ਡਾਕਟਰ ਜਾਨ ਨਿਸਾਰ ਆਲਮ ਦੇ ਪਿਤਾ ਤੌਹਿਦ ਖਾਨ ਦਾ ਕਹਿਣਾ ਹੈ ਕਿ ਐਨਆਈਏ ਦੀ ਟੀਮ ਉਨ੍ਹਾਂ ਦੇ ਘਰ ਆਈ ਸੀ।
ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਹੋਏ ਬੰਬ ਧਮਾਕੇ ਦੀ ਜਾਂਚ ਲਈ ਐਨਆਈਏ ਵੱਖ-ਵੱਖ ਰਾਜਾਂ ‘ਚ ਛਾਪੇਮਾਰੀ ਕਰ ਰਹੀ ਹੈ। ਖਾਸ ਤੌਰ ‘ਤੇ ਐਨਆਈਏ ਹੁਣ ਅਲ-ਫਲਾਹ ਯੂਨੀਵਰਸਿਟੀ ਦੇ ਉਹ ਸਾਰੇ ਵਿਦਿਆਰਥੀਆਂ ਦਾ ਰਿਕਾਰਡ ਜਾਂਚ ਕਰ ਰਹੀ ਹੈ, ਜਿਨ੍ਹਾਂ ਦੇ ਇੱਥੇ ਕੰਮ ਕਰਨ ਵਾਲੇ ਦੋਸ਼ੀਆਂ ਤੇ ਸ਼ੱਕੀ ਪ੍ਰੋਫੈਸਰਾਂ ਨਾਲ ਲਿੰਕ ਸਾਹਮਣੇ ਆ ਰਹੇ ਹਨ। ਬੰਬ ਬਲਾਸਟ ਦੇ ਜਾਂਚ ਦੇ ਸਿਲਸਿਲੇ ‘ਚ ਬੀਤੇ ਦਿਨੀਂ ਐਨਆਈਏ ਨੇ ਲੁਧਿਆਣਾ ‘ਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਟੀਮ ਨੇ ਅਲ-ਫਲਾਹ ਯੂਨੀਵਰਸਿਟੀ ਤੋਂ ਐਮਬੀਬੀਐਸ ਕਰਨ ਵਾਲੇ ਡਾਕਟਰ ਜਾਨ ਨਿਸਾਰ ਆਲਮ ਦੇ ਕਲੀਨਿਕ ‘ਤੇ ਦਬਿਸ਼ ਦਿੱਤੀ।
ਹਾਲਾਂਕਿ, ਡਾਕਟਰ ਇੱਥੇ ਮੌਜੂਦ ਨਹੀਂ ਸੀ ਤੇ ਐਨਆਈਏ ਦੀ ਟੀਮ ਥੋੜ੍ਹੀ ਹੀ ਦੂਰੀ ‘ਤੇ ਸਥਿਤ ਉਸ ‘ਤੇ ਘਰ ਪਹੁੰਚ ਗਈ। ਡਾਕਟਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਿਸੇ ਰਿਸ਼ਤੇਦਾਰ ਦੇ ਵਿਆਹ ‘ਤੇ ਬੰਗਾਲ ਗਿਆ ਹੋਇਆ ਹੈ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਰੇਡ ਕਰਦੇ ਹੋਏ ਡਾਕਟਰ ਨੂੰ ਬੰਗਾਲ ਤੋਂ ਹਿਰਾਸਤ ‘ਚ ਲਿਆ। ਪੂਰਾ ਦਿਨ ਉਸ ਤੋਂ ਪੁੱਛ-ਪੜਤਾਲ ਕੀਤੀ ਤੇ ਕੀਤੀ ਤੇ ਸ਼ਾਮ ਵੇਲੇ ਉਸ ਨੂੰ ਛੱਡ ਦਿੱਤਾ। ਸੂਤਰਾਂ ਮੁਤਾਬਕ ਟੀਮ ਨੇ ਉਸ ਦਾ ਲੈਪਟਾਪ ਤੇ ਮੋਬਾਇਲ ਜਾਂਚ ਲਈ ਕਬਜ਼ੇ ‘ਚ ਲੈ ਲਿਆ।
ਐਨਆਈਏ ਟੀਮ ਨੇ ਇਸ ਦੇ ਨਾਲ ਡਾਕਟਰ ਨੂੰ ਕਿਹਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਜ਼ਰੂਰਤ ਹੋਵੇਗੀ ਤਾਂ ਉਨ੍ਹਾਂ ਨੂੰ ਜਾਂਚ ‘ਚ ਸ਼ਾਮਲ ਹੋਣਾ ਪਵੇਗਾ। ਸੂਤਰਾਂ ਮੁਤਾਬਕ ਡਾਕਟਰ ਆਲਮ ਨੂੰ ਅੱਜ ਐਨਆਈਏ ਟੀਮ ਨੇ ਪੁੱਛ-ਗਿੱਛ ਲਈ ਬੁਲਾਇਆ ਹੈ।
ਡਾਕਟਰ ਜਾਨ ਨਿਸਾਰ ਆਲਮ ਦੇ ਪਿਤਾ ਤੌਹਿਦ ਖਾਨ ਦਾ ਕਹਿਣਾ ਹੈ ਕਿ ਐਨਆਈਏ ਦੀ ਟੀਮ ਉਨ੍ਹਾਂ ਦੇ ਘਰ ਆਈ ਸੀ। ਉਨ੍ਹਾਂ ਨੇ ਪੁੱਛ-ਗਿੱਛ ਕੀਤੀ ਤੇ ਚਲੇ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਸਾਲ 2020 ‘ਚ ਐਮਬੀਬੀਐਸ ‘ਚ ਦਾਖ਼ਲਾ ਲਿਆ ਸੀ। 2025 ‘ਚ ਐਮਬੀਬੀਐਸ ਪੂਰੀ ਕਰਕੇ ਇੰਟਰਨਸ਼ਿਪ ਪੂਰੀ ਕੀਤੀ। ਹੁਣ ਉਹ ਲੁਧਿਆਣਾ ‘ਚ ਕਲੀਨਿਕ ਚਲਾ ਰਿਹਾ ਹੈ।