ਬਸਪਾ ਪੰਜਾਬ ਦੇ ਮੁੜ ਪ੍ਰਧਾਨ ਬਣੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਦਾ ਫ਼ਗਵਾੜਾ ਪਹੁੰਚਣ ‘ਤੇ ਵਰਕਰਾਂ ਕੀਤਾ ਗਰਮਜੋਸ਼ੀ ਨਾਲ ਸਵਾਗਤ
ਪੰਜਾਬ ਅੰਦਰ ਬਸਪਾ ਨੂੰ ਮਜ਼ਬੂਤ ਤੇ ਸਾਸ਼ਕ ਧਿਰ ਬਣਾਉਣ ਲਈ ਦਿਨ ਰਾਤ ਕੰਮ ਕਰਾਂਗਾ – ਕਰੀਮਪੁਰੀ
ਫਗਵਾੜਾ (ਡਾ ਰਮਨ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਮੁੜ ਪ੍ਰਧਾਨ ਬਣੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜਸਭਾ ਦਾ ਫਗਵਾੜਾ ਰੈਸਟ ਹਾਊਸ ਪਹੁੰਚਣ ‘ਤੇ ਵਿਧਾਨ ਸਭਾ ਹਲਕਾ ਫਗਵਾੜਾ ਦੀ ਸਮੁੱਚੀ ਟੀਮ ਵਲੋਂ ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਦੀ ਅਗਵਾਈ ਹੇਠ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਹਲਕਾ ਇੰਚਾਰਜ ਤੇ ਮੈਂਬਰ ਸੂਬਾ ਕਮੇਟੀ ਲੇਖਰਾਜ ਜਮਾਲਪੁਰ, ਪਰਵੀਨ ਬੰਗਾ ਸੂਬਾ ਜਨਰਲ ਸਕੱਤਰ, ਐਡਵੋਕੇਟ ਕੁਲਦੀਪ ਭੱਟੀ, ਇੰਜ.ਪ੍ਰਦੀਪ ਮੱਲ, ਸੁਰਿੰਦਰ ਢੰਡਾ ਨੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਦਾ ਭਰਵਾਂ ਸਵਾਗਤ ਕਰਦਿਆਂ ਸ੍ਰ ਕਰੀਮਪੁਰੀ ਨੂੰ ਮੁੜ ਪੰਜਾਬ ਪ੍ਰਧਾਨ ਬਣਾਉਣ ‘ਤੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਅਤੇ ਪਾਰਟੀ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਕਤ ਆਗੂਆਂ ਨੇ ਕਿਹਾ ਸ੍ਰ ਅਵਤਾਰ ਸਿੰਘ ਕਰੀਮਪੁਰੀ ਦੇ ਪ੍ਰਧਾਨ ਬਨਣ ਨਾਲ ਬਸਪਾ ਪੰਜਾਬ ਅੰਦਰ ਮਜ਼ਬੂਤ ਧਿਰ ਬਣ ਕੇ ਉਭਰੇਗੀ। ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਨੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਅਤੇ ਪਾਰਟੀ ਹਾਈਕਮਾਨ ਅਤੇ ਫਗਵਾੜਾ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ‘ਚ ਹਰ ਵਰਕਰ ਅਤੇ ਅਹੁਦੇਦਾਰ ਨੂੰ ਮਾਣ ਸਨਮਾਨ ਮਿਲੇਗਾ। ਕਰੀਮਪੁਰੀ ਨੇ ਕਿਹਾ ਕਿ ਪੰਜਾਬ ਅੰਦਰ ਬਸਪਾ ਨੂੰ ਮਜ਼ਬੂਤ ਤੇ ਸਾਸ਼ਕ ਧਿਰ ਬਣਾਉਣ ਲਈ ਜ਼ਿੰਦਗੀ ਦੇ ਆਖਰੀ ਸਾਹ ਤੱਕ ਕੰਮ ਕਰਾਂਗਾ ਅਤੇ ਬਸਪਾ ਦੀ ਵਿਚਾਰਧਾਰਾ ਨੂੰ ਪੰਜਾਬ ਦੇ ਹਰ ਪਿੰਡ ਅਤੇ ਹਰ ਘਰ ਤੱਕ ਪਹੁੰਚਾਉਣ ਲਈ ਤੇਜੀ ਨਾਲ ਲੈਕੇ ਜਾਇਆ ਜਾਵੇਗਾ। ਉਨ੍ਹਾ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਆਪਸੀ ਤਾਲਮੇਲ ਹਲਕੇ ਬਾਬਾ ਸਾਹਿਬ ਅਤੇ ਸਾਹਿਬ ਕਾਸ਼ੀ ਰਾਮ ਦੇ ਅੰਦੋਲਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਹਲਕੇ ਅੰਦਰ ਬਸਪਾ ਨੂੰ ਜੇਤੂ ਬਣਾਉਣ ਲਈ ਅੱਜ ਤੋਂ ਪਿੰਡਾਂ ਤੇ ਸ਼ਹਿਰ ਦੇ ਮੁਹੱਲਿਆਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਵੇ। ਇਸ ਮੌਕੇ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਮਿਸ਼ਨਰੀ ਗੀਤ ਪੇਸ਼ ਕਰਕੇ ਬਾਬਾ ਸਾਹਿਬ ਅਤੇ ਸਾਹਿਬ ਕਾਸ਼ੀ ਰਾਮ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਦਾ ਹੋਕਾ ਦਿੱਤਾ।
ਇਸ ਮੌਕੇ ਹਰਭਜਨ ਖਲਵਾੜਾ, ਅਮਰਜੀਤ ਖੁੱਤਣ, ਪਰਮਜੀਤ ਖਲਵਾੜਾ, ਸੁਰਜੀਤ ਭੁੱਲਾਰਾਈ,ਬੰਟੀ ਮੋਰੋਵਾਲੀਆ, ਪਰਮਿੰਦਰ ਬੋਧ, ਬਲਵਿੰਦਰ ਬੋਧ, ਸਰਪੰਚ ਪ੍ਰਸ਼ੋਤਮ ਵਾਹਦ, ਹਰਭਜ ਕਲੇਰ ਸਾਬਕਾ ਸਰਪੰਚ, ਨਿਰਮਲ ਸਿੰਘ ਮਲਕਪੁਰ, ਲਹਿੰਬਰ ਬਲਾਲੋਂ, ਸਰਿੰਦਰ ਨੰਗਲ,ਰਤਨ ਕੈਲੇ, ਧਰਮਵੀਰ ਬੋਧ, ਹਰਮੇਸ਼ ਕਾਲਾ ਪੰਚ, ਪ੍ਰਦੀਪ ਅੰਬੇਡਕਰੀ, ਰਾਜ ਅੰਬੇਡਕਰੀ,ਸੁਰਜੀਤ ਰਿਹਾਣਾ ਜੱਟਾਂ ਇਲਾਵਾ ਹੋਰ ਵੀ ਵਰਕਰ ਤੇ ਸਮਰਥਕ ਹਾਜ਼ਰ ਸਨ






































