ਪੀਐਸਪੀਸੀਐਲ ਮੁੱਖ ਦਫ਼ਤਰ ਦੁਆਰਾ ਤਿਆਰ ਕੀਤੀ ਗਈ ਮੁੱਢਲੀ ਮੁਲਾਂਕਣ ਰਿਪੋਰਟ ਦੇ ਅਨੁਸਾਰ, ਕੁੱਲ ਅਨੁਮਾਨਿਤ ਨੁਕਸਾਨ 102.58 ਕਰੋੜ ਤੱਕ ਪਹੁੰਚ ਗਿਆ ਹੈ।
ਪੰਜਾਬ ‘ਚ ਹੜ੍ਹ ਕਾਰਨ ਪਾਵਰਕਾਮ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ। ਹੜ੍ਹ ਨੇ ਕਈ ਇਲਾਕਿਆਂ ‘ਚ ਭਾਰੀ ਤਬਾਹੀ ਮਚਾਈ। ਇਸ ਹੜ੍ਹ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਦੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਭ ਤੋਂ ਭਾਰੀ ਨੁਕਸਾਨ ਪਠਾਨਕੋਟ ਸਥਿਤ ਅਪਰ ਬਿਆਸ ਡਾਇਵਰਜ਼ਨ ਚੈਨਲ (ਯੂਬੀਡੀਸੀ) ਹਾਈਡਲ ਪਾਵਰ ਪ੍ਰਜੈਕਟ ਨੂੰ ਹੋਇਆ ਹੈ, ਇੱਥੇ ਕੁੱਲ 62.5 ਕਰੋੜ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
ਪਟਿਆਲਾ ਵਿਖੇ ਪੀਐਸਪੀਸੀਐਲ ਮੁੱਖ ਦਫ਼ਤਰ ਦੁਆਰਾ ਤਿਆਰ ਕੀਤੀ ਗਈ ਮੁੱਢਲੀ ਮੁਲਾਂਕਣ ਰਿਪੋਰਟ ਦੇ ਅਨੁਸਾਰ, ਕੁੱਲ ਅਨੁਮਾਨਿਤ ਨੁਕਸਾਨ 102.58 ਕਰੋੜ ਤੱਕ ਪਹੁੰਚ ਗਿਆ ਹੈ। ਇਹ ਹੜ੍ਹ ਆਮ ਨਾਲੋਂ ਵੱਧ ਬਾਰਿਸ਼, ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਤੇ ਦਰਿਆਵਾਂ ‘ਚ ਆਏ ਉਫ਼ਾਨ ਕਰਨ ਆਏ। ਇਸ ਨਾਲ ਖੇਤੀਬਾੜੀ ਤੇ ਲੋਕਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ।
ਰਿਪੋਰਟ ‘ਚ ਦੱਸਿਆ ਗਿਆ ਕਿ ਕੁੱਲ 2,322 ਟ੍ਰਾਂਸਫਾਰਮਰ ਦਾ ਨੁਕਸਾਨ ਹੋ ਗਿਆ, ਜਿਸ ਨਾਲ ਲਗਭਗ 23.22 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਟ੍ਰਾਂਸਫ਼ਾਰਮਰ ਉੱਚ ਵੋਲਟੇਜ਼ ਬਿਜਲੀ ਨੂੰ ਘਰੇਲੂ ਤੇ ਉਦਯੋਗਿਕ ਵਰਤੋਂ ਲਈ ਲੈਵਲ ‘ਤੇ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਇਸ ਨੁਕਸਾਨ ਨਾਲ ਹਜ਼ਾਰਾਂ ਘਰਾਂ ਤੇ ਕਾਰੋਬਾਰਾਂ ਨੂੰ ਬਿਜਲੀ ਸਪਲਾਈ ਠੱਪ ਹੋ ਗਈ ਹੈ। ਰਿਪੋਰਟ ਅਨੁਸਾਰ 7,114 ਖੰਭਿਆਂ ਦਾ ਨੁਕਸਾਨ ਹੋਇਆ ਹੈ, ਜਿਸ ਨਾਲ 3.56 ਕਰੋੜ ਦਾ ਨੁਕਸਾਨ ਹੋਇਆ ਹੈ। ਉੱਥੇ ਹੀ, 864 ਕਿਲੋਮੀਟਰ ਲੰਬੀ ਕੰਡਕਟਰ ਤੇ ਬਿਜਲੀ ਸਪਲਾਈ ਤਾਰਾਂ ਨੁਕਸਾਨੀਆਂ ਗਈਆਂ, ਜਿਸ ਨਾਲ 4.32 ਕਰੋੜ ਦਾ ਨੁਕਸਾਨ ਹੋਇਆ ਹੈ।
ਪੀਐਸਪੀਸੀਐਲ ਦੇ ਦਫ਼ਤਰਾਂ, ਫਰਨੀਜਰ ਤੇ ਕੰਟਰੋਲ ਰੂਪ ਉਪਕਰਣਾਂ ਦਾ 2.61 ਕਰੋੜ ਦਾ ਨੁਕਸਾਨ ਹੋਇਆ ਹੈ। ਕੰਟਰੋਲ ਰੂਮ ਦੇ ਮਹੱਤਵਪੂਰਨ ਉਪਕਰਣ ਜਿਵੇਂ ਵੈਕਿਊਮ ਸਰਕਿਟ ਬ੍ਰੇਕਰ, ਸੀਆਰ ਪੈਨਲ, ਬੈਟਰੀਆਂ, ਚਾਰਜ਼ਰ, ਰਿਲੇ ਤੇ ਕੇਬਲ ਬਾਕਲ ਦਾ 46 ਲੱਖ ਦਾ ਨੁਕਸਾਨ ਹੋਇਆ ਹੈ। ਗ੍ਰਿਡ ਸਬਸਟੇਸ਼ਨਾਂ ‘ਤੇ ਸਿਵਲ ਇੰਨਫਰਾਸਟਰੱਕਚਰ ਨੂੰ ਭਾਰੀ ਨੁਕਸਾਨ ਹੋਇਆ। ਟੁੱਟੀ ਹੋਈ ਬਾਊਂਡਰੀ ਬਾਲ ਤੇ ਨਿਯੰਤਰਣ ਭਵਨਾਂ ਦਾ ਨੁਕਸਾਨ ਲਗਭਗ 2.55 ਕਰੋੜ ਦਾ ਦੱਸਿਆ ਜਾ ਰਿਹਾ ਹੈ, ਜਿਸ ਨਾਲ ਪਾਵਰ ਹਬ ਦੀ ਸੁਰੱਖਿਆ ਤੇ ਬਣਤਰ ‘ਤੇ ਅਸਰ ਪਿਆ ਹੈ।