Home Desh Punjab Government ਦੀ Overseas Scholarship ਸਕੀਮ, ਬੱਚਿਆਂ ਨੂੰ ਮਿਲੇਗਾ ਵਿਦੇਸ਼ ‘ਚ ਪੜ੍ਹਾਈ...

Punjab Government ਦੀ Overseas Scholarship ਸਕੀਮ, ਬੱਚਿਆਂ ਨੂੰ ਮਿਲੇਗਾ ਵਿਦੇਸ਼ ‘ਚ ਪੜ੍ਹਾਈ ਦਾ ਮੌਕਾ

35
0

ਸਰਕਾਰ ਨੇ ਪੂਰੀ ਦੁਨੀਆਂ ਤੋਂ 500 ਯੂਨੀਵਰਸਿਟੀਆਂ ਦੀ ਚੋਣ ਕੀਤੀ ਹੈ, ਜਿੱਥ ਬੱਚੇ ਦਾਖ਼ਲਾ ਲੈ ਸਕਣਗੇ।

ਪੰਜਾਬ ਦੀ ਸਮਾਜਿਕ ਸਰੁੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣੀ ਹੋਈ ਨੂੰ ਤਿੰਨ ਸਾਲ ਹੋ ਚੁੱਕੇ ਹਨ ਤੇ ਇਸ ਦੌਰਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਾਇਦਾ ਲੈਣ ਬੱਚਿਆਂ ਦੀ ਗਿਣਤੀ ਚ 35 ਫੀਸਦੀ ਦਾ ਵਾਧਾ ਹੋਇਆ ਹੈ। ਮੰਤਰੀ ਨੇ ਦੱਸਿਆ ਕਿ ਹੁਣ ਸਰਕਾਰ ਉੱਚ ਸਿੱਖਿਆ ਦੇ ਲਈ ਓਵਰਸੀਜ਼ ਸਕਾਲਰਸ਼ੀਪ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਤਹਿਤ ਉਹ ਬੱਚੇ, ਜਿਨ੍ਹਾਂ ਦੀ ਸਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਤੋਂ ਘੱਟ ਤੇ ਵਿਦਿਆਰਥੀ ਨੇ 60 ਪ੍ਰਤੀਸ਼ਤ ਤੋਂ ਜ਼ਿਆਦਾਂ ਨੰਬਰ ਹਾਸਲ ਕੀਤਾ ਹਨ ਤੇ ਉਮਰ 35 ਸਾਲ ਤੋਂ ਘੱਟ ਹੈ, ਉਹ ਇਸ ਯੋਜਨਾ ਦਾ ਫਾਇਦਾ ਲੈ ਸਕਣਗੇ। ਖਾਸ ਗੱਲ ਇਹ ਹੈ ਕਿ ਇਸ ਸਕੀਮ ਚ 30 ਫੀਸਦੀ ਹਿੱਸੇਦਾਰੀ ਲੜਕੀਆਂ ਲਈ ਰਿਜ਼ਰਵ ਹੋਵੇਗੀ।
ਸਰਕਾਰ ਨੇ ਪੂਰੀ ਦੁਨੀਆਂ ਤੋਂ 500 ਯੂਨੀਵਰਸਿਟੀਆਂ ਦੀ ਚੋਣ ਕੀਤੀ ਹੈ, ਜਿੱਥ ਬੱਚੇ ਦਾਖ਼ਲਾ ਲੈ ਸਕਣਗੇ। ਸਕਾਲਰਸ਼ਿਪ ਤਹਿਤ ਸਰਕਾਰ ਬੱਚਿਆਂ ਦਾ ਵੀਜ਼ਾ ਖਰਚ, ਟਿਊਸ਼ਨ ਫੀਸ ਤੇ ਸਲਾਨਾ 13.17 ਲੱਖ ਰੁਪਏ ਮਨਟੇਨੈਂਸ ਅਲਾਊਂਸ ਉਪਲੱਬਧ ਕਰਵਾਏਗੀ। ਇਹ ਸਹਾਇਤ ਵਿਦਿਆਰਥੀ ਦੀ ਕੋਰਸ ਮਿਆਦ ਦੇ ਅਨੁਸਾਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੈਡਿਕਲ ਬੀਮਾ ਦਾ ਖਰਚ ਵੀ ਸਰਕਾਰ ਦੇਵੇਗੀ। ਹਾਲਾਂਕਿ, ਇੱਕ ਪਰਿਵਾਰ ਦੇ ਸਿਰਫ਼ ਦੋ ਹੀ ਬੱਚੇ ਇਸ ਯੋਜਨਾ ਦਾ ਫਾਇਦਾ ਲੈ ਸਕਣਗੇ।

LEAVE A REPLY

Please enter your comment!
Please enter your name here