Home Desh Festival Special Trains: ਤਿਉਹਾਰਾਂ ’ਚ ਘਰ ਜਾਣਾ ਹੁਣ ਹੋਵੇਗਾ ਆਸਾਨ, ਕਈ ਟ੍ਰੇਨਾਂ...

Festival Special Trains: ਤਿਉਹਾਰਾਂ ’ਚ ਘਰ ਜਾਣਾ ਹੁਣ ਹੋਵੇਗਾ ਆਸਾਨ, ਕਈ ਟ੍ਰੇਨਾਂ ‘ਚ ਸੀਟਾਂ ਖਾਲੀ

149
0

ਰੈਗੂਲਰ ਅਤੇ ਸਪੈਸ਼ਲ ਟ੍ਰੇਨਾਂ ‘ਚ ਵੇਟਿੰਗ ਲਿਸਟ ਦੇਖ ਕੇ ਸਪੈਸ਼ਲ ਟ੍ਰੇਨਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

 ਤਿਉਹਾਰਾਂ ਦੇ ਦਿਨਾਂ ‘ਚ ਨਿਯਮਤ ਟ੍ਰੇਨਾਂ ‘ਚ ਭੀੜ ਹੋਣ ਕਾਰਨ ਲੋਕਾਂ ਨੂੰ ਕਨਫਰਮ ਟਿਕਟਾਂ ਨਹੀਂ ਮਿਲ ਰਹੀਆਂ ਹਨ। ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਰੇਲਵੇ ਵੱਖ-ਵੱਖ ਰੂਟਾਂ ‘ਤੇ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਕਰ ਰਿਹਾ ਹੈ।

ਐਲਾਨ ਹੁੰਦੇ ਹੀ ਟ੍ਰੇਨਾਂ ’ਚ ਭਰ ਜਾਂਦੀਆਂ ਹਨ ਸੀਟਾਂ

ਵੱਖ-ਵੱਖ ਰੂਟਾਂ ‘ਤੇ ਚੱਲਣ ਵਾਲੀਆਂ ਟ੍ਰੇਨਾਂ ‘ਚ ਭੀੜ ਦਾ ਮੁਲਾਂਕਣ ਕਰਨ ਤੋਂ ਬਾਅਦ ਵਿਸ਼ੇਸ਼ ਟ੍ਰੇਨਾਂ ਦਾ ਐਲਾਨ ਕੀਤਾ ਜਾਂਦਾ ਹੈ। ਜ਼ਿਆਦਾਤਰ ਸਪੈਸ਼ਲ ਟ੍ਰੇਨਾਂ ‘ਚ ਸੀਟਾਂ ਦਾ ਐਲਾਨ ਹੁੰਦੇ ਹੀ ਭਰੀਆਂ ਜਾ ਰਹੀਆਂ ਹਨ ਪਰ ਕਈ ਟ੍ਰੇਨਾਂ ‘ਚ ਸੀਟਾਂ ਉਪਲਬਧ ਹਨ। ਰੇਲਵੇ ਪ੍ਰਸ਼ਾਸਨ ਯਾਤਰੀਆਂ ਨੂੰ ਇੰਟਰਨੈੱਟ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਇਸ ਦੀ ਜਾਣਕਾਰੀ ਦੇ ਰਿਹਾ ਹੈ।
ਉੱਤਰੀ ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮਹੀਨੇ ‘ਚ ਕਈ ਦਿਨਾਂ ਤੱਕ ਪੁਰਾਣੀ ਦਿੱਲੀ-ਵਾਰਾਨਸੀ ਸਪੈਸ਼ਲ, ਆਨੰਦ ਵਿਹਾਰ ਟਰਮੀਨਲ-ਅਯੁੱਧਿਆ ਛਾਉਣੀ ਸਪੈਸ਼ਲ, ਵਾਰਾਣਸੀ-ਚੰਡੀਗੜ੍ਹ ਸਪੈਸ਼ਲ, ਗਾਜ਼ੀਆਬਾਦ-ਬਨਾਰਸ ਸਪੈਸ਼ਲ ‘ਚ ਸੀਟਾਂ ਅਜੇ ਵੀ ਉਪਲਬਧ ਹਨ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਰੂਟ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਯਾਤਰੀਆਂ ਦੀਆਂ ਸਹੂਲਤਾਂ ਵੱਲ ਦਿੱਤਾ ਜਾ ਰਿਹੈ ਧਿਆਨ

ਰੈਗੂਲਰ ਅਤੇ ਸਪੈਸ਼ਲ ਟ੍ਰੇਨਾਂ ‘ਚ ਵੇਟਿੰਗ ਲਿਸਟ ਦੇਖ ਕੇ ਸਪੈਸ਼ਲ ਟ੍ਰੇਨਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਭੀੜ ਵਧਣ ਕਾਰਨ ਨਿਯਮਤ ਟ੍ਰੇਨਾਂ ‘ਚ ਵਾਧੂ ਕੋਚ ਲਗਾਉਣ ਦਾ ਫੈਸਲਾ ਵੀ ਲਿਆ ਜਾ ਰਿਹਾ ਹੈ। ਇਸ ਨਾਲ ਵੇਟਿੰਗ ਲਿਸਟ ਦੇ ਯਾਤਰੀਆਂ ਨੂੰ ਫ਼ਾਇਦਾ ਹੋਵੇਗਾ। ਇਸ ਦੇ ਨਾਲ ਹੀ ਯਾਤਰੀਆਂ ਦੀ ਸੁਰੱਖਿਆ, ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ ‘ਚ ਸਫਾਈ ਅਤੇ ਯਾਤਰੀਆਂ ਦੀਆਂ ਸਹੂਲਤਾਂ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here