Home Desh Amarnath Yatra ਨੂੰ ਲੈ ਕੇ ਪੰਜਾਬ ‘ਚ ਸਖ਼ਤ ਸੁਰੱਖਿਆ ਪ੍ਰਬੰਧ, ਪੰਜਾਬ ਪੁਲਿਸ...

Amarnath Yatra ਨੂੰ ਲੈ ਕੇ ਪੰਜਾਬ ‘ਚ ਸਖ਼ਤ ਸੁਰੱਖਿਆ ਪ੍ਰਬੰਧ, ਪੰਜਾਬ ਪੁਲਿਸ ਦੇ ਨਾਲ ਅਰਧ ਸੈਨਿਕ ਬਲ ਵੀ ਤੈਨਾਤ

2
0

ਇਸ ਵਾਰ ਸੈਨਾ, ਬੀਐਸਐਫ, ਹਵਾਈ ਸੈਨਾ ਤੇ ਪੰਜਾਬ ਪੁਲਿਸ ਦੀ ਸਥਾਨਕ ਤੈਨਾਤੀ ਤੋਂ ਇਲਾਵਾ ਕੇਂਦਰ ਨੇ ਪੰਜਾਬ ‘ਚ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਵੀ ਤੈਨਾਤ ਕੀਤੀਆਂ ਹਨ।

ਅਮਰਨਾਥ ਯਾਤਰਾ 2026 ਤੋਂ ਪਹਿਲਾਂ ਪੰਜਾਬ ‘ਚ ਵੀ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਪੁਲਿਸ, ਭਾਰਤੀ ਫੌਜ, ਸੀਮਾ ਸੁਰੱਖਿਆ ਬਲ (ਬੀਐਸਐਫ) ਤੇ ਸਿਵਲ ਪ੍ਰਸ਼ਾਸਨ ਸ਼ਰਧਾਲੂਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਇਸ ਵਾਰ ਅਮਰਨਾਸ਼ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ, ਜਦੋਂ ਕਿ ਪੰਜਾਬ ਤੇ ਗੁਆਂਢੀ ਰਾਜਾਂ ਤੋਂ ਸ਼ਰਧਾਲੂਆਂ ਦੀ ਆਵਾਜਾਈ 1 ਜੁਲਾਈ ਤੋਂ ਸ਼ੁਰੂ ਹੋਣ ਦੀ ਉਮੀਦ ਹੈ।

ਸ਼ੰਭੂ ਤੋਂ ਮਾਧੋਪੁਰ ਤੱਕ ਹਾਈ ਅਲਰਟ

ਇਸ ਵਾਰ ਸੈਨਾ, ਬੀਐਸਐਫ, ਹਵਾਈ ਸੈਨਾ ਤੇ ਪੰਜਾਬ ਪੁਲਿਸ ਦੀ ਸਥਾਨਕ ਤੈਨਾਤੀ ਤੋਂ ਇਲਾਵਾ ਕੇਂਦਰ ਨੇ ਪੰਜਾਬ ‘ਚ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਵੀ ਤੈਨਾਤ ਕੀਤੀਆਂ ਹਨ। ਸੂਤਰਾਂ ਅਨੁਸਾਰ, ਕੇਂਦਰ ਨੇ ਯਾਤਰਾ ਦੌਰਾਨ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਪੰਜਾਬ ‘ਚ ਅਰਧ ਸੈਨਿਕ ਬਲਾਂ ਦੀਆਂ 9 ਕੰਪਨੀਆਂ ਤਾਇਨਾਤ ਕੀਤੀਆਂ ਹਨ। ਇਹ ਸੈਨਿਕ ਸੂਬੇ ਭਰ ‘ਚ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਰਹਿਣਗੇ। ਜ਼ਰੂਰਤ ਪੈਣ ‘ਤੇ ਵਾਧੂ ਕੰਪਨੀਆਂ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ।
ਸੁਰੱਖਿਆ ਏਜੰਸੀਆਂ ਨੇ ਪੰਜਾਬ ‘ਚੋਂ ਲੰਘਦੇ ਪੂਰੇ ਤੀਰਥ ਰਸਤੇ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। ਖਾਸ ਕਰਕੇ ਸ਼ੰਭੂ ਤੋਂ ਮਾਧੋਪੁਰ ਤੱਕ ਚੌਕਸੀ ਵਧਾ ਦਿੱਤੀ ਗਈ ਹੈ।, ਜੰਮੂ ਅਤੇ ਕਸ਼ਮੀਰ ਵੱਲ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਇੱਕ ਪ੍ਰਮੁੱਖ ਆਵਾਜਾਈ ਰੂਟ ਹੈ। ਯਾਤਰਾ ਦੌਰਾਨ ਕਿਸੇ ਵੀ ਸੁਰੱਖਿਆ ਖ਼ਤਰੇ ਨੂੰ ਰੋਕਣ ਲਈ ਪੁਲਿਸ ਨੇ ਹਾਈਵੇਅ ‘ਤੇ ਵਾਹਨਾਂ ਦੀ ਜਾਂਚ, ਨਿਗਰਾਨੀ ਤੇ ਗਸ਼ਤ ਤੇਜ਼ ਕਰ ਦਿੱਤੀ ਹੈ।

ਉੱਨਤ ਤਕਨਾਲੋਜੀ ਨਾਲ ਨਿਗਰਾਨੀ

ਅਧਿਕਾਰੀ ਆਧੁਨਿਕ ਨਿਗਰਾਨੀ ਤਕਨਾਲੋਜੀ, ਉੱਨਤ ਸੁਰੱਖਿਆ ਉਪਕਰਣਾਂ ਤੇ ਆਧੁਨਿਕ ਹਥਿਆਰ ਦੀ ਵਰਤੋਂ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਯਾਤਰਾ ਦੌਰਾਨ ਕੋਈ ਸੁਰੱਖਿਆ ਕਮੀਆਂ ਨਾ ਹੋਣ। ਕਈ ਸੁਰੱਖਿਆ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ, ਤੇ ਖੁਫੀਆ ਏਜੰਸੀਆਂ ਕਿਸੇ ਵੀ ਸੰਭਾਵੀ ਖ਼ਤਰੇ ਦੀ ਨਿਗਰਾਨੀ ਕਰਨ ਲਈ ਤਾਲਮੇਲ ਬਣਾਈ ਰੱਖ ਰਹੀਆਂ ਹਨ।

ਸ਼ਰਧਾਲੂਆਂ ਲਈ ਪ੍ਰਬੰਧ

ਸ਼ਰਧਾਲੂਆਂ ਲਈ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ਲਈ, ਹਾਈਵੇਅ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ, ਜਿਨ੍ਹਾਂ ‘ਚ ਐਸਐਸਪੀ ਤੇ ਡੀਆਈਜੀ ਸ਼ਾਮਲ ਹਨ, ਪਹਿਲਾਂ ਹੀ ਲੰਗਰ ਕਮੇਟੀ ਦੇ ਪ੍ਰਬੰਧਕਾਂ ਨਾਲ ਸ਼ਰਧਾਲੂਆਂ ਲਈ ਸੁਰੱਖਿਆ ਤੇ ਲੌਜਿਸਟਿਕਲ ਪ੍ਰਬੰਧਾਂ ਦਾ ਤਾਲਮੇਲ ਕਰਨ ਲਈ ਮੀਟਿੰਗਾਂ ਕਰ ਚੁੱਕੇ ਹਨ।

LEAVE A REPLY

Please enter your comment!
Please enter your name here