਵਿੱਚ, ਜੋ ਵੀ ਸਾਡੇ ਧਰਮ ਅਤੇ ਸੰਤਾਂ ਵਿਰੁੱਧ ਅਜਿਹਾ ਨਿਰਾਦਰਜਨਕ ਕੰਮ ਕਰੇਗਾ, ਉਸ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਸੀਂ ਆਪਣੇ ਧਰਮ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਾਂ। ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ। ਸਾਡੇ ਲਈ, ਸਾਡਾ ਧਰਮ ਅਤੇ ਸਮਾਜ ਇੱਕ ਹੈ, ਅਤੇ ਉਨ੍ਹਾਂ ਦੀ ਰੱਖਿਆ ਕਰਨਾ ਸਾਡਾ ਪਹਿਲਾ ਫਰਜ਼ ਹੈ।ਇਸ ਸਮੇਂ, ਅਦਾਕਾਰਾ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

LEAVE A REPLY

Please enter your comment!
Please enter your name here