ਨੇਪਾਲ ‘ਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪੱਛਮੀ ਬੰਗਾਲ ‘ਚ ਭਾਰਤ-ਨੇਪਾਲ ਸਰਹੱਦ ਪਾਣੀਟੈਂਕੀ ਹਾਈ ਅਲਰਟ ‘ਤੇ ਹੈ।
ਨੇਪਾਲ ‘ਚ ਤਖ਼ਤਾਪਲਟ ਹੋ ਗਿਆ ਹੈ। ਪ੍ਰਧਾਨ ਮੰਤਰੀ ਕੇਪੀ ਓਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਤੱਕ ਨਵੇਂ ਪ੍ਰਧਾਨ ਮੰਤਰੀ ਦੇ ਨਾਮ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਬੇਕਾਬੂ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਨੂੰ ਅੱਗ ਲਗਾ ਦਿੱਤੀ ਹੈ।
ਕੇਪੀ ਓਲੀ ਦਾ ਅਸਤੀਫਾ ਸਾਡੇ ਲਈ ਚੰਗਾ – ਪ੍ਰਦਰਸ਼ਨਕਾਰੀ
ਕਾਠਮੰਡੂ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, “ਇਹ ਸਾਡੇ ਦੇਸ਼ ਲਈ ਬਹੁਤ ਚੰਗੀ ਗੱਲ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਅਸਤੀਫਾ ਦੇ ਦਿੱਤਾ ਹੈ। ਹੁਣ ਨੌਜਵਾਨ ਖੜ੍ਹੇ ਹੋਣਗੇ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ।”
ਪੱਛਮੀ ਬੰਗਾਲ: ਭਾਰਤ-ਨੇਪਾਲ ਸਰਹੱਦ ਹਾਈ ‘ਤੇ ਅਲਰਟ
ਨੇਪਾਲ ‘ਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪੱਛਮੀ ਬੰਗਾਲ ‘ਚ ਭਾਰਤ-ਨੇਪਾਲ ਸਰਹੱਦ ਪਾਣੀਟੈਂਕੀ ਹਾਈ ਅਲਰਟ ‘ਤੇ ਹੈ। ਐਸਪੀ ਪ੍ਰਵੀਨ ਪ੍ਰਕਾਸ਼ ਨੇ ਕਿਹਾ, “ਇੱਥੇ ਇੱਕ ਪੁਲਿਸ ਚੌਕੀ ਸਥਾਪਤ ਕੀਤੀ ਗਈ ਹੈ ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਅਸੀਂ ਅਲਰਟ ‘ਤੇ ਹਾਂ ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ।”