Home latest News Jos Buttler ਬਣੇ ਟੀ20 ਦੇ ਨਵੇਂ ਕਿੰਗ, ਸਿਰਫ਼ 20 ਗੇਂਦਾਂ ‘ਚ ਅਰਧ... latest Newsਖੇਡਾਂ Jos Buttler ਬਣੇ ਟੀ20 ਦੇ ਨਵੇਂ ਕਿੰਗ, ਸਿਰਫ਼ 20 ਗੇਂਦਾਂ ‘ਚ ਅਰਧ ਸੈਂਕੜਾ ਜੜ ਕੇ ਬਣੇ ਨੰਬਰ-1 ਬੱਲੇਬਾਜ By admin - August 7, 2026 6 0 FacebookTwitterPinterestWhatsAppCopy URL ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲੈ ਕੇ ਫ੍ਰੈਂਚਾਈਜ਼ੀ ਟੀ-20 ਕ੍ਰਿਕਟ ਤੱਕ ਖੂਬ ਦੌੜਾਂ ਬਣਾਈਆਂ ਹਨ। ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਜੌਸ ਬਟਲਰ ਟੀ-20 ਕ੍ਰਿਕਟ ਦੇ ਨਵੇਂ ਬਾਦਸ਼ਾਹ ਬਣ ਗਏ ਹਨ। ਬਟਲਰ ਦੇ ਨਾਮ ਹੁਣ ਅੰਤਰਰਾਸ਼ਟਰੀ ਅਤੇ ਫ੍ਰੈਂਚਾਈਜ਼ੀ ਸਮੇਤ ਹਰ ਤਰ੍ਹਾਂ ਦੀ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। ਦਿ ਹੰਡ੍ਰੈਡ ਟੂਰਨਾਮੈਂਟ ਵਿੱਚ ਮੈਨਚੈਸਟਰ ਸੁਪਰ ਜਾਇੰਟਸ ਲਈ ਖੇਡ ਰਹੇ ਜੌਸ ਬਟਲਰ ਨੇ ਵੇਲਸ਼ ਫਾਇਰ ਖ਼ਿਲਾਫ਼ ਸਿਰਫ਼ 20 ਗੇਂਦਾਂ ਵਿੱਚ 51 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦਿਆਂ ਇਹ ਵੱਡਾ ਮੀਲ ਪੱਥਰ ਹਾਸਲ ਕੀਤਾ। ਇਸ ਮੈਚ ਵਿੱਚ ਜੋਸ ਬਟਲਰ ਨੂੰ ਟੀ20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਨ ਲਈ ਸਿਰਫ਼ 22 ਦੌੜਾਂ ਦੀ ਲੋੜ ਸੀ ਅਤੇ ਉਨ੍ਹਾਂ ਨੇ ਇਹ ਉਪਲਬਧੀ ਕੁਝ ਹੀ ਗੇਂਦਾਂ ਵਿੱਚ ਹਾਸਲ ਕਰ ਲਈ। ਹੁਣ ਜੋਸ ਬਟਲਰ ਦੇ ਨਾਮ 522 ਟੀ20 ਮੈਚਾਂ ਦੀਆਂ 492 ਪਾਰੀਆਂ ਵਿੱਚ ਰਿਕਾਰਡ 14,833 ਦੌੜਾਂ ਦਰਜ ਹੋ ਚੁੱਕੀਆਂ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕੀਰਨ ਪੋਲਾਰਡ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਦਿੱਗਜ ਕੀਰਨ ਪੋਲਾਰਡ (14,803) ਦੇ ਨਾਮ ਸੀ, ਜਿਨ੍ਹਾਂ ਨੇ ਕੁਝ ਹੀ ਦਿਨ ਪਹਿਲਾਂ ਟੀ20 ਕ੍ਰਿਕਟ ਦੇ ਮਹਾਨ ਬੱਲੇਬਾਜ਼ ਮੰਨੇ ਜਾਂਦੇ ਕ੍ਰਿਸ ਗੇਲ (14,562) ਨੂੰ ਪਿੱਛੇ ਛੱਡਿਆ ਸੀ