Home latest News Ludhiana: ਕਰਜ਼ੇ ਤੋਂ ਪਰੇਸ਼ਾਨ ਦੇ ਦਿੱਤੀ ਜਾਨ… 5 ਦਿਨਾਂ ਬਾਅਦ ਮਿਲੀ ਨਹਿਰ...

Ludhiana: ਕਰਜ਼ੇ ਤੋਂ ਪਰੇਸ਼ਾਨ ਦੇ ਦਿੱਤੀ ਜਾਨ… 5 ਦਿਨਾਂ ਬਾਅਦ ਮਿਲੀ ਨਹਿਰ ‘ਚੋਂ ਲਾਸ਼

32
0

ਲਖਵਿੰਦਰ ਸਕੂਲ ਬੱਸ ਡਰਾਈਵਰ ਵਜੋਂ ਕੰਮ ਕਰਦਾ ਸੀ।

ਲੁਧਿਆਣਾ ਚ ਫਿਰੋਜ਼ਪੁਰ ਰੋਡ ‘ਤੇ ਇੱਕ ਨਹਿਰ ਚੋਂ ਇੱਕ 26 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਨੌਜਵਾਨ ਨੇ 19 ਸਤੰਬਰ ਨੂੰ ਨਹਿਰ ਚ ਛਾਲ ਮਾਰ ਦਿੱਤੀ ਸੀ। ਉਹ 19 ਤਰੀਕ ਤੋਂ ਲਾਪਤਾ ਸੀ ਤੇ ਉਸ ਦੀ ਲਾਸ਼ ਨਹਿਰ ਚ ਕੁਝ ਦੂਰੀ ‘ਤੇ ਸਥਿਤ ਇੱਕ ਗਰਿੱਡ ਚ ਫਸ ਹੋਈ ਮਿਲੀ। ਰਾਹਗੀਰਾਂ ਨੇ ਲਾਸ਼ ਨੂੰ ਦੇਖਿਆ ਤੇ ਤੁਰੰਤ ਗੋਤਾਖੋਰਾਂ ਤੇ ਪੁਲਿਸ ਨੂੰ ਸੂਚਿਤ ਕੀਤਾ। ਪਾਣੀ ਚ ਵਹਿ ਜਾਣ ਕਾਰਨ ਲਾਸ਼ ਦੀ ਸਥਿਤੀ ਕਾਫ਼ੀ ਖਰਾਬ ਹੋ ਗਈ ਸੀ।
ਸਰਾਭਾ ਨਗਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਮ੍ਰਿਤਕ ਦਾ ਨਾਮ ਲਖਵਿੰਦਰ ਸਿੰਘ ਹੈ। ਲਖਵਿੰਦਰ ਦੀ ਲਾਸ਼ ਦਾ ਪੋਸਟਮਾਰਟਮ ਬੀਤੇ ਦਿਨ ਸਿਵਲ ਹਸਪਤਾਲ ਦੇ ਮੁਰਦਾਘਰ ਚ ਕੀਤਾ ਗਿਆ।

ਵਾਹਨ ਖਰੀਦਣ ਲਈ ਲਿਆ ਸੀ ਕਰਜ਼ਾ

ਜਾਣਕਾਰੀ ਮੁਤਾਬਕ ਲਖਵਿੰਦਰ ਸਕੂਲ ਬੱਸ ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ ਲੰਬੇ ਸਮੇਂ ਤੋਂ ਗੱਡੀ ਚਲਾ ਰਿਹਾ ਸੀ। ਕੁਝ ਸਮਾਂ ਪਹਿਲਾਂ, ਉਸ ਨੇ ਵਾਹਨ ਖਰੀਦਣ ਲਈ ਕਰਜ਼ਾ ਲਿਆ ਸੀ। ਉਹ ਕਰਜ਼ੇ ਤੋਂ ਪਰੇਸ਼ਾਨ ਸੀ। ਇਸ ਕਾਰਨ ਉਸ ਨੇ ਨਹਿਰ ਚ ਛਾਲ ਮਾਰ ਦਿੱਤੀ। ਲਖਵਿੰਦਰ ਦਾ ਵਿਆਹ ਲਗਭਗ ਚਾਰ-ਪੰਜ ਸਾਲ ਪਹਿਲਾਂ ਹੋਇਆ ਸੀ। ਪਰਿਵਾਰ ਆਪਣੇ ਪੁੱਤਰ ਦੀ ਮੌਤ ਤੋਂ ਬਹੁੱਤ ਦੁੱਖੀ ਹੈ।
ਜਾਣਕਾਰੀ ਦਿੰਦੇ ਹੋਏ ਏਐਸਆਈ ਸੁਭਾਸ਼ ਰਾਜ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਲਖਬੀਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ‘ਤੇ ਭਾਰੀ ਕਰਜ਼ਾ ਸੀ। ਇਸ ਕਾਰਨ ਉਹ ਪ੍ਰੇਸ਼ਾਨ ਹੋ ਗਿਆ ਸੀ। ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ ਕਿ ਕਦੋਂ ਖੁਦਕੁਸ਼ੀ ਦਾ ਵਿਚਾਰ ਉਸ ਦੇ ਮਨ ਚ ਆਇਆ।
ਪੋਸਟਮਾਰਟਮ ਤੋਂ ਬਾਅਦ ਲਖਵਿੰਦਰ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਰਵਾਈ ਕਰ ਰਹੀ ਹੈ।

LEAVE A REPLY

Please enter your comment!
Please enter your name here