Home Desh ਕਤਲੇਆਮ ਤੋਂ ਬਾਅਦ ਜਨਰਲ ਡਾਇਰ ਨੂੰ Majithia ਪਰਿਵਾਰ ਨੇ ਕਰਵਾਇਆ ਸੀ Dinner...

ਕਤਲੇਆਮ ਤੋਂ ਬਾਅਦ ਜਨਰਲ ਡਾਇਰ ਨੂੰ Majithia ਪਰਿਵਾਰ ਨੇ ਕਰਵਾਇਆ ਸੀ Dinner ਤੇ ਦਿੱਤਾ ਸੀ ਸਰੋਪਾ, CM Mann ਨੇ ਸਾਧਿਆ ਨਿਸ਼ਾਨਾ

46
0

CM Mann ਨੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠਿਆ ਦੀ ਬਣਦੀ ਨਹੀਂ ਹੈ।

ਮੁੱਖ ਮੰਤਰੀ ਭਗਵੰਤ ਨੇ ਮਜੀਠਿਆਂ ਪਰਿਵਾਰ ਨੂੰ ਇੱਕ ਵਾਰ ਫਿਰ ਘੇਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜ਼ਲ੍ਹਿਆਵਾਲਾ ਬਾਗ ‘ਚ ਵਿਸਾਖੀ ਵਾਲੇ ਦਿਨ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਨੂੰ ਮਜਿਠਿਆ ਪਰਿਵਾਰ ਨੇ ਸਰੋਪਾ ਦਿੱਤਾ ਸੀ। ਉਨ੍ਹਾਂ ਨੇ ਚੰਡੀਗੜ੍ਹ ‘ਚ ਨਿਯੁਕਤੀ ਪੱਤਰ ਦੇਣ ਦੇ ਪ੍ਰੋਗਰਾਮ ‘ਚ ਇਹ ਬਿਆਨ ਦਿੱਤਾ।
ਸੀਐਮ ਮਾਨ ਨੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠਿਆ ਦੀ ਬਣਦੀ ਨਹੀਂ ਹੈ, ਕਿਉਂਕਿ ਹਰਸਿਮਰਤ ਤੇ ਬਿਕਰਮ ਵਿਚਕਾਰ ਪ੍ਰਾਪਟੀ ਨੂੰ ਲੈ ਕੇ ਵਿਵਾਦ ਹੈ। ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਤੇ ਮਜੀਠਿਆ ਹੁਣ ਇੱਕ-ਦੂਜੇ ਤੋਂ ਦੂਰੀ ਬਣਾ ਚੁੱਕੇ ਹਨ। ਸੀਐਮ ਨੇ ਕਿਹਾ ਕਿ ਪੈਸਾ ਹੁੰਦਾ ਹੀ ਬੁਰਾ ਹੈ, ਮੈਂ ਕਦੇ ਇਹ ਗੱਲਾਂ ਦੱਸੀਆਂ ਨਹੀਂ, ਪਰ ਹੁਣ ਦੱਸ ਰਿਹਾ ਹਾਂ।
ਸੀਐਮ ਮਾਨ ਨੇ ਕਿਹਾ ਕਿ ਮੇਰੇ ਨਾਲ ਪੰਗੇ ਲੈਂਦੇ ਹਨ, ਕਿ ਕਲਾਕਾਰ ਹੋਣਾ ਬੁਰਾ ਹੈ। ਕਲਾਕਾਰਾਂ ਨੂੰ ਸੁਣਨ ਲਈ ਪੈਸੈ ਖਰਚੇ ਜਾਂਦੇ ਹਨ, ਇਨ੍ਹਾਂ ਤੋਂ ਵੱਡੇ ਕਲਾਕਾਰ ਕੋਈ ਦੇਖੇ ਹਨ। ਜਿਸ ਦਿਨ ਜਨਰਲ ਡਾਇਰ ਨੇ ਗੋਲੀਆਂ ਚਲਵਾਈਆਂ ਸਨ, ਉਸ ਹੀ ਦਿਨ ਉਸ ਨੂੰ ਘਰ ਬੁਲਾ ਕੇ ਡਿਨਰ ਕਰਵਾਇਆ ਗਿਆ। ਜਨਰਲ ਡਾਇਰ ਨੇ ਡਿਨਰ ਬਿਕਰਮ ਮਜੀਠਿਆ ਦੇ ਘਰ ਕੀਤਾ ਸੀ। ਮੈਂ ਪਾਰਲੀਮੈਂਟ ‘ਚ ਵੀ ਪੁੱਛ ਲਿਆ ਸੀ। ਉੱਥੇ ਹਜ਼ਾਰਾਂ ਲੋਕਾਂ ਦੀ ਖੂਨ ਡੁੱਲਿਆ, ਘਰ ‘ਤੇ ਰੈੱਡ ਵਾਈਨ ਚੱਲ ਰਹੀ ਸੀ।
ਬਾਅਦ ‘ਚ ਜਨਰਲ ਡਾਇਰ ਨੂੰ ਸਰੋਪਾ ਦਿਵਾ ਦਿੱਤਾ ਗਿਆ, ਕਿਉਂਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਕੋਲ ਸੀ। ਜਨਰਲ ਡਾਇਰ ਨੂੰ ਮੁਆਫ਼ ਕਰ ਦਿੱਤਾ। ਜਨਰਲ ਡਾਇਰ ਨੇ ਕਿਹਾ ਕਿ ਮੈਂ ਸ਼ਰਾਬ ਪੀਂਦਾ ਹਾਂ, ਸਿਗਰੇਟ ਪੀਂਦਾ ਹਾਂ, ਕਲੀਨ ਸ਼ੇਵ ਹਾਂ। ਕਹਿੰਦੇ ਕੋਈ ਗੱਲ ਨਹੀਂ, ਜਨਰਲ ਡਾਇਰ ਆਨਰੇਰੀ ਸਿੱਖ। ਦੁਨੀਆਂ ਦਾ ਪਹਿਲਾ ਆਲਰੇਰੀ ਸਿੱਖ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੀਐਮ ਮਾਨ ਜ਼ਲ੍ਹਿਆਵਾਲਾ ਬਾਗ ਕਤਲੇਆਮ ਤੋਂ ਬਾਅਦ ਜਨਰਲ ਡਾਇਰ ਦੇ ਮਜਿਠਿਆ ਪਰਿਵਾਰ ਘਰ ਡਿਨਰ ਦੀ ਗੱਲ ਕਹਿ ਚੁੱਕੇ ਹਨ। ਸੀਐਮ ਮਾਨ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠਿਆ ਦੇ ਪੁਰਖੇ ਸੁੰਦਰ ਸਿੰਘ ਮਜੀਠਿਆ ਨੇ ਜ਼ਲ੍ਹਿਆਵਾਲਾ ਕਤਲੇਆਮ ਵਾਲੇ ਦਿਨ ਜਨਰਲ ਡਾਇਰ ਨੂੰ ਡਿਨਰ ਤੇ ਬੁਲਾ ਕੇ ਉਸ ਦੀ ਮੇਜ਼ਬਾਨੀ ਕੀਤੀ ਸੀ।

LEAVE A REPLY

Please enter your comment!
Please enter your name here