Home Desh Punjab ‘ਚ ਅੱਜ ਬਾਰਿਸ਼ ਦਾ ਆਰੇਂਜ ਤੇ ਯੈਲੋ ਅਲਰਟ, ਜਾਣੋ ਆਉਣ...

Punjab ‘ਚ ਅੱਜ ਬਾਰਿਸ਼ ਦਾ ਆਰੇਂਜ ਤੇ ਯੈਲੋ ਅਲਰਟ, ਜਾਣੋ ਆਉਣ ਵਾਲੇ 3 ਦਿਨਾਂ ਦਾ ਮੌਸਮ

3
0

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ।

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਦਾ ਆਰੇਂਜ ਅਲਰਟ, ਜਦਕਿ 6 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ‘ਚ ਆਰੇਂਜ ਅਲਰਟ ਹੈ, ਇੱਥੇ ਦੂਰ-ਦੁਰਾਡੇ ਇਲਾਕਿਆਂ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਦੇ ਨਾਲ ਬਦਲ ਗਰਜਣ ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ। ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ, ਐਸਏਐਸ ਨਗਰ (ਮੁਹਾਲੀ) ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਇੱਥੇ ਦੂਰ-ਦੁਰਾਡੇ ਇਲਾਕਿਆਂ ‘ਚ ਭਾਰੀ ਬਾਰਿਸ਼ ਦੇ ਨਾਲ ਬਿਜਲੀ ਚਮਕਣ ਤੇ ਬਦਲ ਗਰਜਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਆਉਣ ਵਾਲੇ 3 ਦਿਨਾਂ ਦਾ ਮੌਸਮ

2 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦੂਰ-ਦੁਰਾਡੇ ਇਲਾਕਿਆਂ ‘ਚ ਭਾਰੀ ਬਾਰਿਸ਼ ਦੇ ਨਾਲ ਬਦਲ ਗਰਜਣ ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
3 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਫਾਜ਼ਿਲਕਾ, ਮੁਕਤਸਰ ਤੇ ਬਠਿੰਡਾ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦੂਰ-ਦੁਰਾਡੇ ਇਲਾਕਿਆਂ ਭਾਰੀ ਦੇ ਨਾਲ ‘ਚ ਬਦਲ ਗਰਜਣ ਦੇ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
4 ਅਗਸਤ ਨੂੰ ਵੀ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਾਜ਼ਿਲਕਾ, ਮੁਤਸਰ, ਬਠਿੰਡਾ, ਰੂਪਨਗਰ, ਤੇ ਐਸਏਐਸ ਨਗਰ (ਮੁਹਾਲੀ) ‘ਚ ਯੈਲੋ ਅਲਰਟ ਹੈ। ਇੱਥੇ ਭਾਰੀ ਬਾਰਿਸ਼ ਦੇ ਨਾਲ ਬਦਲ ਗਰਜਣ ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਬੀਤੇ ਦਿਨ ਦਾ ਵੱਧੋ-ਵੱਧ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ, ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਰਪੋਰਟ) ਦਾ ਦਰਜ ਕੀਤਾ ਗਿਆ, ਜੋ ਕਿ 37.1 ਡਿਗਰੀ ਸੈਲਸੀਅਸ ਰਿਹਾ।
ਸਟੇਸ਼ਨ (ਜ਼ਿਲ੍ਹਾ)
ਵੱਧ ਤੋਂ ਵੱਧ ਤਾਪਮਾਨ (°C)
ਚੰਡੀਗੜ੍ਹ
33.8
ਚੰਡੀਗੜ੍ਹ (ਏਅਪੋਰਟ/IAF)
32.8
ਅੰਮ੍ਰਿਤਸਰ
30.6
ਲੁਧਿਆਣਾ
33.6
ਪਟਿਆਲਾ
34
ਪਠਾਨਕੋਟ
27.9
ਭਠਿੰਡਾ
36.4
ਫਰੀਦਕੋਟ
33.5
ਗੁਰਦਾਸਪੁਰ
34
ਭਠਿੰਡਾ (ਏਅਪੋਰਟ)
37.1
ਬਰਨਾਲਾ
32.6
ਫਿਰੋਜ਼ਪੁਰ
33.4
ਫਿਰੋਜ਼ਪੁਰ (ਕੇ.ਵੀ.ਕੇ.)
32.9
ਅਬਹੋਰ (ਫਾਜ਼ਿਲਕਾ)
35.4
ਹੁਸ਼ਿਆਰਪੁਰ
33
ਸਾਲੇਰਨ (ਹੁਸ਼ਿਆਰਪੁਰ)
33.5
ਜਲੰਧਰ
34.5
ਕਪੂਰਥਲਾ (ਸਾਇੰਸ ਸਿਟੀ)
33.1
ਮੁਹਾਲੀ
33.5
ਰੌਣੀ (ਪਟਿਆਲਾ)
32.1
ਰੋਪੜ
33.3
ਭਾਖੜਾ ਡੈਮ (ਰੂਪਨਗਰ)
34.9
ਸੰਗਰੂਰ
33.1
ਤਰਨ ਤਾਰਨ
31.7

LEAVE A REPLY

Please enter your comment!
Please enter your name here