Home Desh ਦੇਸ਼ ’ਚ ਇਸ ਸਾਲ ਆ ਸਕਦੀਆਂ ਹਨ ਚੀਤਿਆਂ ਦੀਆਂ ਦੋ ਖੇਪਾਂ, ਅੱਠ...

ਦੇਸ਼ ’ਚ ਇਸ ਸਾਲ ਆ ਸਕਦੀਆਂ ਹਨ ਚੀਤਿਆਂ ਦੀਆਂ ਦੋ ਖੇਪਾਂ, ਅੱਠ ਤੋਂ ਦਸ ਚੀਤੇ ਹੋਣਗੇ ਸ਼ਾਮਲ

133
0

ਪ੍ਰਾਜੈਕਟ ਦੇ ਤਹਿਤ ਹੁਣ ਤੱਕ ਮੱਧ ਪ੍ਰਦੇਸ਼ ਦੇ ਗਾਂਧੀ ਸਾਗਰ ਸੈਂਕਚੁਅਰੀ ਨੂੰ ਹੀ ਚਿਤਿਆਂ ਦਾ ਦੂਜਾ ਟਿਕਾਣਾ ਬਣਾਇਆ ਜਾਣਾ ਹੈ।

ਇਸ ਸਾਲ ਦੇਸ਼ ’ਚ ਚੀਤਿਆਂ ਦੀਆਂ ਦੋ ਖੇਪਾਂ ਆ ਸਕਦੀਆਂ ਹਨ। ਫਿਲਹਾਲ ਇਸ ਯੋਜਨਾ ’ਤੇ ਤੇਜ਼ੀ ਨਾਲ ਕੰਮ ਸ਼ੁਰੂ ਹੋ ਗਿਆ ਹੈ। ਇਸ ਵਿਚ ਦੱਖਣੀ ਅਫਰੀਕਾ ਤੇ ਕੀਨੀਆ ਦੋਵਾਂ ਦੇ ਨਾਲ ਆਖਰੀ ਦੌਰ ਦੀ ਗੱਲਬਾਤ ਚੱਲ ਰਹੀ ਹੈ। ਦੱਖਣੀ ਅਫਰੀਕਾ ਦੇ ਨਾਲ ਤਾਂ ਚੀਤਿਆਂ ਨੂੰ ਲੈ ਕੇ ਪਹਿਲਾਂ ਤੋਂ ਸਮਝੌਤਾ ਵੀ ਹੈ, ਜਦਕਿ ਕੀਨੀਆ ਦੇ ਨਾਲ ਸਮਝੌਤੇ ਦੀ ਪ੍ਰਕਿਰਿਆ ਆਖਰੀ ਦੌਰ ’ਚ ਹੈ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਕੀਨੀਆ ਇਸ ’ਤੇ ਦਸਤਖਤ ਕਰ ਦੇਵੇਗਾ। ਖਾਸ ਗੱਲ ਇਹ ਹੈ ਕਿ ਦੇਸ਼ ’ਚ ਚੀਤਿਆਂ ਦੀਆਂ ਦੋ ਖੇਪਾਂ ਲਿਆਉਣ ਦੀ ਪਹਿਲ ਚੀਤਾ ਪ੍ਰਾਜੈਕਟ ਦੀ ਰਣਨੀਤੀ ’ਚ ਕੀਤੇ ਗਏ ਬਦਲਾਅ ਦੇ ਬਾਅਦ ਤੇਜ਼ ਹੋਈ ਹੈ। ਇਸ ਵਿਚ ਗੁਜਰਾਤ ਦੇ ਕੱਛ ਖੇਤਰ ਸਥਿਤ ਬੰਨੀ ਸੈਂਕਚੁਅਰੀ ’ਚ ਚੀਤਿਆਂ ਦਾ ਇਕ ਪ੍ਰਜਨਨ ਕੇਂਦਰ ਸਥਾਪਤ ਕੀਤਾ ਜਾਣਾ ਹੈ।
ਪ੍ਰਾਜੈਕਟ ਦੇ ਤਹਿਤ ਹੁਣ ਤੱਕ ਮੱਧ ਪ੍ਰਦੇਸ਼ ਦੇ ਗਾਂਧੀ ਸਾਗਰ ਸੈਂਕਚੁਅਰੀ ਨੂੰ ਹੀ ਚਿਤਿਆਂ ਦਾ ਦੂਜਾ ਟਿਕਾਣਾ ਬਣਾਇਆ ਜਾਣਾ ਹੈ। ਮੱਧ ਪ੍ਰਦੇਸ਼ ਨੇ ਇਸ ਨੂੰ ਲੈ ਕੇ ਆਪਣੀ ਤਿਆਰੀ ਪੂਰੀ ਕਰ ਲਈ ਹੈ। ਹਾਲਾਂਕਿ ਨਵੀਂ ਪਹਿਲ ਤੇ ਗੁਜਰਾਤ ਦੀ ਦਿਲਚਸਪੀ ਨੂੰ ਦੇਖਦੇ ਹੋਏ ਚੀਤਿਆਂ ਦੀਆਂ ਦੋ ਖੇਪਾਂ ’ਚ ਅੱਠ ਤੋਂ ਦਸ ਚੀਤੇ ਲਿਆਂਦੇ ਜਾਣਗੇ। ਇਨ੍ਹਾਂ ’ਚੋਂ ਇਕ ਖੇਪ ਮੱਧ ਪ੍ਰਦੇਸ਼ ਦੇ ਗਾਂਧੀਸਾਗਰ ਸੈਂਕਚੁਅਰੀ ’ਚ ਰੱਖੀ ਜਾਏਗੀ, ਜਦਕਿ ਦੂਜੀ ਖੇਪ ਗੁਜਰਾਤ ਦੇ ਕੱਛ ਸਥਿਤ ਬੰਨੀ ਸੈਂਕਚੁਅਰੀ ’ਚ ਰੱਖੀ ਜਾਏਗੀ। ਸੂਤਰਾਂ ਦੇ ਮੁਤਾਬਕ, ਬੰਨੀ ਸੈਂਕਚੁਅਰੀ ’ਚ ਚੀਤਿਆਂ ਦਾ ਸਿਰਫ਼ ਪ੍ਰਜਨਨ ਕੇਂਦਰ ਹੋਵੇਗਾ। ਇਸਦੀ ਵੀ ਤਿਆਰੀ ਪੂਰੀ ਹੋ ਗਈ ਹੈ।

LEAVE A REPLY

Please enter your comment!
Please enter your name here