ਕਾਲਾ ਸੰਘਿਆਂ ਵਿੱਚ ਬਾਬਾ ਗੁੱਗਾ ਜਾਹਰ ਪੀਰ ਜੀ ਦਾ ਸਲਾਨਾ ਮੇਲਾ ਉਤਸ਼ਾਹ ਨਾਲ ਮਨਾਇਆ
ਬਾਬਾ ਗੁਰਦਿਆਲ ਸਿੰਘ ਉੱਗੀ ਨੇ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਸੋਹਲੇ ਗਾਏ
ਕਾਲਾ ਸੰਘਿਆਂ 22 ਸਤੰਬਰ (ਮਨਜੀਤ ਮਾਨ) ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆਂ ਆਲਮਗੀਰ ਮੋਤੀ ਨਗਰ ਵਿਖੇ ਬਾਬਾ ਗੁਗਾ ਜ਼ਾਹਰ ਪੀਰ ਜੀ ਦਾ ਸਲਾਨਾ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਲਵੀਰ ਸਿੰਘ ਚੋਹਾਨ ਦੀ ਰਹਿਨੁਮਾਈ ਹੇਠ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਦਰਬਾਰ ਤੇ ਸਵੇਰੇ 10 ਵਜੇ ਝੰਡੇ ਦੀ ਰਸਮ ਕੀਤੀ ਗਈ ਉਪਰੰਤ ਬਾਬਾ ਗੁਰਦਿਆਲ ਸਿੰਘ ਉੱਗੀ ਤੇ ਬਲਵਿੰਦਰ ਸਿੰਘ ਪੰਚ ਉੱਗੀ ਵੱਲੋਂ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਸੋਹਲੇ ਗਾਏ ਗਏ ਇਸ ਤੋਂ ਉਪਰੰਤ ਵਾਲਮੀਕਿ ਕੌਮ ਦੇ ਕੌਮੀ ਪੰਥਕ ਕੀਰਤਨੀਏ ਭਾਈ ਗੋਰਵਮੀਤ ਪਰਜੀਆ ਵਾਲਿਆ ਦੇ ਜਥੇ ਵਲੋਂ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ, ਸੇਵਾਦਾਰ ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਪਰਵਿੰਦਰ ਸਿੰਘ , ਨਰਿੰਦਰ ਸਿੰਘ ਸੰਘਾ ਸੋਸ਼ਲ ਮੀਡੀਆ ਇੰਚਾਰਜ ਆਪ,ਸਰਬਨ ਸਿੰਘ ਸੰਘਾ ਸੀਨੀਅਰ ਆਗੂ ਆਪ, ਹਰਪਾਲ ਸਿੰਘ ਪਾਲਾ ਉਰਫ਼ ਪਾਲਾ ਟੇਲਰ, ਗੁਰਦਿਆਲ ਸਿੰਘ ਮਾਨ,ਪ੍ਰਧਾਨ ਸਾਬੀ ਰਸੂਲਪੁਰੀ ਬਾਬਾ ਕਾਲੇ ਸ਼ਾਹ ਮੁੱਖ ਸੇਵਾਦਾਰ ਬਾਬਾ ਹੈਦਰ ਸ਼ਾਹ, ਬਲਰਾਮ ਸ਼ਰਮਾ ਉਰਫ਼ ਡਾਕਟਰ ਕਿੰਦੀ,ਮਾਸਟਰ ਸਤਪਾਲ ਬਾਗੜੀ ਦਾ ਵੀ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ । ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਪ੍ਰਸ਼ਾਦੇ ਵੀ ਸੰਗਤਾਂ ਨੂੰ ਅਤੁੱਟ ਛਕਾਏ ਗਏ। ਅਖੀਰ ਵਿੱਚ ਬਾਬਾ ਬਲਵੀਰ ਸਿੰਘ ਚੋਹਾਨ ਨੇ ਮੇਲੇ ਵਿੱਚ ਪਹੁੰਚੀਆਂ ਸੰਗਤਾਂ ਨੂੰ ਜੀ ਆਇਆ ਆਖਿਆ।






































