Home Crime ਐਨ.ਆਰ.ਆਈ ਦੇ ਘਰ ‘ਚੋਂ ਚੋਰੀ, ਥਾਰ-ਜੀਪ ਸਮੇਤ ਹੋਰ ਕੀਮਤੀ ਸਮਾਨ ਚੋਰੀ; 2...

ਐਨ.ਆਰ.ਆਈ ਦੇ ਘਰ ‘ਚੋਂ ਚੋਰੀ, ਥਾਰ-ਜੀਪ ਸਮੇਤ ਹੋਰ ਕੀਮਤੀ ਸਮਾਨ ਚੋਰੀ; 2 ਮੁਲਜ਼ਮ ਕਾਬੂ

42
0

ਐਨ.ਆਰ.ਆਈ ਦੇ ਘਰ ‘ਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਭਵਾਨੀਗੜ੍ਹ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਗ੍ਰਿਫਤਾਰ ਕਰ ਲਿਆ ਹੈ।

ਪਿਛਲੇ ਦਿਨੀ ਪਿੰਡ ਮਾਝੀ ਵਿਖੇ ਇਕ ਐਨ.ਆਰ.ਆਈ ਦੇ ਘਰ ‘ਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਭਵਾਨੀਗੜ੍ਹ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਚੋਰੀ ਕੀਤੀ ਥਾਰ ਜੀਪ ਸਮੇਤ ਹੋਰ ਕੀਮਤੀ ਸਮਾਨ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਹੈ। ਪੁਲਿਸ ਨੇ ਸ਼ਨੀਵਾਰ ਨੂੰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਸਾਹਮਣੇ ਪੇਸ਼ ਕੀਤਾ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐਸ.ਆਈ ਦਮਨਦੀਪ ਸਿੰਘ ‘ਤੇ ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਾਝੀ ਵਿਖੇ ਬੀਤੀ 7 ਸਤੰਬਰ ਨੂੰ ਅਣਪਛਾਤੇ ਚੋਰਾਂ ਵੱਲੋਂ ਇੱਕ ਐਨ.ਆਰ.ਆਈ ਦੇ ਘਰ ‘ਚੋਂ ਥਾਰ ਜੀਪ, ਗਹਿਣੇ ‘ਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਘਟਨਾ ਸਬੰਧੀ ਗਠਿਤ ਪੁਲਸ ਦੀ ਜਾਂਚ ਟੀਮ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਪਿੰਡ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ਸਮੇਤ ਹੋਰ ਟੈਕਨੀਕਲ ਤਰੀਕੇ ਪੜਤਾਲ ਕਰ ਕੇ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਜਣਿਆਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ।
ਮੁਲਜ਼ਮ ਪਿੰਡ ‘ਚ ਹੀ ਕਰਦਾ ਸੀ ਫੋਟੋਗ੍ਰਾਫੀ ਦੀ ਦੁਕਾਨ
ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਪਿੰਡ ਵਿਚ ਹੀ ਫੋਟੋਗ੍ਰਾਫੀ ਦੀ ਦੁਕਾਨ ਚਲਾਉਂਦੇ ਬਿੱਕਰ ਸਿੰਘ ਉਰਫ ਵਿੱਕੀ ਨੇ ਆਪਣੀ ਮਾਸੀ ਦੇ ਲੜਕੇ ਗੁਰਦੀਪ ਸਿੰਘ ਵਾਸੀ ਪਿੰਡ ਕੁਲਾਰਾ (ਸਮਾਣਾ) ਨਾਲ ਮਿਲ ਕੇ ਕਥਿਤ ਰੂਪ ਵਿੱਚ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਨੂੰ ਪਤਾ ਸੀ ਕਿ ਘਰ ‘ਚ ਇਕੱਲੀ ਰਹਿੰਦੀ ਬਜ਼ੁਰਗ ਮਹਿਲਾ ਲਗਾਤਾਰ ਕਈ ਦਿਨਾਂ ਤੋਂ ਘਰ ਵਿੱਚ ਮੌਜੂਦ ਨਹੀਂ ਹੈ ਅਤੇ ਉਸ ਦਾ ਪੁੱਤਰ ਅਤੇ ਨੂੰਹ ਐਨ.ਆਰ.ਆਈ ਹਨ ਜੋ ਕੈਨੇਡਾ ਵਿੱਚ ਰਹਿੰਦੇ ਹਨ ਜਿਸ ਦਾ ਫਾਇਦਾ ਚੁੱਕ ਕੇ ਉਨ੍ਹਾਂ ਵੱਲੋਂ ਇਹ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਗੁਰੂ ਘਰ ਦੀ ਪਾਰਕਿੰਗ ‘ਚ ਖੜਾ ਰੱਖੀ ਸੀ ਚੋਰੀ ਕੀਤੀ ਥਾਰ
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਚੋਰੀ ਕੀਤੀ ਥਾਰ ਜੀਪ ਨੂੰ ਦਿੜ੍ਹਬਾ ਕੋਲ ਸਥਿਤ ਇੱਕ ਗੁਰੂਘਰ ਦੀ ਪਾਰਕਿੰਗ ਚੋਂ ਬਰਾਮਦ ਕਰਦਿਆਂ ਹੋਰ ਸਮਾਨ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਪਿੰਡ ਗਹਿਲਾਂ ਦੀ ਕੋਆਪਰੇਟਿਵ ਸੁਸਾਇਟੀ ‘ਚੋਂ ਚੋਰੀ ਹੋਏ ਕੰਪਿਊਟਰ ‘ਤੇ ਹੋਰ ਸਮਾਨ ਵੀ ਉਕਤ ਬਿੱਕਰ ਸਿੰਘ ਤੋਂ ਬਰਾਮਦ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਮੁਲਜ਼ਮਾਂ ਕੋਲੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here