Home Desh “ED ਨੇ ਪਾਰਟੀ ਬਦਲਣ ਲਈ ਕਿਹਾ…”, ਭਤੀਜੇ ਘਰ ਰੇਡ ਤੋਂ ਬਾਅਦ ਮੁੰਡੀਆਂ...

“ED ਨੇ ਪਾਰਟੀ ਬਦਲਣ ਲਈ ਕਿਹਾ…”, ਭਤੀਜੇ ਘਰ ਰੇਡ ਤੋਂ ਬਾਅਦ ਮੁੰਡੀਆਂ ਦਾ ਵੱਡਾ ਦਾਅਵਾ

7
0

ਹਰਦੀਪ ਮੁੰਡੀਆਂ ਨੇ ਦਾਅਵਾ ਕੀਤਾ ਕਿ ਈਡੀ ਅਧਿਕਾਰੀਆਂ ਵੱਲੋਂ ਭਤੀਜੇ ਦੀ ਮਾਤਾ ਨੂੰ ਕਿਹਾ ਗਿਆ ਕਿ ਉਹ ਆਪਣੇ ਬੇਟੇ ਨੂੰ ਸਮਝਾਉਣ ਕਿ ਉਹ ਮੰਤਰੀ ਦਾ ਸਾਥ ਛੱਡ ਦੇਵੇ

ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ‘ਤੇ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਰੇਡ ਤੋਂ ਬਾਅਦ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਮੀਡੀਆ ਸਾਹਮਣੇ ਆਏ। ਉਨ੍ਹਾਂ ਨੇ ਆਪਣੇ ਤੇ ਆਪਣੇ ਭਤੀਜੇ ‘ਤੇ ਲੱਗ ਰਹੇ ਇਲਜ਼ਾਮਾਂ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਤੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ। ਮੁੰਡੀਆਂ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਦਾਅਵਾ ਕੀਤਾ ਕਿ ਰੇਡ ਕਰਨ ਵਾਲੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਭਤੀਜੇ ਦੇ ਪਰਿਵਾਰ ਨੂੰ ਕਿਹਾ ਗਿਆ ਕਿ ਹਰਦੀਪ ਸਿੰਘ ਮੁੰਡੀਆਂ ਨੂੰ ਕਹੋ ਕਿ ਪਾਰਟੀ ਬਦਲ ਲਵੇ।
ਹਰਦੀਪ ਮੁੰਡੀਆਂ ਨੇ ਦਾਅਵਾ ਕੀਤਾ ਕਿ ਈਡੀ ਅਧਿਕਾਰੀਆਂ ਵੱਲੋਂ ਭਤੀਜੇ ਦੀ ਮਾਤਾ ਨੂੰ ਕਿਹਾ ਗਿਆ ਕਿ ਉਹ ਆਪਣੇ ਬੇਟੇ ਨੂੰ ਸਮਝਾਉਣ ਕਿ ਉਹ ਮੰਤਰੀ ਦਾ ਸਾਥ ਛੱਡ ਦੇਵੇ, ਜਾਂ ਮੰਤਰੀ ਨੂੰ ਕਹੋ ਕਿ ਪਾਰਟੀ ਛੱਡ ਦੇਵੇ, ਕਿਉਂਕਿ ਇਹ ਪਾਰਟੀ ਗਲਤ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕੇਂਦਰ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਰਾਹੀਂ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੁੰਡੀਆਂ ਨੇ ਦਾਅਵਾ ਕੀਤਾ ਕਿ ਰੇਡ ਦੌਰਾਨ ਘਰ ‘ਚ ਮੌਜੂਦ ਔਰਤਾਂ ਤੇ ਬੱਚਿਆਂ ਨੂੰ ਤੰਗ-ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੁਝ ਖਾਣ-ਪੀਣ ਲਈ ਨਹੀਂ ਦਿੱਤਾ ਗਿਆ ਤੇ ਜਦੋਂ ਜਾਂਚ ਦੌਰਾਨ ਕੁਝ ਨਹੀਂ ਮਿਲਿਆ ਤਾਂ ਕਥਿਤ ਤੌਰ ਤੇ ਬੱਚਿਆਂ ਨੂੰ ਵੀ ਪਰੇਸ਼ਾਨ ਕੀਤਾ ਗਿਆ।

LEAVE A REPLY

Please enter your comment!
Please enter your name here