ਬਾਜਾਰ ਤੋਂ ਚਿਪਸ, ਬਿਸਕੁਟ, ਜਾਂ ਕੋਈ ਹੋਰ ਪੈਕਡ ਫੂਡ ਖਰੀਦਣ ਵੇਲੇ, ਤੁਹਾਨੂੰ ਹੁਣ ਪਿਛਲੇ ਪਾਸੇ ਬਾਰੀਕ ਪ੍ਰਿੰਟ ਪੜ੍ਹਨ ਦੀ ਜ਼ਰੂਰਤ ਨਹੀਂ ਹੋਵੇਗੀ। ਦੇਸ਼ ਦੀ ਸਰਵਉੱਚ ਅਦਾਲਤ ਨੇ ਜਨਤਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਇਤਿਹਾਸਕ ਫੈਸਲਾ ਜਾਰੀ ਕੀਤਾ ਹੈ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਸਾਫ਼ ਕਰ ਦਿੱਤਾ ਹੈ ਕਿ ਜਿਆਦਾ ਚੀਨੀ, ਨਮਕ ਅਤੇ ਸੈਚੁਰੇਟੇਡ ਫੈਟ ਵਾਲੇ ਪੈਕਡ ਫੂਡ ਦੇ ਸਾਹਮਣੇ ਸਪੱਸ਼ਟ ਚੇਤਾਵਨੀ ਲਿੱਖਣੀ ਹੋਵੇਗੀ।
26 ਨਵੰਬਰ ਯਾਨੀ ਸੰਵਿਧਾਨ ਦਿਵਸ ‘ਤੇ ਇਹ ਫੈਸਲਾ ਸੁਣਾਉਂਦੇ ਹੋਏ, ਅਦਾਲਤ ਨੇ ਕਿਹਾ ਕਿ ਸੰਵਿਧਾਨ ਸਿਹਤ ਦੇ ਅਧਿਕਾਰ ਨੂੰ ਦਰਸਾਉਂਦਾ ਹੈ। ਇਸ ਲਈ, ਇਸ ਫੈਸਲੇ ਲਈ ਹੋਰ ਕੋਈ ਢੁਕਵਾਂ ਦਿਨ ਨਹੀਂ ਹੋ ਸਕਦਾ ਸੀ। ਜੇਕਰ ਇਸਨੂੰ ਸਹੀ ਭਾਵਨਾ ਵਿੱਚ ਲਾਗੂ ਕੀਤਾ ਗਿਆ ਤਾਂ ਇਹ ਦੇਸ਼ ਨੂੰ ਇੱਕ ਸਿਹਤਮੰਦ ਭਵਿੱਖ ਵੱਲ ਲੈ ਜਾਵੇਗਾ।
ਸੁਪਰੀਮ ਕੋਰਟ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਨਵੇਂ ਹੁਕਮ ਅਨੁਸਾਰ, ਹਰੇਕ ਨੁਕਸਾਨਦੇਹ ਤੱਤ ਯਾਨੀ ਫੈਟ, ਖੰਡ ਅਤੇ ਨਮਕ ਲਈ ਵੱਖਰੇ ਲਾਲ ਹੈਕਸਾਗਨ (ਛੇ-ਭੁਜ) ਲੇਬਲ ਦੀ ਲੋੜ ਹੋਵੇਗੀ। ਇਨ੍ਹਾਂ ਲੇਬਲਾਂ ਵਿੱਚ ਇੱਕ ਸਪਸ਼ਟ ਚਿੱਤਰ ਅਤੇ ਮੋਟੇ ਅੱਖਰਾਂ ਵਿੱਚ “HIGH FAT, HIGH SUGAR ਜਾ HIGH SALT” ਸ਼ਬਦ ਲਿੱਖੇ ਹੋਣਗੇ। ਅਦਾਲਤ ਨੇ ਇਹ ਵੀ ਕਿਹਾ ਕਿ ਹਰੇਕ ਲਾਲ ਹੈਕਸਾਗਨ ਦਾ ਆਕਾਰ ਪੈਕੇਟ ਦੇ ਫਰੰਟ ਹਿੱਸੇ ਦਾ ਘੱਟੋ-ਘੱਟ 4 ਤੋਂ 5 ਪ੍ਰਤੀਸ਼ਤ ਹਿੱਸਾ ਹੋਣਾ ਚਾਹੀਦਾ ਹੈ ਤਾਂ ਜੋ ਖਪਤਕਾਰ ਇਸਨੂੰ ਦੂਰੋਂ ਆਸਾਨੀ ਨਾਲ ਪੜ੍ਹ ਸਕਣ।
ਪੈਕੇਜ ‘ਤੇ ਕਿਹੋ ਜਿਹਾ ਦਿਖਾਈ ਦੇਵੇਗਾ ਲਾਲ ਚੇਤਾਵਨੀ ਦਾ ਨਿਸ਼ਾਨ?
ਸੁਪਰੀਮ ਕੋਰਟ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਨਵੇਂ ਹੁਕਮ ਅਨੁਸਾਰ, ਹਰੇਕ ਨੁਕਸਾਨਦੇਹ ਤੱਤ ਯਾਨੀ ਫੈਟ, ਖੰਡ ਅਤੇ ਨਮਕ ਲਈ ਵੱਖਰੇ ਲਾਲ ਹੈਕਸਾਗਨ (ਛੇ-ਭੁਜ) ਲੇਬਲ ਦੀ ਲੋੜ ਹੋਵੇਗੀ। ਇਨ੍ਹਾਂ ਲੇਬਲਾਂ ਵਿੱਚ ਇੱਕ ਸਪਸ਼ਟ ਚਿੱਤਰ ਅਤੇ ਮੋਟੇ ਅੱਖਰਾਂ ਵਿੱਚ “HIGH FAT, HIGH SUGAR ਜਾ HIGH SALT” ਸ਼ਬਦ ਲਿੱਖੇ ਹੋਣਗੇ। ਅਦਾਲਤ ਨੇ ਇਹ ਵੀ ਕਿਹਾ ਕਿ ਹਰੇਕ ਲਾਲ ਹੈਕਸਾਗਨ ਦਾ ਆਕਾਰ ਪੈਕੇਟ ਦੇ ਫਰੰਟ ਹਿੱਸੇ ਦਾ ਘੱਟੋ-ਘੱਟ 4 ਤੋਂ 5 ਪ੍ਰਤੀਸ਼ਤ ਹਿੱਸਾ ਹੋਣਾ ਚਾਹੀਦਾ ਹੈ ਤਾਂ ਜੋ ਖਪਤਕਾਰ ਇਸਨੂੰ ਦੂਰੋਂ ਆਸਾਨੀ ਨਾਲ ਪੜ੍ਹ ਸਕਣ।
ਖੰਡ ਅਤੇ ਫੈਟ ਦੀ ਸੀਮਾ ‘ਤੇ ਨਵੇਂ ਨਿਯਮ
ਅਦਾਲਤ ਨੇ ਲੇਬਲਿੰਗ ਦੇ ਪੈਮਾਨੇ ਨੂੰ ਵੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ, FSSAI ਨੂੰ ਐਡੇਡ ਸ਼ੁਗਰ ਨਹੀਂ, ਸਗੋਂ ਪੈਕੇਟ ਵਿੱਚ ਮੌਜੂਦ ਕੁੱਲ ਚੀਨੀ (ਟੋਟਲ ਸ਼ੁਗਰ), ਸੈਚੁਰੇਟੇਡ ਪੈਟ ਅਤੇ ਨਮਕ ਦੇ ਆਧਾਰ ‘ਤੇ ਇਨ੍ਹਾਂ ਚੇਤਾਵਨੀਆਂ ਦੀ ਵਰਤੋਂ ਕਰਨ ਦੀ ਲੋੜ ਹੋਵੇਗੀ। ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਸਦੇ ਲਈ ਸੀਮਾ (ਥ੍ਰੇਸ਼ੋਲਡ) ਨੂੰ ਨਵੇਂ ਸਿਰੇ ਤੋਂ ਤੈਅ ਕਰਨਾ ਹੋਵੇਗਾ। DGI 2024 ਦੀ ਟੇਬਲ 15.1 ਨੂੰ ਉਸੇ ਤਰ੍ਹਾਂ ਲਾਗੂ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ, ਅਦਾਲਤ ਨੇ FSSAI ਦੇ ਪ੍ਰਸਤਾਵ ‘ਤੇ ਵੀ ਸਵਾਲ ਉਠਾਏ ਸਨ, ਜਿਸ ਵਿੱਚ ਕੰਪਨੀਆਂ ਨੂੰ ਆਪਣੀ ਮਰਜੀ ਨਾਲ ਨਿਯਮ ਮੰਣਨ ਲਈ 365 ਦਿਨ ਦਾ ਸਮਾਂ ਦੇਣ ਅਤੇ ਨਵੇਂ ਸਿਰਿਓਂ ਸਲਾਹ-ਮਸ਼ਵਰਾ ਕਰਨ ਲਈ ਦੀ ਗੱਲ ਕਹੀ ਗਈ ਸੀ।
FSSAI ਨੇ ਚਾਰ ਮਹੀਨਿਆਂ ਦੀ ਦਿੱਤੀ ਡੈਡਲਾਈਨ
ਸੁਪਰੀਮ ਕੋਰਟ ਦਾ ਇਹ ਹੁਕਮ ਪੂਰੀ ਤਰ੍ਹਾਂ ਬੰਧਨਕਾਰੀ ਹੈ। ਅਦਾਲਤ ਨੇ FSSAI ਨੂੰ ਡਰਾਫਟ ਨਿਯਮਾਂ ਨੂੰ ਤਿਆਰ ਕਰਨ ਲਈ ਚਾਰ ਮਹੀਨੇ ਦਿੱਤੇ ਹਨ। ਬੈਂਚ ਨੇ ਸਖ਼ਤੀ ਨਾਲ ਕਿਹਾ ਕਿ ਕਿਸੇ ਵੀ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, FSSAI ਨੂੰ ਠੀਕ 10 ਹਫ਼ਤਿਆਂ ਬਾਅਦ ਅਦਾਲਤ ਵਿੱਚ ਇੱਕ ਸਟੇਟਸ ਰਿਪੋਰਟ ਪੇਸ਼ ਕਰਨੀ ਹੋਵੇਗੀ, ਜਿਸਤੋਂ ਪਤਾ ਲੱਗ ਸਕੇ ਕਿ ਇਸ ਦਿਸ਼ਾ ਵਿੱਚ ਕਿੰਨਾ ਕੰਮ ਹੋਇਆ ਹੈ।
ਸਕੂਲਾਂ ਵਿੱਚ ਬੱਚਿਆਂ ਨੂੰ ਮਿਲੇਗੀ ਸਿਹਤ ਦੀ ਸਿੱਖ
ਪੈਕੇਜਿੰਗ ‘ਤੇ ਸਿਰਫ਼ ਚੇਤਾਵਨੀਆਂ ਛਾਪਣਾ ਕਾਫ਼ੀ ਨਹੀਂ ਹੋਵੇਗਾ, ਇਸ ਲਈ ਅਦਾਲਤ ਨੇ ਬੱਚਿਆਂ ਨੂੰ ਜਾਗਰੁਕ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਹੈ। ਹੁਕਮ ਦੇ ਅਨੁਸਾਰ, ਹੁਣ ਦੇਸ਼ ਭਰ ਦੇ ਸਕੂਲਾਂ ਵਿੱਚ ਪੋਸ਼ਣ ਸੰਬੰਧੀ ਸਾਖਰਤਾ ਸਿੱਖਿਆ ਲਾਗੂ ਕੀਤੀ ਜਾਵੇਗੀ। ਇਸ ਲਈ, ਸਕੂਲੀ ਸਿਲੇਬਸ ਵਿੱਚ ਬਦਲਾਅ ਕੀਤੇ ਜਾਣਗੇ ਅਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। ਅਦਾਲਤ ਦਾ ਮੰਨਣਾ ਹੈ ਕਿ ਬਚਪਨ ਤੋਂ ਹੀ ਹੈਲਦੀ ਖਾਣ-ਪੀਣ ਦੀਆਂ ਆਦਤਾਂ ਦੀ ਸਮਝ ਪੈਦਾ ਕਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੰਕ ਫੂਡ ਦੇ ਨੁਕਸਾਨ ਤੋਂ ਬਚਣ ਵਿੱਚ ਮਦਦ ਮਿਲੇਗੀ।