Home Desh ਬਿਨਾਂ ਪਰਫਾਰਮ ਕੀਤੇ ਹੀ ਚਲੇ ਗਏ ਹਨੀ ਸਿੰਘ! ਅਵਾਰਡ ਸ਼ੋਅ ‘ਚ ਨਿੱਜੀ...

ਬਿਨਾਂ ਪਰਫਾਰਮ ਕੀਤੇ ਹੀ ਚਲੇ ਗਏ ਹਨੀ ਸਿੰਘ! ਅਵਾਰਡ ਸ਼ੋਅ ‘ਚ ਨਿੱਜੀ ਸਿਕਓਰਟੀ ਨੂੰ ਲੈ ਕੇ ਬਣਿਆ ਮੁੱਦਾ

41
0

ਮੀਡੀਆ ਰਿਪੋਰਟਾਂ ਮੁਤਾਬਕ ਮੁਹਾਲੀ ‘ਚ ਫਿਲਮ ਫੇਅਰ ਅਵਾਰਡ ‘ਚ ਆਯੋਜਕਾਂ ਵੱਲੋਂ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ ਤੇ ਪੰਜਾਬ ਪੁਲਿਸ ਵੀ ਤੈਨਾਤ ਸੀ।

ਪੰਜਾਬ ਦੇ ਮੁਹਾਲੀ ‘ਚ 23 ਅਗਸਤ ਨੂੰ ਹੋਏ ਅਵਾਰਡ ਸ਼ੋਅ ਦੌਰਾਨ ਬਾਲੀਵੁੱਡ ਤੇ ਪੰਜਾਬੀ ਸਿੰਗਰ ਹਨੀ ਸਿੰਘ ਨੇ ਆਖਿਰੀ ਸਮੇਂ ‘ਤੇ ਆਪਣਾ ਨਾਮ ਵਾਪਸ ਲੈ ਲਿਆ। ਹੁਣ ਉਸ ਦਾ ਕਾਰਨ ਵੀ ਸਾਹਮਣੇ ਆ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਇਹ ਕਦਮ ਚੁੱਕਿਆ। ਸ਼ੋਅ ਵਾਲੀ ਜਗ੍ਹਾ ‘ਤੇ ਸਿਕਿਓਰਟੀ ਗਾਰਡਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੀ, ਜਦਕਿ ਹਨੀ ਸਿੰਘ ਆਪਣੀ ਸਿਕਓਰਟੀ ਨਾਲ ਲਿਜਾਉਣਾ ਚਾਹੁੰਦੇ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਮੁਹਾਲੀ ‘ਚ ਫਿਲਮ ਫੇਅਰ ਅਵਾਰਡ ‘ਚ ਆਯੋਜਕਾਂ ਵੱਲੋਂ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ ਤੇ ਪੰਜਾਬ ਪੁਲਿਸ ਵੀ ਤੈਨਾਤ ਸੀ। ਕਈ ਫਿਲਮੀ ਸਿਤਾਰੇ ਤੇ ਸਿੰਗਰ ਉੱਥੇ ਪਹੁੰਚੇ। ਅਜਿਹੇ ‘ਚ ਜਦੋਂ ਹਨੀ ਸਿੰਘ ਗੇਟ ‘ਤੇ ਪਹੁੰਚੇ ਦਾ ਉਨ੍ਹਾਂ ਨੇ ਆਪਣੀ ਨਿੱਜੀ ਸਿਕਿਓਰਟੀ ਨਾਲ ਲਿਜਾਉਣ ਦੀ ਗੱਲ ਕਹੀ। ਇਸ ‘ਤੇ ਆਯੋਜਕਾਂ ਨੇ ਉਨ੍ਹਾਂ ਨੂੰ ਮਨ੍ਹਾਂ ਕਰ ਦਿੱਤਾ। ਕਾਫੀ ਦੇਰ ਤੱਕ ਦੋਵੇਂ ਪੱਖਾਂ ‘ਚ ਗੱਲ ਚੱਲੀ ਤੇ ਬਾਅਦ ‘ਚ ਹਨੀ ਸਿੰਘ ਬਿਨਾਂ ਪਰਫਾਰਮ ਕੀਤੇ ਹੀ ਉੱਥੋਂ ਚਲੇ ਗਏ।

ਜਸਬੀਰ ਜੱਸੀ ਨੇ ਕੀਤਾ ਸੀ ਵਿਰੋਧ

ਉੱਥੇ ਹੀ, ਸ਼ੋਅ ‘ਚ ਹਨੀ ਸਿੰਘ ਦੀ ਪਰਫਾਰਮੈਂਸ ਨੂੰ ਲੈ ਕੇ ਪੰਜਾਬੀ ਸਿੰਗਰ ਜਸਬੀਰ ਜੱਸੀ ਤੇ ਪ੍ਰੋਫੈਸਰ ਪੰਡਿਤ ਰਾਓਧਰੇਨਵਰ ਨੇ ਵੀ ਆਵਾਜ਼ ਚੁੱਕੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਹਨੀ ਸਿੰਘ ਦੇ ਗਾਣੇ ਨਸ਼ੇ, ਹਥਿਆਰ ਤੇ ਅਸ਼ਲੀਲਤਾਂ ਵਾਲੇ ਹੁੰਦੇ ਹਨ।
ਸਿੰਗਰ ਜਸਬੀਰ ਜੱਸੀ ਵੀ ਹਨੀ ਸਿੰਘ ਦੇ ਵਿਰੋਧ ਚ ਖੁਲ੍ਹ ਕੇ ਸਾਹਮਣੇ ਆਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ੋਅ ਕਰਵਾਉਣਾ ਇੱਕ ਚੰਗੀ ਗੱਲ ਹੈ, ਪਰ ਉਹ ਇੱਕ ਗੱਲ ਦਾ ਵਿਰੋਧ ਕਰਦੇ ਹਨ। ਉਨ੍ਹਾਂ ਨੇ ਅਵਾਰਡ ਸ਼ੋਅ ਚ ਹਨੀ ਸਿੰਘ ਦੀ ਪਰਫਾਰਮੈਂਸ ਨੂੰ ਲੈ ਕੇ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆ ਖਿਲਾਫ਼ ਯੁੱਧ ਲੜ ਰਹੀ ਹੈ। ਦੂਜੇ ਪਾਸੇ ਅਜਿਹੇ ਸਿੰਗਰ ਪਰਫਾਰਮ ਕਰਨ ਆ ਰਹੇ ਹਨ, ਜੋ ਨਸ਼ੇ ਨੂੰ ਪਰਮੋਟ ਕਰਦੇ ਹਨ।
ਜਸਬੀਰ ਜੱਸੀ ਨੇ ਕਿਹਾ ਕਿ ਜਿਸ ਨੂੰ ਅਸੀਂ ਸਾਰੀ ਉਮਰ ਕਹਿੰਦੇ ਰਹੇ ਕਿ ਇਸ ਨੇ ਸਾਡਿਆਂ ਬੱਚਿਆਂ ਨੂੰ ਨਸ਼ਿਆਂ ਤੇ ਲਾ ਦਿੱਤਾ, ਨਸ਼ਿਆਂ ਦੇ ਨਾਮ ਯਾਦ ਦਿਵਾ ਦਿੱਤੇ। ਬੱਚਿਆਂ ਨੂੰ ਬਦਮਾਸ਼ੀ ਕਰਨਾ ਸਿਖਾ ਦਿੱਤਾ ਤੇ ਬੱਚਿਆਂ ਨੂੰ ਵੋਡਕਾ ਦਾ ਨਾਮ ਯਾਦ ਕਰਵਾ ਦਿੱਤਾ। ਮੈਨੂੰ ਇਸ ਗੱਲ ਤੋਂ ਦੁੱਖ ਹੈ ਕਿ ਕੀ ਸਾਡੇ ਕੋਲ ਕਲਾਕਾਰ ਖ਼ਤਮ ਹੋ ਗਏ ਹਨ। ਜਸਬੀਰ ਸਿੰਘ ਨੇ ਕਿਹਾ ਕਿ ਉਹ ਪਿੱਛਲੇ 5-7 ਦਿਨਾਂ ਤੋਂ ਜਦੋ-ਜਹਿਦ ਕਰ ਰਹੇ ਸਨ ਕਿ ਇਸ ਮੁੱਦੇ ਤੇ ਬੋਲਣ ਜਾਂ ਨਹੀਂ, ਪਰ ਅੱਜ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਬੋਲਣਗੇ, ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ।

LEAVE A REPLY

Please enter your comment!
Please enter your name here