Home Desh CM Mann ਨੇ ਟ੍ਰੇਨਿੰਗ ਲਈ ਮਹਿਲਾ ਸਰਪੰਚਾਂ-ਪੰਚਾਂ ਨੂੰ ਮਹਾਰਾਸ਼ਟਰ ਭੇਜਿਆ, 500 ਨਵੇਂ...

CM Mann ਨੇ ਟ੍ਰੇਨਿੰਗ ਲਈ ਮਹਿਲਾ ਸਰਪੰਚਾਂ-ਪੰਚਾਂ ਨੂੰ ਮਹਾਰਾਸ਼ਟਰ ਭੇਜਿਆ, 500 ਨਵੇਂ ਪੰਚਾਇਤ ਘਰਾਂ ਦਾ ਰੱਖਿਆ ਨੀਂਹ ਪੱਥਰ

52
0

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਲਈ ਇਤਿਹਾਸਿਕ ਦਿਨ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਤਿਹਗੜ੍ਹ ਸਾਹਿਬ ਦੇ ਦੌਰੇ ‘ਤੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਪ੍ਰੋਗਰਾਮਾਂ ‘ਚ ਹਿੱਸਾ ਲਿਆ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹੋਈ। ਸਵੇਰੇ ਉਹ ਸਰਹਿੰਦ ਰੇਲਵੇ ਸਟੇਸ਼ਨ ਪਹੁੰਚੇ ਤੇ ਯਾਤਰੀਆਂ ਨਾਲ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਸਰਹਿੰਦ ਰੇਲਵੇ ਸਟੇਸ਼ਨ ‘ਤੇ ਮਹਿਲਾ ਪੰਜਾਬ ਤੇ ਸਰਪੰਚਾਂ ਨੂੰ ਲੈ ਕੇ ਮਹਾਰਾਸ਼ਟਰ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਤੇ ਟ੍ਰੇਨਿੰਗ ਦੇ ਲਈ ਰਵਾਨਾ ਹੋਣ ਵਾਲੀ ਵਿਸ਼ੇਸ਼ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਲਈ ਇਤਿਹਾਸਿਕ ਦਿਨ ਹੈ। ਸਰਕਾਰ ਨੇ ਸਰਪੰਚਾਂ-ਪੰਚਾਂ ਦੀ ਟ੍ਰੇਨਿੰਗ ਰੱਖੀ ਹੈ। ਇਹ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਮਹਾਰਾਸ਼ਟਰ ‘ਚ ਟ੍ਰੇਨਿੰਗ ਕਰਵਾਈ ਜਾਵੇਗੀ।
ਸੀਐਮ ਮਾਨ ਨੇ ਕਿਹਾ ਕਿ ਤਿੰਨ ਵਿਸ਼ੇਸ਼ ਰੇਲਗੱਡੀਆਂ ਬੁੱਕ ਕੀਤੀਆਂ ਗਈਆਂ ਹਨ। ਜਿਵੇਂ-ਜਿਵੇਂ ਬੈਚ ਅੱਗੇ ਵਧੇਗਾ, ਉਨ੍ਹਾਂ ਨੂੰ ਪੰਚਾਇਤੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ‘ਚ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਹ ਪੰਚਾਇਤੀ ਜ਼ਿੰਮੇਵਾਰੀਆਂ ਕਿਵੇਂ ਨਿਭਾਣਗੇ ਤੇ ਹੋਰ ਜਾਣਕਾਰੀ ਦਿੱਤੀ ਜਾਵੇਗੀ।

ਜਦੋਂ ਬਿਨਾਂ ਰਿਸ਼ਵਤ ਦੇ ਹੋਵੇਗਾ ਕੰਮ, ਓਦੋਂ ਮਨਾਵਾਂਗੇ ਆਜ਼ਾਦੀ ਦਾ ਅਸਲ ਜਸ਼ਨ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਆਜ਼ਾਦੀ ਦਾ ਅਸਲ ਜਸ਼ਨ, ਉਸ ਦਿਨ ਮਨਾਵਾਂਗੇ ਜਦੋਂ ਤਹਸੀਲਾਂ ‘ਚ ਬਿਨਾਂ ਰਿਸ਼ਵਤ ਦੇ ਕੰਮ ਹੋਣਗੇ ਤੇ ਬਿਨਾਂ ਰਿਸ਼ਵਤ ਦੇ ਥਾਣਿਆਂ ‘ਚ ਗਰੀਬਾਂ ਦੀ ਸੁਣਵਾਈ ਹੋਵੇਗੀ। ਸਰਕਾਰ ਇਸ ਦਿਸ਼ਾ ‘ਚ ਕੰਮ ਕਰ ਰਹੀ ਹੈ ਤੇ ਕਾਫ਼ੀ ਹੱਦ ਤੱਕ ਸਿਸਟਮ ਠੀਕ ਕਰ ਲਿਆ ਗਿਆ ਹੈ। ਸੀਐਮ ਮਾਨ ਨੇ ਸਖ਼ਤ ਸ਼ਬਦਾਂ ‘ਚ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਜਾਂ ਅਮਨ-ਸ਼ਾਂਤੀ ਨੂੰ ਖ਼ਰਾਬ ਕਰਨ ਵਾਲਿਆਂ ‘ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ ਤੇ ਸਜ਼ਾ ਜ਼ਰੂਰ ਮਿਲੇਗੀ।

500 ਪੰਚਾਇਤ ਘਰਾਂ ਦਾ ਰੱਖਿਆ ਨੀਂਹ ਪੱਥਰ

ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ 500 ਨਵੇਂ ਪੰਚਾਇਤ ਘਰਾਂ ਦੇ ਵਰਚੂਅਲ ਨੀਹ ਪੱਥਰ ਤੇ ਉਦਘਾਟਨ ਦੀ ਰਸਮ ਕੀਤੀ। ਇਹ ਪੰਚਾਇਤ ਘਰ ਮਾਰਡਨ ਤਕਨੀਕ ਨਾਲ ਬਣਾਏ ਜਾਣਗੇ, ਜਿਸ ‘ਚ ਕਾਨਫਰੰਸ ਰੂਮ ਹੋਵੇਗਾ। ਸਰਪੰਚ ਦਾ ਅਲੱਗ ਰੂਮ ਹੋਵੇਗਾ ਤੇ ਡਿਜੀਟਲ ਰੂਮ ਵੀ ਹੋਵੇਗਾ।

LEAVE A REPLY

Please enter your comment!
Please enter your name here