Home Desh Mumbai Bhuleshwar Accident 22 ਫੁੱਟ ਉੱਚੀ ਗਣਪਤੀ ਮੂਰਤੀ ਡਿੱਗੀ; 2 ਦੀ ਮੌਤ-5...

Mumbai Bhuleshwar Accident 22 ਫੁੱਟ ਉੱਚੀ ਗਣਪਤੀ ਮੂਰਤੀ ਡਿੱਗੀ; 2 ਦੀ ਮੌਤ-5 ਜ਼ਖਮੀ

3
0
ਮੂਰਤੀ ਨੂੰ ਭਾਏਖਲਾ ਤੋਂ ਭੂਲੇਸ਼ਵਰ ਲਿਜਾਇਆ ਜਾ ਰਿਹਾ ਸੀ ਤੇ ਪੰਡਾਲ ਤੋਂ ਕਰੀਬ 50-60 ਮੀਟਰ ਪਹਿਲਾਂ ਇਹ ਹਾਦਸਾ ਵਾਪਰਿਆ। ਸ਼ੁਰੂਆਤੀ ਜਾਂਚ ‘ਚ ਸੜਕ ‘ਤੇ ਕੋਈ ਵੱਡਾ ਟੋਆ ਨਜ਼ਰ ਨਹੀਂ ਆਇਆ। ਫਿਲਹਾਲ ਮੂਰਤੀ ਦਾ ਸੰਤੁਲਨ ਵਿਗੜਨਾ ਹੀ ਹਾਦਸੇ ਦੀ ਸੰਭਾਵਿਤ ਵਜ੍ਹਾ ਮੰਨੀ ਜਾ ਰਹੀ ਹੈ
ਮੁੰਬਈ ਦੇ ਭੂਲੇਸ਼ਵਰ ਇਲਾਕੇ ‘ਚ ਗਣਪਤੀ ਮੂਰਤੀ ਦੇ ਆਗਮਨ ਦੌਰਾਨ ਵੱਡਾ ਹਾਦਸਾ ਵਾਪਰਿਆ। ਭੂਲੇਸ਼ਵਰਚਾ ਰਾਜਾ ਦੀ ਕਰੀਬ 22 ਫੁੱਟ ਉੱਚੀ ਗਣਪਤੀ ਮੂਰਤੀ ਸੰਤੁਲਨ ਵਿਗੜਨ ਕਾਰਨ ਡਿੱਗ ਗਈ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 9:51 ਵਜੇ ਬਲਰਾਮ ਮਰਚੈਂਟ ਰੋਡ, ਕਬੂਤਰਖਾਨਾ, ਜੈ ਅੰਬੇ ਚੌਕ, ਭੂਲੇਸ਼ਵਰ ‘ਚ ਵਾਪਰਿਆ।
ਮੂਰਤੀ ਨੂੰ ਭਾਏਖਲਾ ਤੋਂ ਭੂਲੇਸ਼ਵਰ ਲਿਜਾਇਆ ਜਾ ਰਿਹਾ ਸੀ ਤੇ ਪੰਡਾਲ ਤੋਂ ਕਰੀਬ 50-60 ਮੀਟਰ ਪਹਿਲਾਂ ਇਹ ਹਾਦਸਾ ਵਾਪਰਿਆ। ਸ਼ੁਰੂਆਤੀ ਜਾਂਚ ‘ਚ ਸੜਕ ‘ਤੇ ਕੋਈ ਵੱਡਾ ਟੋਆ ਨਜ਼ਰ ਨਹੀਂ ਆਇਆ। ਫਿਲਹਾਲ ਮੂਰਤੀ ਦਾ ਸੰਤੁਲਨ ਵਿਗੜਨਾ ਹੀ ਹਾਦਸੇ ਦੀ ਸੰਭਾਵਿਤ ਵਜ੍ਹਾ ਮੰਨੀ ਜਾ ਰਹੀ ਹੈ

2 ਦੀ ਮੌਤ, 5 ਜ਼ਖਮੀ

ਇਸ ਹਾਦਸੇ ‘ਚ ਕੁੱਲ 7 ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ‘ਚੋਂ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋਏ ਹਨ। ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ‘ਚ ਨੇਵਸ਼ੇ (33) ਤੇ ਬ੍ਰਿਜੇਸ਼ ਹੇਮੰਤ ਜੋਸ਼ੀ (30) ਸ਼ਾਮਲ ਹਨ।
ਜ਼ਖਮੀਆਂ ‘ਚ ਵੈਭਵ ਘੇਨੰਦ (38), ਪਵਨ ਚੌਰਸੀਆ (25), ਲਾਵਣਿਆ ਗਨੇਰ (5), ਦਿਵਿਆ ਗਨੇਰ (7) ਤੇ ਕੁਣਾਲ ਕਾਸ਼ੀਦ (26) ਸ਼ਾਮਲ ਹਨ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਬੀਐਮਸੀ ਫਾਇਰ ਬ੍ਰਿਗੇਡ, ਮੁੰਬਈ ਪੁਲਿਸ, ਟ੍ਰੈਫਿਕ ਪੁਲਿਸ, 108 ਐਂਬੂਲੈਂਸ ਅਤੇ BMC ਵਾਰਡ ਸਟਾਫ ਮੌਕੇ ਤੇ ਪਹੁੰਚ ਗਿਆ

ਮੁੰਬਈ ‘ਚ 10 ਹਜ਼ਾਰ ਤੋਂ ਵੱਧ ਗਣੇਸ਼ ਪੰਡਾਲ

ਮਹਾਰਾਸ਼ਟਰ ‘ਚ ਇਸ ਸਾਲ ਗਣੇਸ਼ ਉਤਸਵ 14 ਸਤੰਬਰ ਤੋਂ ਸ਼ੁਰੂ ਹੋਵੇਗਾ। ਮੁੰਬਈ ‘ਚ 10 ਹਜ਼ਾਰ ਤੋਂ ਵੱਧ ਗਣੇਸ਼ ਮੰਡਲ ਹਨ, ਪਰ ਇਨ੍ਹਾਂ ‘ਚੋਂ 2,500 ਮੰਡਲਾਂ ਨੇ 10 ਦਿਨਾਂ ਦੇ ਉਤਸਵ ਲਈ ਇਜਾਜ਼ਤ ਲਈ ਹੈ।
ਇਸ ਵਾਰ ਪੂਰੇ ਮਹਾਰਾਸ਼ਟਰ ‘ਚ ਕਰੀਬ 28 ਲੱਖ ਗਣੇਸ਼ ਮੂਰਤੀਆਂ ਸਥਾਪਤ ਹੋਣ ਦਾ ਅਨੁਮਾਨ ਹੈ। ਮੁੰਬਈ ‘ਚ ਪੰਡਾਲਾਂ ਦੀ ਇਜਾਜ਼ਤ ਲਈ ਆਨਲਾਈਨ ਸਿੰਗਲ-ਵਿੰਡੋ ਸਿਸਟਮ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ BMC ਦੇ ਨਾਲ-ਨਾਲ ਪੁਲਿਸ ਤੇ ਟ੍ਰੈਫਿਕ ਪੁਲਿਸ ਦੀ NOC ਵੀ ਆਨਲਾਈਨ ਮਿਲ ਸਕੇਗੀ। ਇਸ ਲਈ ਅਰਜ਼ੀਆਂ 13 ਸਤੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here