Home Desh PM Modi ਦਾ ਅੱਜ ਹਰਿਆਣਾ ਦੌਰਾ, ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਲੈਣਗੇ ਭਾਗ

PM Modi ਦਾ ਅੱਜ ਹਰਿਆਣਾ ਦੌਰਾ, ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਲੈਣਗੇ ਭਾਗ

19
0

ਹਰਿਆਣਾ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਲਈ 155 ਏਕੜ ਜ਼ਮੀਨ ‘ਤੇ ਵੱਖ-ਵੱਖ ਪੰਡਾਲ ਬਣਾਏ ਹਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਹਰਿਆਣਾ ਦਾ ਦੌਰਾ ਕਰ ਰਹੇ ਹਨ। ਉਹ ਦੁਪਹਿਰ 3:55 ਵਜੇ ਕੁਰੂਕਸ਼ੇਤਰ ਪਹੁੰਚਣਗੇ। ਸਭ ਤੋਂ ਪਹਿਲਾਂ ਉਹ ਜਯੋਤੀਸਰ ਅਨੁਭਵ ਕੇਂਦਰ ਦਾ ਉਦਘਾਟਨ ਕਰਨਗੇ ਤੇ ਪੰਚਜਨਯ ਸ਼ੰਖ ਸਮਾਰਕ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਸ਼ਤਾਬਦੀ ਸਮਾਗਮ ‘ਚ ਪਹੁੰਚਣਗੇ। ਇਸ ਸਮਾਗਮ ‘ਚ ਮੁੱਖ ਮੰਤਰੀ ਨਾਇਬ ਸੈਣੀ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ। ਇਸ ਦੌਰਾਨ, ਉਹ ਗੁਰੂ ਸਾਹਿਬ ਨੂੰ ਸਮਰਪਿਤ ਸਿੱਕਾ ਤੇ ਡਾਕ ਟਿਕਟ ਜਾਰੀ ਕਰਨਗੇ।
ਆਖਿਰ ‘ਚ ਪੀਐਮ ਮੋਦੀ ਇੰਟਰਨੈਸ਼ਨਲ ਗੀਤਾ ਜਯੰਤੀ ਮਹੋਤਸਵ ‘ਚ ਸ਼ਾਮਲ ਹੋਣਗੇ ਤੇ ਬ੍ਰਹਮਸਰੋਵਾਰ ‘ਚ ਸ਼ਾਮ ਦੀ ਆਰਤੀ ‘ਚ ਹਿੱਸਾ ਲੈਣਗੇ। ਪੀਐਮ ਮੋਦੀ ਕਰੀਬ ਢਾਈ ਘੰਟੇ ਤੱਕ ਕੁਰੂਕਸ਼ੇਤਰ ‘ਚ ਰਹਿਣਗੇ।

ਹਰਿਆਣਾ ਸਰਕਾਰ ਨੇ ਸ਼ਹੀਦੀ ਸ਼ਤਾਬਦੀ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਹਰਿਆਣਾ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਲਈ 155 ਏਕੜ ਜ਼ਮੀਨ ‘ਤੇ ਵੱਖ-ਵੱਖ ਪੰਡਾਲ ਬਣਾਏ ਹਨ। ਸੋਮਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਸਮਾਗਮ ਅਸਥਾਨ ਦਾ ਦੌਰਾ ਕੀਤਾ ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਸਮਾਗਮ ਦਾ ਮੁੱਖ ਪੰਡਾਲ 25 ਏਕੜ ਜ਼ਮੀਨ ‘ਤੇ ਬਣਾਇਆ ਗਿਆ ਹੈ। ਇਸ ਪੰਡਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ।
ਮੰਚ ਦੇ ਇੱਕ ਪਾਸੇ 350 ਬੱਚੇ ਕੀਰਤਨ ਕਰਨਗੇ। ਦੂਜੇ ਪਾਸੇ ਪੀਐਮ ਮੋਦੀ ਤੇ ਹੋਰ ਆਗੂ ਬੈਠਣਗੇ। ਪੰਡਾਲ ‘ਚ ਕੋਈ ਵੀ ਕੁਰਸੀ ਨਹੀਂ ਰੱਖੀ ਗਈ ਹੈ। ਸਾਰੀਆਂ ਸੰਗਤਾਂ ਥੱਲੇ ਬੈਠਣਗੀਆਂ। ਮੁੱਖ ਪੰਡਾਲ ਦੇ ਕੋਲ ਹੀ 2 ਜੋੜਾ ਘਰ ਬਣਾਏ ਗਏ ਹਨ। ਇਸ ਦੇ ਨਾਲ ਹੀ ਪੰਡਾਲ ਨੇੜੇ ਹੀ 2 ਲੰਗਰ ਹਾਲ ਵੀ ਬਣਾਏ ਗਏ ਹਨ। ਇਸ ‘ਚ ਸਵੇਰ ਤੋਂ ਰਾਤ ਤੱਕ ਲੰਗਰ ਵਰਤਦਾ ਰਹੇਗਾ। ਪੀਐਮ ਮੋਦੀ ਤੇ ਹੋਰ ਆਗੂ ਇੱਥੇ ਲੰਗਰ ਛੱਕਣਗੇ। ਦੋਵੇਂ ਲੰਗਰ ਹਾਲ ਕਰੀਬ 10-10 ਏਕੜ ਜ਼ਮੀਨ ‘ਚ ਬਣਾਏ ਗਏ ਹਨ।

LEAVE A REPLY

Please enter your comment!
Please enter your name here