Home Desh ਅੱਜ ਲੱਗੇਗਾ ਸਾਲ ਦਾ ਆਖ਼ਰੀ ਛੱਲੇਦਾਰ ਸੂਰਜ ਗ੍ਰਹਿਣ, ਸਵਾ 7 ਘੰਟੇ ਹੋਵੇਗੀ...

ਅੱਜ ਲੱਗੇਗਾ ਸਾਲ ਦਾ ਆਖ਼ਰੀ ਛੱਲੇਦਾਰ ਸੂਰਜ ਗ੍ਰਹਿਣ, ਸਵਾ 7 ਘੰਟੇ ਹੋਵੇਗੀ ਮਿਆਦ; ਇਨ੍ਹਾਂ ਦੇਸ਼ਾਂ ਦੇ ਲੋਕ ਦੇਖ ਸਕਣਗੇ

156
0

ਛੱਲੇਦਾਰ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਦਰਮਾ ਸੂਰਜਾ ਤੇ ਧਰਤੀ ਵਿਚਕਾਰੋਂ ਲੰਘਦਾ ਹੈ ਪਰ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਨਹੀਂ ਪਾਉਂਦਾ, ਜਿਸ ਕਾਰਨ ਸੂਰਜ ਦੇ ਚਾਰੋਂ ਪਾਸੇ ਕੰਢੇ ਰੌਸ਼ਨ ਰਹਿੰਦੇ ਹਨ ਅਤੇ ਵਿਚਲਾ ਹਿੱਸਾ ਕਾਲੇ ਸਾਏ ਵਿਚ ਢੱਕ ਜਾਂਦਾ ਹੈ।

ਸੂਰਜ ’ਤੇ ਛੱਲੇਦਾਰ ਸੂਰਜ ਗ੍ਰਹਿਣ (Surya Grahan 2024) ਲੱਗਣ ਜਾ ਰਿਹਾ ਹੈ। ਬੁੱਧਵਾਰ ਨੂੰ ਲੱਗਣ ਵਾਲੇ ਛੱਲੇਦਾਰ ਗ੍ਰਹਿਣ ਦੀ ਮਿਆਦ 7.25 ਘੰਟੇ ਰਹੇਗੀ। ਰਾਤ 9.13 ਵਜੇ ਤੋਂ ਸ਼ੁਰੂ ਹੋਣ ਵਾਲਾ ਗ੍ਰਹਿਣ ਸਵੇਰੇ 3.17 ਵਜੇ ਸਮਾਪਤ ਹੋਵੇਗਾ। ਰਾਤ ਹੋਣ ਕਾਰਨ ਭਾਰਤ ‘ਚ ਇਹ ਸੂਰਜ ਗ੍ਰਹਿਣ (Solar Eclipse 2024) ਨਹੀਂ ਦੇਖਿਆ ਜਾ ਸਕੇਗਾ।

ਆਰੀਆ ਭੱਟ ਵਿਗਿਆਨ ਨਿਰੀਖਣ ਖੋਜ ਸੰਸਥਾਨ (ARIES) ਨੈਨੀਤਾਲ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਤੇ ਸੌਰ ਵਿਗਿਆਨੀ ਡਾ. ਵਹਾਬਉਦੀਨ ਨੇ ਦੱਸਿਆ ਕਿ ਇਸ ਗ੍ਰਹਿਣ ਵਿਚ ਸੂਰਜ ਦਾ ਲਗਪਗ 93 ਫ਼ੀਸਦੀ ਹਿੱਸਾ ਢੱਕ ਜਾਵੇਗਾ। ਛੱਲੇਦਾਰ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਦਰਮਾ ਸੂਰਜਾ ਤੇ ਧਰਤੀ ਵਿਚਕਾਰੋਂ ਲੰਘਦਾ ਹੈ ਪਰ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਨਹੀਂ ਪਾਉਂਦਾ, ਜਿਸ ਕਾਰਨ ਸੂਰਜ ਦੇ ਚਾਰੋਂ ਪਾਸੇ ਕੰਢੇ ਰੌਸ਼ਨ ਰਹਿੰਦੇ ਹਨ ਅਤੇ ਵਿਚਲਾ ਹਿੱਸਾ ਕਾਲੇ ਸਾਏ ਵਿਚ ਢੱਕ ਜਾਂਦਾ ਹੈ। ਇਸਨੂੰ ਸੂਰਜ ਦਾ ਰਿੰਗ ਆਫ ਫਾਇਰ ਵੀ ਕਿਹਾ ਜਾਂਦਾ ਹੈ। ਦੱਖਣੀ ਅਮਰੀਕਾ ਦੇ ਚਿੱਲੀ ਤੇ ਅਰਜਨਟੀਨਾ ਦੇ ਲੋਕਾਂ ਨੂੰ ਇਹ ਗ੍ਰਹਿਣ ਦੇਖਣ ਨੂੰ ਮਿਲੇਗਾ। ਮਾਮੂਲੀ ਰੂਪ ਨਾਲ ਇਹ ਦੱਖਣੀ ਅਮਰੀਕਾ, ਅੰਟਾਰਟਿਕਾ, ਉੱਤਰੀ ਅਮਰੀਕਾ, ਅਟਲਾਂਟਿਕ ਮਹਾਸਾਗਰ ਤੇ ਹਵਾਈ ਸਣੇ ਪ੍ਰਸ਼ਾਂਤ ਮਹਾਸਾਗਰ ਦੇ ਕੁਝ ਹਿੱਸਿਆਂ ’ਚ ਦਿਖਾਈ ਦੇਵੇਗਾ।

LEAVE A REPLY

Please enter your comment!
Please enter your name here